ਜੀਰਕਪੁਰ 26 ਫਰਵਰੀ ਵਿੱਕੀ ਭਬਾਤ
ਪੰਜਾਬ ਸਰਕਾਰ ਦੀ ਸਖਤੀ ਤੋਂ ਬਾਅਦ ਜੀਰਕਪੁਰ ਪੁਲਿਸ ਐਕਸ਼ਨ ਮੋੜ ਵਿੱਚ ਹੈ ਅਤੇ ਦਿਨ ਰਾਤ ਚੋਰਾਂ ਅਤੇ ਨਸ਼ੇੜੀਆਂ ਨੂੰ ਕਾਬੂ ਕਰਨ ਲਈ ਪਿੰਡ ਪਿੰਡ ਵਿੱਚ ਸੁਸਾਈਟੀਆਂ ਬਣਾ ਕੇ ਉਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜੀਰਕਪੁਰ ਪੁਲਿਸ ਨੇ ਚੋਰੀ ਦੀ ਕਾਰ ਸਮੇਤ 5 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਰਕਲ ਜੀਰਕਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਅਤੇ ਨਸ਼ੇ ਵਿਰੁੱਧ ਚਲਾਈ ਵਿਸੇਸ਼ ਮੁਹਿੰਮ ਤਹਿਤ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਦੀ ਅਗੁਵਾਈ ਹੇਠ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨਾਂ ਨੇ ਚੋਰੀ ਦੇ ਸਿਲਸਿਲੇ ਵਿੱਚ ਅਭਿਸ਼ੇਕ ਯਾਦਵ ਉਰਫ ਮੋਹਨ ਪੁੱਤਰ ਪੂਰਨ ਮੱਲ ਵਾਸੀ ਮਹੇਸ਼ਵਾਸ, ਜੈਪੁਰ ਰਾਜਸਥਾਨ ਅਤੇ ਨਰਿੰਦਰ ਉਰਫ ਨਰੇਸ਼ ਪੁੱਤਰ ਨਰਾਇਣ ਵਾਸੀ ਖੇੜੀ ਕੀ, ਜਿਲ੍ਹਾ ਬਿਊਵਾਰ ਰਾਜਸਥਾਨ ਨੂੰ ਕਾਬੂ ਕਰ ਉਸ ਕੋਲੋਂ ਚੋਰੀ ਕੀਤੀ ਹੈਰੀਅਰ ਗੱਡੀ ਬਰਾਮਦ ਕੀਤੀ। ਇਸ ਮਾਮਲੇ ਦੇ ਤੀਜੇ ਦੋਸ਼ੀ ਮਨੀਸ਼ ਸੋਲੰਕੀ ਪੁੱਤਰ ਓਮ ਪ੍ਰਕਾਸ਼ ਵਾਸੀ ਬ੍ਰਾਹਮਣਾਂ ਵਾਲੀ ਗਲੀ, ਜੋਧਪੁਰ ਰਾਜਸਥਾਨ ਅਜੇ ਕਾਬੂ ਤੋਂ ਬਾਹਰ ਹੈ। ਇਸੇ ਤਰਾਂ ਅਮਨ ਪੁੱਤਰ ਮੇਵਾ ਰਾਮ, ਵਾਸੀ ਬੱਸੀ ਸੇਖਾ, ਜਿਲ੍ਹਾ ਪਟਿਆਲਾ, ਨਰਿੰਦਰ ਸਿੰਘ ਪੁੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਕਰਾਲਾ, ਜਿਲ੍ਹਾ ਪਟਿਆਲਾ, ਇਰਫਾਨ ਪੁੱਤਰ ਜਮੀਲ, ਵਾਸੀ ਪਿੰਡ ਬਰੌਲੀ, ਜਿਲ੍ਹਾ ਮੋਹਾਲੀ ਅਤੇ ਜੋਗਿੰਦਰ ਉਰਫ ਸੋਨੂੰ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭਬਾਤ ਨੂੰ ਚੋਰੀਸ਼ੁਦਾ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਹੈ।
ਡੀ.ਐਸ.ਪੀ ਨੇ ਦੱਸਿਆ ਕਿ ਥਾਣਾ ਢਕੌਲੀ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋਂ ਉਨਾਂ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਦੀਪਕ ਸ਼ਰਮਾ ਪੁੱਤਰ ਲਖਪਤ ਰਾਏ ਵਾਸੀ ਮਕਾਨ ਨੰਬਰ 5 ਸੀ, ਸੂਰਿਆ ਹੋਮ, ਪੀਰਮੁਛੱਲਾ ਜਿਲ੍ਹਾ ਮੋਹਾਲੀ ਨੂੰ ਕਾਬੂ ਕਰ ਉਸ ਕੋਲੋ੍ਹ 6 ਗ੍ਰਾਮ ਹੈਰੋਇਨ ਅਤੇ ਮਰੂਤੀ ਪਰੈਸੋ ਕਾਰ ਬਰਾਮਦ ਕੀਤੀ ਹੈ।ਉਨਾਂ ਦੱਸਿਆ ਕਿ ਦੋਸ਼ੀ ਨਰਿੰਦਰ ਖਿਲਾਫ ਪਹਿਲਾਂ ਵੀ ਰਾਜਸਥਾਨ ਅਤੇ ਖਰੜ ਵਿਖੇ ਮਾਮਲੇ ਦਰਜ ਹਨ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਆਸ ਹੈ।