ਬਠਿੰਡਾ/ਸੰਗਤ ਮੰਡੀ 28 ਫਰਵਰੀ (ਦੀਪਕ ਸ਼ਰਮਾ)
ਜ਼ਿਲਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਹਰਿਆਣਾ ਦੀ ਹੱਦ ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਠੇਕੇ ਤੇ ਜ਼ਮੀਨ ਲੈ ਕੇ ਘਰ ਦੀ ਸ਼ਰਾਬ ਕੱਢਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਪਰਮਪਾਰਸ ਸਿੰਘ ਚਹਿਲ ਨੇ ਦੱਸਿਆ ਹੈ ਕਿ ਮੁਖਬਰੀ ਮਿਲੀ ਸੀ ਕਿ ਪਿੰਡ ਫਰੀਦਕੋਟ ਕੋਟਲੀ ਵਿਖੇ ਖੇਤਾਂ ਵਿੱਚ ਘਰ ਦੀ ਸ਼ਰਾਬ ਕੱਢੀ ਜਾ ਰਹੀ ਹੈ ਤਾਂ ਜਦ ਪੁਲਿਸ ਨੇ ਰੇਡ ਮਾਰੀ ਤਾਂ ਦੋ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਫਤੂਹੀ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਦੀਪ ਸਿੰਘ ਪੁੱਤਰ ਮੁਰਾਰੀ ਲਾਲ ਵਾਸੀ ਜੋਗਾ ਜ਼ਿਲ੍ਹਾ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 300 ਲੀਟਰ ਲਾਹਣ ਬਰਾਮਦ ਕੀਤੀ ਗਈ ਥਾਣਾ ਮੁਖੀ ਨੇ ਦੱਸਿਆ ਹੈ ਕਿ ਇਹਨਾਂ ਦੋਨਾਂ ਨੌਜਵਾਨਾਂ ਨੇ ਪਿੰਡ ਫਰੀਦਕੋਟ ਕੋਟਲੀ ਵਿਖੇ ਇਹ ਜ਼ਮੀਨ ਠੇਕੇ ਤੇ ਲਈ ਸੀ ਉਨਾਂ ਦੱਸਿਆ ਹੈ ਕਿ ਦੋਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਇੰਨਾ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ।