ਸ੍ਰੀ ਫ਼ਤਹਿਗੜ੍ਹ ਸਾਹਿਬ/4 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਰੈਡ ਕਰਾਸ ਅਤੇ ਰੈਡ ਰਿਬਨ ਕਲੱਬ ਵੱਲੋਂ 9ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਕਿਹਾ ਕਿ ਖੂਨਦਾਨ ਇੱਕ ਉੱਤਮ ਦਾਨ ਹੈ ਜੋ ਕਈਆਂ ਦੀ ਜ਼ਿੰਦਗੀ ਬਚਾ ਸਕਦਾ ਹੈ। ਉਨਾਂ ਕੈਂਪ ਵਿੱਚ ਖੂਨ ਇਕੱਤਰ ਕਰਨ ਲਈ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਦੇ ਬਲੱਡ ਬੈਂਕ ਤੋਂ ਪਹੁੰਚੀ ਡਾ. ਸਿਮਰਜੀਤ ਕੌਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਡਾ. ਸ਼ਿਵਾਨੀ, ਡਾ. ਨੀਤੂ ਅਤੇ ਉਨਾਂ ਦਾ ਨਰਸਿੰਗ ਸਟਾਫ ਵੀ ਸੀ ਦਾ ਸਵਾਗਤ ਕੀਤਾ। ਡਾ. ਵਨੀਤਾ ਗਰਗ ਨੇ ਰੈਡ ਕਰਾਸ ਸੁਸਾਇਟੀ ਪੰਜਾਬ ਤੋਂ ਆਏ ਦਇਆਨੰਦ ਅਤੇ ਉਨਾਂ ਦੀ ਟੀਮ ਨੂੰ ਵੀ ਜੀ ਆਇਆ ਆਖਿਆ। ਰੈਡ ਕਰਾਸ ਯੂਨਿਟ ਦੇ ਕੋਆਰਡੀਨੇਟਰ ਡਾ. ਰੂਪ ਕਮਲ ਅਤੇ ਰੈਡ ਰਿਬਨ ਦੇ ਕੋਆਰਡੀਨੇਟਰ ਪ੍ਰੋ. ਸੀਮਾ ਰਾਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਾਰਥਕ ਫਾਊਂਡੇਸ਼ਨ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ। ਇਸ ਮੌਕੇ ਲਗਭਗ 50 ਯੂਨਿਟ ਖੂਨਦਾਨ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਕਾਲਜ ਮੋਹਾਲੀ ਫੇਸ 6 ਮੋਹਾਲੀ ਦੇ ਅਧਿਆਪਕਾਂ ਨੇ ਵੀ ਇਸ ਕੈਂਪ ਵਿੱਚ ਖੂਨਦਾਨ ਕੀਤਾ। ਵਿਦਿਆਰਥੀਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਯੁਵਕ ਸੇਵਾਵਾਂ ਕਲੱਬ ਖੈਰਪੁਰ ਅਤੇ ਰੈਡ ਰਿਬਨ ਕਲੱਬ, ਚੁੰਨੀ ਕਲਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਪਿੰਡ ਰਜਿੰਦਰਗੜ੍ਹ, ਰੁਪਾਲਹੇੜੀ, ਸੈਂਪਲਾ, ਸੈਂਪਲੀ, ਕਮਾਲੀ, ਖੇੜੀ ਬੀਰ ਸਿੰਘ ਅਤੇ ਸ਼ੇਰਗੜ ਬਾੜਾ ਤੋਂ ਵੀ ਕਈ ਲੋਕ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ਕਾਲਜ 'ਚ ਪਹੁੰਚੇ। ਇਸ ਖੂਨਦਾਨ ਕੈਂਪ ਵਿੱਚ ਐਮ.ਏ. ਸਸੋਲੋਜੀ ਦੇ ਵਿਦਿਆਰਥੀ ਬਿਕਰਮਜੀਤ ਸਿੰਘ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਰੈਡ ਕਰਾਸ ਅਤੇ ਰੈਡ ਰਿਬਨ ਦੇ ਮੈਂਬਰ ਮਨਦੀਪ ਕੌਰ, ਡਾ. ਮਾਲਵਿਕਾ ਖੁਰਾਨਾ, ਪ੍ਰੋ. ਸਤਵਿੰਦਰ ਕੌਰ, ਡਾ. ਸੰਗੀਤ ਮਾਰਕੰਡਾ, ਡਾ. ਬਲਜਿੰਦਰ ਸਿੰਘ, ਡਾ. ਰਵੀ ਸ਼ੰਕਰ, ਪ੍ਰੋ. ਮਨਰੂਪ ਸਿੰਘ, ਡਾ. ਦਵਿੰਦਰ ਸਿੰਘ, ਪ੍ਰੋ. ਜਤਿੰਦਰ ਸਿੰਘ, ਪ੍ਰੋ. ਅਮਨ ਸ਼ਰਮਾ, ਡਾ. ਸਤਪਾਲ ਸਿੰਘ, ਪ੍ਰੋ. ਵਿਭਾ ਸਹਿਜਪਾਲ ਅਤੇ ਡਾ. ਜਸਬੀਰ ਕੌਰ ਸਮੇਤ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।