ਸਮਾਣਾ 4 ਮਾਰਚ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਡੀ.ਐਸ.ਪੀ. ਗੁਰਇਕਬਾਲ ਸਿੰਘ ਸਿਕੰਦ ਨੇ ਐਸ.ਐਚ.ਓ. ਸਿਟੀ ਰੋਣੀ ਸਿੰਘ, ਐਸ.ਐਚ. ਓ. ਸਦਰ ਬਿਕਰਮਜੀਤ ਸਿੰਘ ਬਰਾੜ, ਐਸ.ਐਚ.ਓ. ਪਸਿਆਣਾ ਅਜੇ ਕੁਮਾਰ, ਡਕਾਲਾ ਚੌਂਕੀ ਇੰਚਾਰਜ ਹਰਭਜਨ ਸਿੰਘ,,ਮਵੀ ਚੌਕੀ ਇੰਚਾਰਜ ਬਲਕਾਰ ਸਿੰਘ, ਰਾਮ ਨਗਰ ਚੌਂਕੀ ਇੰਚਾਰਜ ਅੰਗਰੇਜ਼ ਸਿੰਘ, ਗਾਜੇਵਾਸ ਚੌਂਕੀ ਦੇ ਇੰਚਾਰਜਾਂ ਸਮੇਤ ਸਮਾਣਾ ਦੇ ਆਮ ਆਦਮੀ ਪਾਰਟੀ ਦੇ ਵਲੰਟਰੀਆਂ ਅਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ।
ਜਿਸ ਵਿੱਚ ਡੀ.ਐਸ.ਪੀ. ਸਿੰਕਦ ਨੇ ਹਲਕਾ ਸਮਾਣਾ ਨੂੰ ਨਸ਼ਾ ਮੁਕਤ ਬਣਾਉਣ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇ ਕਰ ਉਹਨਾਂ ਨੂੰ ਕੋਈ ਵੀ ਨਸ਼ਾ ਤਸਕਰ ਮਿਲਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਖਤ ਹਦਾਇਤਾਂ ਦਿੰਦਿਆਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਦੰਗਲ ’ਚੋ ਬਾਹਰ ਕੱਢੀਏ। ਡੀ.ਐਸ.ਪੀ.ਸਿਕੰਦ ਨੇ ਆਪ ਦੇ ਬਲਾਕ ਪ੍ਰਧਾਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇ ਕਰ ਉਨ੍ਹਾਂ ਕੋਈ ਨਸ਼ਾ ਵੇਚਦਾ ਮਿਲਦਾ ਹੈ ਤਾਂ ਉਹ ਤਰੁੰਤ ਪੁਲਸ ਨੂੰ ਸੂਚਨਾਂ ਦੇਣ। ਬਲਾਕ ਪ੍ਰਧਾਨਾਂ ਨੇ ਵੀ ਡੀ.ਐਸ.ਪੀ. ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਪਿੰਡ ਲੇਵਲ ਤੇ ਐਂਟੀ ਡਰੱਗ ਮੁਹਿੰਮ ਚਲਾ ਕੇ ਪੁਲਸ ਨੂੰ ਪੂਰਨ ਸਹਿਯੋਗ ਦੇਣਗੇ।