Monday, April 21, 2025  

ਹਰਿਆਣਾ

ਕਿਰਤ ਮੰਤਰੀ ਅਨਿਲ ਵਿਜ ਦਾ ਸਖਤ ਰੁੱਖ - ਗਲਤ ਰਜਿਸਟ੍ਰੇਸ਼ਣ ਰੱਦ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ

March 04, 2025

ਚੰਡੀਗੜ੍ਹ, 4 ਮਾਰਚ -

ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਗਲ ਢੰਗ ਨਾਲ ਨਿਰਮਾਣ ਕਾਮਿਆਂ ਦੇ ਰਜਿਸਟ੍ਰੇਸ਼ਣ ਰੱਦ ਕਰਨ ਵਾਲੇ ਕਰਮਚਾਰੀਆਂ 'ਤੇ ਵਿਭਾਗ ਦੀ ਕਾਰਵਾਈ ਕੀਤੀ ਜਾਵੇ। ਇਹ ਫੈਸਲਾ ਹਰਿਅਣਾ ਭਵਨ ਅਤੇ ਹੋਰ ਨਿਰਮਾਣ ਕਰਮਕਾਰ ਭਲਾਈ ਬੋਰਡ ਨਾਲ ਜੁੜੀ ਮੀਟਿੰਗ ਦੌਰਾਨ ਕੀਤਾ ਗਿਆ। ਸ੍ਰੀ ਅਨਿਲ ਵਿਜ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਸ੍ਰੀ ਅਨਿਲ ਵਿਜ ਨੂੰ ਰਜਿਸਟਰਡ ਨਿਰਮਾਣ ਕਾਮਿਆਂ ਦਾ ਵਫਦ ਮਿਲਿਆ ਸੀ, ਜਿਸ ਵਿਚ ਉਨ੍ਹਾਂ ਨੇ ਕਿਰਤ ਮੰਤਰੀ ਨੂੰ ਦਸਿਆ ਕਿ ਗਲਤ ਢੰਗ ਨਾਲ ਉਨ੍ਹਾਂ ਦਾ ਰਜਿਸਟ੍ਰੇਸ਼ਣ ਰੱਦ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸਮੀਖਿਆ ਵਿਚ ਸਾਹਮਣੇ ਆਇਆ ਕਿ 50,000 ਨਿਰਮਾਣ ਕਾਮਿਆਂ ਦੇ ਨਾਂਅ ਬਿਨ੍ਹਾ ਠੋਸ ਕਾਰਨ ਦੇ ਰਜਿਸਟਰਡ ਸੂਚੀ ਵਿਚ ਬਲਾਕ ਕੀਤੇ ਗਏ ਹਨ। ਮੰਤਰੀ ਨੇ ਸਪਸ਼ਟ ਕੀਤਾ ਕਿ ਇੱਕ ਦਿਨ ਵਿਚ ਇੱਕ-ਇੱਕ ਕਰਮਚਾਰੀ ਦੇ ਵੱਲੋਂ 2000 ਨਿਰਮਾਣ ਕਾਮਿਆਂ ਦੀ ਤਸਦੀਕ ਸੰਭਵ ਨਹੀਂ, ਇਸ ਲਈ ਸ਼ਾਮਿਲ ਕਰਮਚਾਰੀਆਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ, ਇਹ ਆਦੇਸ਼ ਦਿੱਤਹ ਕਿ ਗਲਤ ਢੰਗ ਨਾਲ ਬਲਾਕ ਕੀਤੇ ਗਏ ਨਾਆਂ ਦੀ ਮੁੜ ਜਾਂਚ ਹੋਵੇ। ਜਦੋਂ ਤੱਕ ਇਹ ਪ੍ਰਕ੍ਰਿਆ ਪੂਰੀ ਨਾ ਹੋਵੇ, ਉਦੋਂ ਤੱਕ ਕਿਸੇ ਵੀ ਨਿਰਮਾਣ ਕਾਮੇ ਦਾ ਰਜਿਸਟਰਡ ਸੂਚੀ ਤੋਂ ਬਾਹਰ ਨਾ ਕੀਤਾ ਜਾਵੇ। ਸਹੀ ਸੁਣਵਾਈ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਜਰੂਰੀ ਕਦਮ ਚੁੱਕਣ ਨੂੰ ਕਿਹਾ ਗਿਆ।

ਇਸ ਮੀਟਿੰਗ ਵਿਚ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਕਿਰਤ ਕਮਿਸ਼ਨਰ ਮਨੀ ਰਾਮ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 55.38 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 55.38 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਜੰਮੂ-ਕਸ਼ਮੀਰ: ਸਾਂਬਾ ਵਿੱਚ ਸੱਤ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁਲਿਸ ਦਾ ਕਹਿਣਾ ਹੈ

ਜੰਮੂ-ਕਸ਼ਮੀਰ: ਸਾਂਬਾ ਵਿੱਚ ਸੱਤ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁਲਿਸ ਦਾ ਕਹਿਣਾ ਹੈ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 5.19 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 5.19 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ

गुरुग्राम ट्रैफिक पुलिस ने गलत साइड ड्राइविंग के लिए 5.19 करोड़ रुपये का जुर्माना लगाया

गुरुग्राम ट्रैफिक पुलिस ने गलत साइड ड्राइविंग के लिए 5.19 करोड़ रुपये का जुर्माना लगाया

ਗੁਰੂਗ੍ਰਾਮ ਵਿੱਚ ਨਾਬਾਲਗ ਭਰਜਾਈ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਨਾਬਾਲਗ ਭਰਜਾਈ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਢਾਬਾ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਗੁਰੂਗ੍ਰਾਮ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਢਾਬਾ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ ਵਿੱਚ ਨਵੇਂ ਸੰਮਨ ਜਾਰੀ ਹੋਣ ਤੋਂ ਬਾਅਦ ਰਾਬਰਟ ਵਾਡਰਾ ਈਡੀ ਦਫ਼ਤਰ ਵਿੱਚ

ਗੁਰੂਗ੍ਰਾਮ ਜ਼ਮੀਨ ਸੌਦੇ ਮਾਮਲੇ ਵਿੱਚ ਨਵੇਂ ਸੰਮਨ ਜਾਰੀ ਹੋਣ ਤੋਂ ਬਾਅਦ ਰਾਬਰਟ ਵਾਡਰਾ ਈਡੀ ਦਫ਼ਤਰ ਵਿੱਚ