ਦੋਰਾਹਾ( ਮਨਪ੍ਰੀਤ ਮਾਂਗਟ)
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਤਹਿਤ ਐਸਐਸਪੀ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪਰਕ ਪ੍ਰੋਗਰਾਮ ਤਹਿਤ ਦੋਰਾਹਾ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਐਸਪੀ ਹੈੱਡ ਕੁਆਰਟਰ ਤੇਜਵੀਰ ਸਿੰਘ ਹੁੰਦਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਪਾਇਲ, ਹੇਮੰਤ ਮਲਹੋਤਰਾ, ਐਸਐਸਓ ਦੋਰਾਹਾ ਆਕਾਸ਼ ਦੱਤ ਮੌਜੂਦ ਸਨ।ਇਸ ਮੀਟਿੰਗ ਦੀ ਸ਼ੁਰੂਆਤ ਆਈ ਪੀ ਹੈੱਡ ਕੁਆਰਟਰ ਤੇਜਵੀਰ ਸਿੰਘ ਗਿਆਡਾਲਾਮ ਨੇ ਕੀਤੀ ਅਤੇ ਕਿਹਾ ਕਿ ਕਿਸੇ ਕੋਲ ਡਰੱਗ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦੇ ਸਕਦਾ ਹੈ, ਉਸਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।ਇਸ ਮੌਕੇ ਸਾਬਕਾ ਡੀਐਸਪੀ ਹਰਦੀਪ ਸਿੰਘ ਚੀਮਾ, ਆਲ ਟਰੇਡ ਯੂਨੀਅਨ ਦੇ ਪ੍ਰਧਾਨ ਬੌਬੀ ਤਿਵਾੜੀ, ਰਿਟੇਲਰ ਕਿਰਨਾ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਪੱਪੂ, ਜਿਊਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਕੇਸ਼ ਕੁਮਾਰ ਹੈਪੀ, ਰਾਜੇਸ਼ ਅਬਲੀਸ਼, ਸੁਭਾਸ਼ ਗੋਇਲ, ਰੈਡੀਮੇਡ ਐਂਡ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਰੱਖੜਾ, ਬਿ੍ਰਜੇਂਦਰ ਸਿੰਘ ਝੰਡੂ, ਪ੍ਰੀਤਮ ਸਿੰਘ ਜੱਗੀ, ਪੰਕਜ ਗੌਤਮ, ਕੌਂਸਲਰ ਰਣਜੀਤ ਸਿੰਘ ਲੰਬਰਦਾਰ, ਬਿੰਨੀ ਮਕੋਲ, ਅਵਤਾਰ ਸਿੰਘ ਅਤੇ ਹੋਰ ਦੁਕਾਨਦਾਰ ਮੀਟਿੰਗ ਵਿੱਚ ਮੌਜੂਦ ਸਨ।