ਚੰਡੀਗੜ੍ਹ, 7 ਮਾਰਚ -
ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਸਰਕਾਰ ਦੀ ਨੀਤੀਆਂ ਦੇ ਕੇਂਦਰ ਵਿਚ ਹਨ ਅਤੇ ਕਿਸਾਨ ਭਲਾਈ ਲਈ ਸਰਕਾਰ ਲਗਾਤਾਰ ਹਿੱਤਕਾਰੀ ਫੈਸਲੇ ਲੈ ਰਹੀ ਹੈ। ਇਸੀ ਲੜੀ ਵਿਚ ਹਰਿਆਣਾ ਦੇਸ਼ ਦਾ ਇਕਲੌਤਾ ਸੂਬਾ ਬਣ ਗਿਆ ਹੈ, ਜਿੱਥੇ ਘੱਟੋ ਘੱਟ ਸਹਾਇਕ ਮੁੱਲ 'ਤੇ ਸਾਰੀ 24 ਫਸਲਾਂ ਦੀ ਖਰੀਦ ਕੀਤੀ ਜਾਂਦੀ ਹੈ।
ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੰਗੇ੍ਰਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਅਭਿਆਨੇ ਨੁੰ ਵੀ ਖਤਮ ਕਰ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਕੰਮ ਕੀਤਾ ਹੈ। ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਈ-ਖਰੀਦ ਪੋਰਟਲ ਰਾਹੀਂ ਪਿਛਲੇ ਨੌ ਸੀਜਨ ਵਿਚ 12 ਲੱਖ ਕਿਸਾਨਾਂ ਦੇ ਖੇਤਾਂ ਵਿਚ ਫਸਲਾਂ ਦੀ ਐਮਐਸਪੀ 'ਤੇ ਖਰੀਦ ਦੇ 1 ਲੱਖ 25 ਕਰੋੜ ਰੁਪਏ ਪਾਏ ਗਏ ਹਨ। ਪਿਛਲੇ ਸਾਲ ਮਾਨਸੂਨ ਦੇਰੀ ਨਾਲ ਆਉਣ ਦੇ ਕਾਰਨ ਕਿਸਾਨਾਂ ਨੂੰ ਖਰੀਫ ਫਸਲਾਂ ਦੀ ਬਿਜਾਈ ਲਈ ਵੱਧ ਸਰੋਤ ਜੁਟਾਉਣੇ ਪਏ। ਉਨ੍ਹਾਂ ਨੁੰ ਰਾਹਤ ਲਈ ਹਰ ਕਿਸਾਨ ਨੂੰ 2000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 1345 ਕਰੋੜ ਰੁਪਏ ਦਾ ਬੋਨਸ ਦਿੱਤਾ ਗਿਆ ਹੈ। ਅਜਿਹਾ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਫਸਲ ਬਿਜਈ ਦੇ ਸਮੇਂ ਹੀ ਕਿਸਾਨਾਂ ਨੂੰ ਆਰਥਕ ਸਹਾਇਤਾ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਭੂ-ਮਾਲਿਕਾਂ ਅਤੇ ਕਾਸ਼ਤਕਾਰਾਂ ਵਿਚ ਜਮੀਨ ਦੇ ਕਬਜੇ ਅਤੇ ਮੁਆਵਜੇ ਆਦਿ ਨੂੰ ਲੈ ਕੇ ਹੋਣ ਵਾਲੇ ਵਿਵਾਦਾਂ ਦੇ ਹੱਲ ਤਹਿਤ ਸਦਨ ਦੀ ਪਿਛਲੀ ਮੀਟਿੰਗ ਵਿਚ ਸਰਵਸੰਮਤੀ ਨਾਲ ਖੇਤੀਬਾੜੀ ਭੂਮੀ ਪੱਟਾ ਐਕਟ ਲਾਗੂ ਕਰਨ ਦਾ ਕੰਮ ਕੀਤਾ। ਇਸ ਤਰ੍ਹਾ, ਸ਼ਾਮਲਾਤ ਭੁਮੀ 'ਤੇ 20 ਸਾਲਾਂ ਤੋਂ ਕਾਬਜ ਕਿਸਾਨ ਪੱਟੇਦਾਰਾਂ ਨੂੰ ਉਸ ਭੂਮੀ ਦਾ ਮਾਲਿਕਾਨਾ ਹੱਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਾਗਬਾਨੀ ਫਸਲਾਂ ਵਿਚ ਰਿਵਾਇਤੀ ਫਸਲਾਂ ਦੇ ਵਿਕਲਪ ਵਜੋ ਫਲਾਂ ਅਤੇ ਸਬਜੀਆਂ ਦੀ ਖੇਤੀ ਨੂੰ ਪ੍ਰੋਤਸਾਹਨ ਦੇ ਰਹੀ ਹੈ। ਇਸ ਲੜੀ ਵਿਚ ਭਵਿੱਖ ਦੀਆਂ ਜਰੂਰਤਾਂ ਅਨੁਸਾਰ ਸਿਖਿਆ ਤੇ ਖੋਜ ਲਈ ਉਚਾਨੀ, ਜਿਲ੍ਹਾ ਕਰਨਾਲ ਵਿਚ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਮੁੱਖ ਪਰਿਸਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 9 ਦਸੰਬਰ, 2024 ਨੂੰ ਰੱਖਿਆ ਗਿਆ।
ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਹਰਿਆਣਾ ਦੇ 20.24 ਲੱਖ ਕਿਸਾਨਾਂ ਨੂੰ 19 ਕਿਸਤਾਂ ਵਿਚ ਮਿਲੇ 6,563 ਕਰੋੜ ਰੁਪਏ
ਰਾਜਪਾਲ ਨੇ ਕਿਹਾ ਕਿ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਹਰਿਆਣਾ ਦੇ 20 ਲੱਖ 24 ਹਜਾਰ ਕਿਸਾਨਾਂ ਨੂੰ 19 ਕਿਸਤਾਂ ਵਿਚ ਹੁਣ ਤੱਕ 6,563 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸੀ ਤਰ੍ਹਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 34 ਲੱਖ 57 ਹਜਾਰ ਸਿਕਾਨਾਂ ਨੂੰ 8,732 ਕਰੋੜ 76 ਲੱਖ ਰੁਪਏ ਦੀ ਰਕਮ ਦੇ ਕਲੇਮ ਦਿੱਤੇ ਗਏ ਹਨ। ਨਾਲ ਹੀ ਪਿਛਲੇ 10 ਸਾਲਾਂ ਵਿਚ ਕਿਸਾਨਾਂ ਨੂੰ 4 ਹਜਾਰ 872 ਕਰੋੜ ਰੁਪਏ ਦੀ ਰਕਮ ਸ਼ਤੀਪੂਰਤੀ ਵਜੋ ਦਿੱਤੀ ਗਈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦੇ ਰਹੀ ਹੈ। ਇਸ ਦੇ ਲਈ ਕੁਦਰਤੀ ਖੇਤੀ ਪੋਰਟਲ 'ਤੇ ਲਗਭਗ 24 ਹਜਾਰ ਕਿਸਾਨਾਂ ਨੈ ਰਜਿਸਟ੍ਰੇਸ਼ਣ ਕੀਤਾ ਹੈ। ਇਨ੍ਹਾਂ ਵਿੱਚੋਂ 9,910 ਕਿਸਾਨ 15,170 ਏਕੜ ਭੂਮੀ 'ਤੇ ਕੁਦਰਤੀ ਖੇਤੀ ਕਰ ਰਹੇ ਹਨ। ਬਾਗਬਾਨੀ ਕਿਸਾਨਾਂ ਨੂੰ ਬਾਜਾਰ ਦੇ ਉਤਾਰ-ਚੜਾਵ ਤੋਂ ਸੁਰੱਖਿਆ ਦੇਣ ਲਈ ਭਾਵਾਂਤਰ ਭਰਪਾਈ ਯੋਜਨਾ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਵਿਚ ਕੁੱਲ 46 ਬਾਗਬਾਨੀ ਫਸਲਾਂ ਸ਼ਾਮਿਲ ਹਨ। ਸਬਜੀਆਂ ਤੇ ਮਸਾਲਾ ਫਸਲਾਂ ਲਈ 30 ਹਜਾਰ ਰੁਪਏ ਅਤੇ ਫਲਾਂ ਲਈ 40 ਹਜਾਰ ਰੁਪਏ ਪ੍ਰਤੀ ਏਕੜ ਤੱਕ ਮੁਆਵਜਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਤਹਿਤ ਝੋਨੇ ਦੀ ਥਾਂ ਵੈਕਲਪਿਕ ਫਸਲਾਂ ਬਿਜਣ 'ਤੇ 7,000 ਰੁਪਏ ਪ੍ਰਤੀ ਏਕੜ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਵਿਚ ਹੁਣ ਤੱਕ 1 ਲੱਖ 28 ਹਜਾਰ 605 ਕਿਸਾਨਾਂ ਨੁੰ 147 ਕਰੋੜ 45 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।