ਚੰਡੀਗੜ੍ਹ, 11 ਮਾਰਚ-
ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਜ਼ਿਲ੍ਹਾ ਨੂੰਹ ਵਿੱਚ ਬਿਨਾ ਡਿਗਰੀ ਅਤੇ ਲਾਇਸੈਂਸ ਦੇ ਕੋਈ ਵੀ ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਨਹੀਂ ਚਲਾਇਆ ਜਾ ਰਿਹਾ ਹੈ।
ਸਿਹਤ ਮੰਤਰੀ ਅੱਜ ਵਿਧਾਨਸਭਾ ਸ਼ੈਸ਼ਨ ਦੇ ਦੌਰਾਨ ਸਦਨ ਦੇ ਮੈਂਬਰ ਵੱਲੋਂ ਪੂਛੇ ਗਏ ਸਵਾਲ ਦਾ ਜਵਾਬ ਦੇ ਰਹੀ ਸੀ।
ਕੁਮਾਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੱਤੀ ਕਿ ਜੇਕਰ ਕਿਸੇ ਜ਼ਿਲ੍ਹੇ ਵਿੱਚ ਕਿਸੇ ਨਵਜੰਮੇ ਬੱਚੇ ਦੀ ਮਾਂ ਅਤੇ ਨਵਜੰਮੇ ਬੱਚੇ ਦੀ ਮੌਤ ਹੁੰਦੀ ਹੈ ਤਾਂ ਸਿਹਤ ਵਿਭਾਗ ਤੇ ਕੋਲ ਉਸਦਾ ਰਜਿਸਟ੍ਰੇਸ਼ਨ ਕੀਤਾ ਜਾਂਦਾ ਹੈ। ਪਿਛਲੇ 5 ਸਾਲਾਂ ਵਿੱਚ ਅਜਿਹੀ ਕੋਈ ਮੌਤ ਦੀ ਸੂਚਨਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਨੂੰਹ ਜ਼ਿਲ੍ਹੇ ਵਿੱਚ ਮੈਡਿਕਲ ਟਰਮਿਨੇਸ਼ਨ ਆਫ ਪ੍ਰੈਗਨੈਂਸੀ ਐਕਟ ਦੇ ਤਹਿਤ 4 ਨਿੱਜੀ ਹਸਪਤਾਲ ਰਜਿਸਟਰਡ ਹਨ ਅਤੇ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ ਦੇ ਤਹਿਤ 92 ਕਲੀਨਿਕ ਰਜਿਸਟਰਡ ਹਨ। ਇਸ ਦੇ ਇਲਾਵਾ, ਕੇਂਦਰੀ ਰਜਿਸਟ੍ਰੇਸ਼ਨ ਪ੍ਰਣਾਲੀ ਦੇ ਤਹਿਤ 106 ਕਲੀਨਿਕ ਰਜਿਸਟਰਡ ਹਨ। ਪਿਛਲੇ 5 ਸਾਲਾਂ ਵਿੱਚ ਇਨ੍ਹਾਂ ਵਿੱਚੋ ਕਿਸੇ ਵਿੱਚ ਵੀ ਮਾਂ ਅਤੇ ਨਵਜੰਮੇ ਬੱਚੇ ਦੀ ਮੌਤ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਮਾਂ ਅਤੇ ਨਵਜੰਮੇ ਬੱਚੇ ਦੀ ਮੌਤ ਦੀ ਕੋਈ ਸ਼ਿਕਾਇਤ/ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਇਸ ਮਾਮਲੇ ਵਿੱਚ ਐਕਟ ਅਤੇ ਕਲੀਨਿਕਲ ਐਸਟੈਬਲਿਸਮੈਂਟ ਐਕਟ ਦੇ ਤਹਿਤ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਨੂੰਹ ਜ਼ਿਲ੍ਹੇ ਵਿੱਚ ਅਜਿਹੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।
ਸਿਹਤ ਮੰਤਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਅ ਕਿ ਪਚਾਸ ਤੋਂ ਵੱਧ ਬੈਡ ਵਾਲੇ ਹਸਪਤਾਲ ਨੂੰ ਹਰਿਆਣਾ ਕਲੀਨਿਕਲ ਐਸਟੈਬਲਿਸਮੈਂਟ ਐਕਟ ਤਹਿਤ ਰਜਿਸਟਰਡ ਹੋਣਾ ਜਰੂਰੀ ਹੈ। ਨੂੰਹ ਜ਼ਿਲ੍ਹੇ ਵਿੱਚ ਕੇਵਲ ਸਿਵਿਲ ਹਸਪਤਾਲ ਮਾਂਡੀਖੇੜਾ ਅਤੇ ਮੈਡੀਕਲ ਕਾਲੇਜ ਨੂੰਹ ਇਸ ਐਕਟ ਤਹਿਤ ਰਜਿਸਟਰਡ ਹਸਪਤਾਲ ਹੈ।