Monday, April 21, 2025  

ਪੰਜਾਬ

ਵਪਾਰ ਲਈ ਸਰਹੱਦਾਂ ਖੁੱਲ੍ਹਣ ਉਪਰੰਤ ਪੰਜਾਬ ਦੇ ਸਮੁੱਚੇ ਵਰਗਾਂ ਦੀ ਆਰਥਿਕਤਾ ਮਜਬੂਤ ਹੋ ਜਾਵੇਗੀ : ਮਾਨ

April 18, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/18 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
 
“ਬੀਤੇ ਕੱਲ੍ਹ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਾਹਗਾ ਬਾਰਡਰ ਵਿਖੇ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੇ ਮਕਸਦ ਨੂੰ ਲੈਕੇ ਜੋ ਵੱਡੀ ਕਾਨਫਰੰਸ ਕੀਤੀ ਹੈ, ਉਸਦਾ ਮੁੱਖ ਉਦੇਸ਼ ਜਿੰਮੀਦਾਰ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆਂ, ਵਪਾਰੀਆਂ ਆਦਿ ਸਭਨਾਂ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹੋਏ ਇਥੋ ਦੀ ਵੱਡੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨਾ ਵੀ ਹੈ । ਜਿਸ ਤਰ੍ਹਾਂ ਉਪਰੋਕਤ ਸਭ ਵਰਗਾਂ ਨੇ ਅਤੇ ਪਾਰਟੀ ਅਹੁਦੇਦਾਰਾਂ ਨੇ ਵੱਡੀ ਜਿੰਮੇਵਾਰੀ ਨਿਭਾਕੇ ਇਨ੍ਹਾਂ ਸਰਹੱਦਾਂ ਖੋਲਣ ਦੇ ਪ੍ਰੋਗਰਾਮ ਨੂੰ ਮਜਬੂਤੀ ਨਾਲ ਕਾਮਯਾਬ ਕੀਤਾ ਹੈ, ਉਸਦਾ ਪ੍ਰਭਾਵ ਇਹ ਪਿਆ ਹੈ ਕਿ ਲੋਕਾਂ ਦੇ ਰੋਹ ਅਤੇ ਜੋਸ਼ ਨੂੰ ਦੇਖਦੇ ਹੋਏ ਬੀ.ਐਸ.ਐਫ. ਵੀ ਇਸ ਉੱਠੇ ਵਿਚਾਰਾਂ ਦੇ ਪ੍ਰਭਾਵ ਨੂੰ ਨਾ ਰੋਕ ਸਕੀ।ਸਰਕਾਰ ਨੂੰ ਪੁਲਿਸ ਦਾ ਵੱਡੇ ਤੌਰ ਤੇ ਪ੍ਰਬੰਧ ਕਰਨਾ ਪਿਆ ।ਇਸਦੇ ਬਾਵਜੂਦ ਵੀ ਸਮੁੱਚੇ ਪੰਜਾਬੀਆਂ ਵੱਲੋ ਲਗਾਈਆਂ ਗਈਆਂ ਰੋਕਾਂ ਨੂੰ ਤੋੜਕੇ ਸਰਹੱਦ ਵੱਲ ਆਪਣਾ ਸਮਾਨ ਚੁੱਕ ਕੇ ਵੱਧਦੇ ਹੋਏ ਮਿਸ਼ਨ ਨੂੰ ਉਜਾਗਰ ਕੀਤਾ ਗਿਆ। ਜਿਸ ਲਈ ਪਾਰਟੀ ਅਹੁਦੇਦਾਰ, ਮੈਬਰ ਅਤੇ ਸਭ ਹੋਰ ਸਹਿਯੋਗੀ ਮੁਬਾਰਕਬਾਦ ਦੇ ਹੱਕਦਾਰ ਹਨ।ਇਹ ਪ੍ਰੋਗਰਾਮ ਇਸ ਲਈ ਕਰਨਾ ਪਿਆ ਕਿਉਂਕਿ ਅਸੀ ਲੰਮੇ ਸਮੇ ਤੋ ਇਹ ਮੰਗ ਕਰਦੇ ਆ ਰਹੇ ਹਾਂ ਕਿ ਇੰਡੀਅਨ ਹੁਕਮਰਾਨ ਸਰਹੱਦਾਂ ਖੋਲ੍ਹਕੇ ਜਿੰਮੀਦਾਰਾਂ ਦੀ ਪੈਦਾਵਾਰ ਅਤੇ ਛੋਟੇ ਵਪਾਰੀਆ ਦੇ ਤਿਆਰ ਕੀਤੇ ਮਾਲ ਨੂੰ ਮੱਧ ਏਸੀਆ, ਅਰਬ ਮੁਲਕਾਂ ਵਿਚ ਖੁੱਲ੍ਹੇ ਵਪਾਰ ਰਾਹੀ ਖਰੀਦੋ ਫਰੋਖਤ ਕਰਨ ਦੇ ਅਧਿਕਾਰ ਦੇਵੇ ਤਾਂ ਕਿ ਜਿੰਮੀਦਾਰ ਆਪਣੀਆ ਫਸਲਾਂ ਅਤੇ ਛੋਟੇ ਵਪਾਰੀ ਆਪਣੇ ਉਤਪਾਦਾਂ ਨੂੰ ਸਹੀ ਕੀਮਤਾਂ ਤੇ ਕੌਮਾਂਤਰੀ ਵਪਾਰ ਰਾਹੀ ਵੇਚਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਣ ।”ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਵਾਹਗਾ ਬਾਰਡਰ ਤੇ ਹੋਏ ਵੱਡੇ ਇਕੱਠ ਦੀ ਸਮਿਖਿਆ ਕਰਦੇ ਹੋਏ ਪ੍ਰਗਟ ਕੀਤੇ । 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੁਲਿਸ ਦੁਆਰਾ ਨਸ਼ਿਆਂ ਵਿਰੁੱਧ ਸਹਿਯੋਗ ਲਈ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ

ਪੁਲਿਸ ਦੁਆਰਾ ਨਸ਼ਿਆਂ ਵਿਰੁੱਧ ਸਹਿਯੋਗ ਲਈ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ

ਨਸ਼ਾ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਗੁਰਵਿੰਦਰ ਸਿੰਘ ਬੱਲ

ਨਸ਼ਾ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਗੁਰਵਿੰਦਰ ਸਿੰਘ ਬੱਲ

ਪੁਲਿਸ ਨੇ ਨਸ਼ਾ ਤਕਸਰ ਦੀ 11 ਲੱਖ 45 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਸੀਲ-ਲਗਾਇਆ ਨੋਟਿਸ

ਪੁਲਿਸ ਨੇ ਨਸ਼ਾ ਤਕਸਰ ਦੀ 11 ਲੱਖ 45 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਸੀਲ-ਲਗਾਇਆ ਨੋਟਿਸ

ਅੱਗ ਲੱਗਣ ਨਾਲ ਕਿਸਾਨਾਂ ਦਾ  ਹੋਇਆ ਨੁਕਸਾਨ

ਅੱਗ ਲੱਗਣ ਨਾਲ ਕਿਸਾਨਾਂ ਦਾ ਹੋਇਆ ਨੁਕਸਾਨ

ਪੰਜਾਬ ਵਿੱਚ 1 ਕਰੋੜ ਰੁਪਏ ਦੀ ਫਿਰੌਤੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਪੰਜਾਬ ਵਿੱਚ 1 ਕਰੋੜ ਰੁਪਏ ਦੀ ਫਿਰੌਤੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਵਿੱਚ ਹਰੇਕ ਨਾਗਰਿਕ ਦੇਵੇ ਉਸਾਰੂ ਸਹਿਯੋਗ-ਡਿਪਟੀ ਕਮਿਸ਼ਨਰ

ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਵਿੱਚ ਹਰੇਕ ਨਾਗਰਿਕ ਦੇਵੇ ਉਸਾਰੂ ਸਹਿਯੋਗ-ਡਿਪਟੀ ਕਮਿਸ਼ਨਰ

ਆਯੁਰਵੇਦ ਦੀ ਵਿਸ਼ਵ ਪੱਧਰੀ ਸ਼ਾਨ: ਡਾ. ਹਿਤੇੰਦਰ ਸੂਰੀ ਨੂੰ ਵੈਦ੍ਯਰਤਨਮ ਔਸ਼ਧਸ਼ਾਲਾ ਵੱਲੋਂ ਕੀਤਾ ਗਿਆ ਸਨਮਾਨਿਤ

ਆਯੁਰਵੇਦ ਦੀ ਵਿਸ਼ਵ ਪੱਧਰੀ ਸ਼ਾਨ: ਡਾ. ਹਿਤੇੰਦਰ ਸੂਰੀ ਨੂੰ ਵੈਦ੍ਯਰਤਨਮ ਔਸ਼ਧਸ਼ਾਲਾ ਵੱਲੋਂ ਕੀਤਾ ਗਿਆ ਸਨਮਾਨਿਤ

ਰਾਜ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 5 ਹਜ਼ਾਰ ਵਾਧੂ ਬਿਸਤਰਿਆਂ ਦਾ ਕੀਤਾ ਪ੍ਰਬੰਧ-ਸਿਹਤ ਮੰਤਰੀ 

ਰਾਜ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 5 ਹਜ਼ਾਰ ਵਾਧੂ ਬਿਸਤਰਿਆਂ ਦਾ ਕੀਤਾ ਪ੍ਰਬੰਧ-ਸਿਹਤ ਮੰਤਰੀ 

ਸੀ.ਐੱਮ. ਦੀ ਯੋਗਸ਼ਾਲਾ ਨਾਲ ਜਿਲ੍ਹੇ ਦੇ ਕਈ ਨਾਗਰਿਕਾਂ ਨੇ ਵੱਖ ਵੱਖ ਬਿਮਾਰੀਆਂ ਤੋਂ ਪਾਈ ਨਿਜਾਤ

ਸੀ.ਐੱਮ. ਦੀ ਯੋਗਸ਼ਾਲਾ ਨਾਲ ਜਿਲ੍ਹੇ ਦੇ ਕਈ ਨਾਗਰਿਕਾਂ ਨੇ ਵੱਖ ਵੱਖ ਬਿਮਾਰੀਆਂ ਤੋਂ ਪਾਈ ਨਿਜਾਤ

ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦਾ ਕਾਰਜ ਸ਼ੁਰੂ: ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦਾ ਕਾਰਜ ਸ਼ੁਰੂ: ਤਰੁਨਪ੍ਰੀਤ ਸਿੰਘ ਸੌਂਦ