15,Mar
ਅਮਰੀਕਾ ਦੀ ਹਾਰਵਰਡ ਕੈਨੇਡੀ ਸਕੂਲ ਦੇ ਗਲੋਬਲ ਲੀਡਰਸ਼ਿਪ ਪ੍ਰੋਗਰਾਮ ਵਿੱਚ ਆਪ ਸਾਂਸਦ ਰਾਘਵ ਚੱਢਾ ਸ਼ਾਮਿਲ ਹੋਏ। ਹਾਰਵਰਡ ਯੂਨੀਵਰਸਿਟੀ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਰਾਘਵ ਚੱਢਾ ਨੂੰ ‘ਯੰਗ ਗਲੋਬਲ ਲੀਡਰ’ ਚੁਣਿਆ ਗਿਆ ਹੈ। ਇਸ ਮੌਕੇ ਰਾਘਵਾ ਚੱਢਾ ਨੇ ਟਵਿਟ ਕੀਤਾ ਹੈ ਜਿਸ ਵਿੱਚ ਚੱਢਾ ਨੇ ਕਿਹਾ ਕਿ ਹਾਰਵਰਡ ਦਾ ਤਜ਼ਰਬਾ ਪਰਿਵਰਤਨਸ਼ੀਲ ਰਿਹਾ ਹੈ। ਇੱਥੇ ਬਿਤਾਏ ਸਮੇਂ ਨੇ ਨਵੇਂ ਗਲੋਬਲ ਦ੍ਰਿਸ਼ਟੀਕੋਣ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਜਨਤਕ ਸੇਵਾ ਦੇ ਪ੍ਰਤੀ ਮੇਰੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ ਹੈ। ਗਿਆਨ ਤੇ ਨਵੀਂ ਦੋਸਤੀ ਇਸ ਸਫਲ ਲਈ ਧੰਨਵਾਦ। ਇਸ ਦੇ ਨਾਲ ਹੀ ਆਪ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ Learning, unlearning, and growing—one class at a time!
ਕਾਬਲੇਗੌਰ ਹੈ ਕਿ ਯੰਗ ਗਲੋਬਲ ਲੀਡਰ ਅਵਾਰਡ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਾਨਦਾਰ ਅਗਵਾਈ ਦਿਖਾਈ ਹੈ ਅਤੇ ਬਿਹਤਰ ਭਵਿੱਖ ਲਈ ਕੰਮ ਕੀਤਾ ਹੈ। ਇਨ੍ਹਾਂ ਯੰਗ ਗਲੋਬਲ ਲੀਡਰਾਂ ਵਿੱਚੋਂ ਕੁਝ ਚੋਣਵੇਂ ਲੋਕਾਂ ਨੂੰ ਹਾਰਵਰਡ ਕੈਨੇਡੀ ਸਕੂਲ ਵਿਖੇ 21ਵੀਂ ਸਦੀ ਲਈ ਗਲੋਬਲ ਲੀਡਰਸ਼ਿਪ ਅਤੇ ਪਬਲਿਕ ਪਾਲਿਸੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ ਅਤੇ ਰਾਘਵ ਉਨ੍ਹਾਂ ਵਿੱਚੋਂ ਇੱਕ ਹੈ ਜਿਸਨੂੰ ਇਸ ਵਾਰ ਚੁਣਿਆ ਗਿਆ ਹੈ। ਹਾਰਵਰਡ ਕੈਨੇਡੀ ਸਕੂਲ ਜਨਤਕ ਨੀਤੀ ਲਈ ਦੁਨੀਆ ਦਾ ਮੋਹਰੀ ਸੰਸਥਾਨ ਹੈ।