ਚੰਡੀਗੜ੍ਹ, 15 ਮਾਰਚ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਗਾਮੀ ਮਾਨਸੂਨ ਦੇ ਮੌਸਮ ਵਿਚ ਸੂਬੇ ਵਿਚ ਜਲ੍ਹਭਰਾਵ ਰੋਕਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਖੇਤਰਾਂ ਵਿਚ ਨਾਲਿਆਂ ਦੀ ਸਫਾਈ ਅਤੇ ਨਹਿਰਾਂ ਦੀ ਡਿਸਿਲਟਿੰਗ ਕਰਵਾਉਣਾ ਯਕੀਨੀ ਕਰਨ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਹੜ੍ਹ ਕੰਟਰੋਲ ਲਈ ਚੱਲ ਰਹੀ ਪਰਿਯੋਜਨਾਵਾਂ ਦੀ ਲਗਾਤਾਰ ਸਮੀਖਿਆ ਕਰਨ ਅਤੇ ਸਮੇਂਬੱਧ ਢੰਗ ਨਾਲ ਉਨ੍ਹਾਂ ਪਰਿਯੋਜਨਾਵਾਂ ਨੂੰ ਪੂਰਾ ਕਰਵਾਉਣਾ ਯਕੀਨੀ ਕਰਨ। ਜੇਕਰ ਕਿਸੇ ਪਰਿਯੋਜਨਾ ਵਿਚ ਕੋਈ ਕਮੀ ਪਾਈ ਜਾਂਦੀ ਹੈ ਜਾਂ ਪਰਿਯੋਜਨਾ ਵਿਚ ਕਿਸੇ ਤਰ੍ਹਾਂ ਦੀ ਦੇਰੀ ਹੁੰਦੀ ਹੈ, ਤਾਂ ਡਿਪਟੀ ਕਮਿਸ਼ਨਰ ਸਬੰਧਿਤ ਅਧਿਕਾਰੀਆਂ ਦੀ ਜਿਮੇਵਾਰੀ ਤੈਅ ਕਰਦੇ ਹੋਏ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ।
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ 56ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਪੂਰੇ ਸੂਬੇ ਵਿਚ ਸਟੋਨ ਸਡੱਡ, ਸਟੋਨ ਸਟੀਨਿੰਗ, ਨਾਲਿਆਂ ਦੀ ਰੀਮਾਡਲਿੰਗ ਸਥਾਈ ਪੰਪ ਹਾਊਸਾਂ ਦੇ ਨਿਰਮਾਣ, ਹੇਠਲੇ ਇਲਾਕਿਆਂ ਵਿਚ ਪਾਇਪਲਾਇਨ ਵਿਛਾਉਣ ਅਤੇ ਹੜ੍ਹ ਦੇ ਪਾਣੀ ਨੂੰ ਨਾਲਿਆਂ ਵਿਚ ਸੁੱਟਣ 'ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਦੀ ਦੇ ਜੋ ਤੱਟਬੰਨ੍ਹ ਪਿੰਡਾਂ ਦੇ ਵੱਲ ਲੱਗਦੇ ਹਨ, ਉਨ੍ਹਾਂ ਤੱਟਬੰਨ੍ਹਾਂ ਦੀ ਮਜਬੂਤੀ ਪੁਖਤਾ ਕੀਤੀ ਜਾਵੇ। ਇਸ ਤੋਂ ਇਲਾਵਾ, ਭੂਮੀ ਕਟਾਵ ਨੂੰ ਰੋਕਨ ਲਈ ਪੱਥਰ ਸਟੱਡ ਬਣਾਏ ਜਾਣ। ਉਨ੍ਹਾਂ ਨੇ ਹੜ੍ਹ ਕੰਟਰੋਲ ਲਈ ਵੱਡੀ ਗਿਣਤੀ ਵਿਚ ਬਣਾਏ ਗਏ ਸਟੋਨ ਸਟੱਡ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਜਰੂਰਤ ਅਨੁਸਾਰ ਸਮੇਂ 'ਤੇ ਮੁਰੰਮਤ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇੱਕ ਆਨਲਾਇਨ ਪੋਰਟਲ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਸਾਰੇ ਸਟੱਡ ਦਾ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਦੋਸ਼ੀ ਠੇਕੇਦਾਰ ਦੇ ਖਿਲਾਫ ਐਫਆਈਆਰ ਦਰਜ ਕਰਨ ਸਮੇਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਯਮੁਨਾ ਵਿਚ ਨਾ ਪਾਇਆ ਜਾਵੇ ਸੀਵਰੇਜ ਦਾ ਪਾਣੀ
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਯਮੁਨਾ ਨਦੀ ਵਿਚ ਸੀਵਰੇਰ ਦਾ ਪਾਣੀ ਜਾਂ ਪ੍ਰਦੂਸ਼ਿਤ ਨਾਲਾ ਨਹੀਂ ਡਿਗਣਾ ਚਾਹੀਦਾ ਹੈ ਕਿਉਂਕਿ ਯਮੁਨਾ ਨੂੰ ਸਾਫ ਕਰਨਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੀਵਰੇਜ ਦੇ ਪਾਣੀ ਦੇ ਬਹਾਵ ਲਈ ਵੈਕਲਪਿਕ ਵਿਵਸਥਾ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਪਾਣੀਪਤ, ਸੋਨੀਪਤ, ਪਲਵਲ ਅਤੇ ਯਮੁਨਾਨਗਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਜਿਲ੍ਹਿਆਂ ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਤਾਂ ਜੋ ਪ੍ਰਦੂਸ਼ਿਤ ਪਾਣੀ ਨੂੰ ਯਮੁਨਾ ਵਿਚ ਜਾਣ ਤੋਂ ਰੋਕਿਆ ਜਾ ਸਕੇ।
ਮੁੱਖ ਮੰਤਰੀ ਨੇ ਯਮੁਨਾ ਨਦੀ ਨੂੰ ਸਥਾਈ ਰੂਪ ਨਾਲ ਸਾਫ ਕਰਨ ਲਈ ਹਰਿਆਣਾ ਦੀ ਪ੍ਰਤੀਬੱਧਤਾ ਦੋਹਰਾਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਿਵਾੜੀ ਦੇ ਮਸਾਨੀ ਬੈਰਾਜ ਵਿਚ 6 ਐਸਟੀਪੀ ਦੇ ਕੰਮਕਾਜ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਰੱਖਰਖਾਵ ਨੂੰ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ।
ਸਿੰਚਾਈ ਜਲ੍ਹ ਦਾ ਸਮਾਨ ਵੰਡ ਕੀਤਾ ਜਾਵੇ ਯਕੀਨੀ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਸਿੰਚਾਈ ਲਈ ਉਪਲਬਧ ਪਾਣੀ ਦਾ ਮਾਮਾਨ ਤੇ ਸਮੁਚੀ ਵੰਡ ਯਕੀਨੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸਾਰੇ ਸਰੋਤਾਂ ਤੋਂ ਉਪਲਬਧ ਜਲ੍ਹ ਦੀ ਪ੍ਰਬੰਧਨ ਸਹੀਂ ਢੰਗ ਨਾਲ ਕਰਦੇ ਹੋਏ ਸੂਬੇ ਦੇ ਹਰ ਇਲਾਕੇ ਵਿਚ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾਵੇ।
ਮੁੱਖ ਮੰਤਰੀ ਨੇ ਰਾਜ ਦੀ ਸਾਰੀ ਵੱਡੀ ਨਹਿਰਾਂ ਦੀ ਸਫਾਈ ਅਤੇ ਪੁਰਾਣੀ ਨਹਿਰਾਂ ਦੀ ਮੁਰੰਮਤ ਕਰਨ ਤੇ ਰੀਮਾਡਲਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਅਜਿਹੀ ਪਰਿਯੋਜਨਾਵਾਂ ਦੀ ਪ੍ਰਾਥਮਿਕਤਾ ਸੂਚੀ ਬਣਾਏ ਜਾਵੇ ਅਤੇ ਸਾਰੇ ਪੈਂਡਿੰਗ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਨਹਿਰਾਂ ਦੀ ਸਫਾਈ ਮੁਹਿੰਮ ਸਾਲਾਨਾ ਆਧਾਰ 'ਤੇ ਚਲਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਆਗਾਮੀ ਗਰਮੀ ਦੇ ਮੌਸਮ ਵਿਚ ਪੇਯਜਲ ਸਪਲਾਈ ਦੀ ਕੋਈ ਕਮੀ ਨਈਂ ਹੋਣੀ ਚਾਹੀਦੀ ਹੈ। ਪੇਯਜਲ ਸਪਲਾਈ ਲਈ ਤਾਲਾਬਾਂ ਦੀ ਸਫਾਈ, ਰਾ ਵਾਟਰ ਦੀ ਸਪਲਾਈ, ਟੈਂਕਰਾਂ ਦੀ ਜਰੂਰੀ ਗਿਣਤੀ ਆਦਿ ਲਈ ਸਮੂਚੀ ਵਿਵਸਥਾ ਕੀਤੀ ਜਾਵੇ।
ਹੜ੍ਹ ਕੰਟਰੋਲ ਲਈ 657.99 ਕਰੋੜ ਰੁਪਏ ਦੀ 352 ਯੋਜਨਾਵਾਂ ਮੰਜੂਰ
ਹਰਿਆਣਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਵਿਚ ਸੂਬੇ ਵਿਚ ਹੜ੍ਹ ਕੰਟਰੋਲ ਲਈ 657.99 ਕਰੋੜ ਰੁਪਏ (ਸਟੇਟ ਹੈਡ+ਐਚਡਬਿਲਯੂਆਰਏ ਫੰਡ) ਦੀ 352 ਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਘੱਟ ਸਮੇਂ ਦੀ ਯੋਜਨਾਵਾਂ ਦੇ ਨਾਲ-ਨਾਲ ਪੰਪਾਂ ਦੀ ਖਰੀਦ ਨੂੰ ਵੀ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ 30 ਜੂਨ ਤੋਂ ਪਹਿਲਾਂ ਊਨ੍ਹਾਂ ਨੂੰ ਸਮੇਂ 'ਤੇ ਪੂਰਾ ਕਰਨਾ ਯਕੀਨੀ ਕੀਤਾ ਜਾਵੇ। ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਵੱਲੋਂ ਪ੍ਰਸਤਾਵਿਤ ਮੱਧਮ ਤੇ ਵੈਕਲਪਿਕ ਯੋਜਨਾਵਾਂ ਨੂੰ ਇਸ ਸਾਲ ਮਈ ਵਿਚ ਹੋਣ ਵਾਲੀ ਹੜ੍ਹ ਪਹਿਲਾਂ ਸਮੀਖਿਆ ਮੀਟਿੰਗ ਦੇ ਬਾਅਦ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਹੜ੍ਹ ਕੰਟਰੋਲ ਲਈ 619 ਯੋਜਨਾਵਾਂ ਪੂਰੀ ਹੋ ਚੁੱਕੀਆਂ ਹਨ , ਜਦੋਂ ਕਿ 302 ਯੋਜਨਾਵਾਂ 'ਤੇ ਕੰਮ ਚੱਲ ਰਿਹਾ ਹੈ। ਮੀਟਿੰਗ ਵਿਚ ਹਾਈ -ਸਬਸਰਫੇਸ ਵਾਟਰ ਲੇਵਲ (ਐਸਐਸਡਬਲਿਯੂਐਲ) ਵਾਲੀ ਸਥਾਈ ਜਲਭਰਾਵ ਵਾਲੇ ਖੇਤਰਾਂ ਵਿਚ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਵੱਖ-ਵੱਖ ਤਰ੍ਹਾ ਦੇ ਪੰਪ, ਮੀਟਰ, ਪੈਨਲ ਆਦਿ ਦੀ ਖਰੀਦ ਅਤੇ ਪਾਇਪਲਾਇਨ ਵਿਛਾਉਣ ਦੀ ਵੀ ਸਮੀਖਿਆ ਕੀਤੀ ਗਈ।
ਮੀਟਿੰਗ ਦੌਰਾਨ, ਮੁੱਖ ਮੰਤਰੀ ਨੇ ਹੜ੍ਹ ਕੰਟਰੋਲ ਲਈ ਘੱਟ ਸਮੇਂ, ਮੀਡੀਅਮ ਸਮੇਂ ਅਤੇ ਲੰਬੇ ਸਮੇਂ ਦੀ ਪਰਿਯੋਜਨਾਵਾਂ ਦੇ ਸਬੰਧ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਜਿਲ੍ਹਾਵਾਰ ਰਿਪੋਰਟ ਵੀ ਲਈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਕੁਸ਼ਲਤਾ ਨਾਲ ਕੰਮ ਕਰਨ ਅਤੇ ਯਕੀਨੀ ਕਰਨ ਕਿ ਇਹ ਪਰਿਯੋਜਨਾਵਾਂ ਨਿਰਧਾਰਿਤ ਸਮੇਂ ਦੇ ਅੰਦਰ ਪੂਰੀਆਂ ਹੋਣ।
ਫਸਲ ਵਿਵਿਧੀਕਰਣ ਲਈ ਕਿਸਾਨਾਂ ਨੂੰ ਕਰਨ ਜਾਗਰੁਕ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਉਣ ਅਤੇ ਉਨ੍ਹਾਂ ਨੂੰ ਝੋਨੇ ਵਰਗੀ ਪਾਣੀ ਦੀ ਵੱਧ ਖਪਤ ਵਾਲੀ ਫਸਲਾਂ ਦੀ ਖੇਤੀ ਕਰਨ ਦੀ ਥਾਂ ਹੋਰ ਵੈਕਲਪਿਕ ਫਸਲਾਂ ਦੀ ਖੇਤੀ ਲਈ ਪ੍ਰੋਤਸਾਹਿਤ ਕਰਨ।
ਇਸ ਮੌਕੇ 'ਤੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਅਤੇ ਹਰਿਆਣਾ ਜਲ੍ਹ ਸੰਸਾਧਨ ਅਥਾਰਿਟੀ ਦੀ ਚੇਅਰਪਰਸਨ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਸਮੇਤ ਵੱਖ-ਵੱਖ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।