Sunday, March 16, 2025  

ਹਰਿਆਣਾ

ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਦਾ ਪ੍ਰਗਟਾਇਆ ਧੰਨਵਾਦ

March 15, 2025

ਚੰਡੀਗੜ੍ਹ, 15 ਮਾਰਚ -

ਹਿਸਾਰ ਏਅਰਪੋਰਟ ਦੇ ਸੰਚਾਲਨ ਲਈ ਏਅਰਪੋਰਟ ਅਥਾਰਿਟੀ ਆਫ ਇੰਡੀਆ ਤੋਂ ਲਾਇਸੈਂਸ ਪ੍ਰਾਪਤ ਹੋ ਗਿਆ ਹੈ। ਇਹ ਉਪਲਬਧੀ ਹਰਿਆਣਾ ਦੇ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ।

ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਤੀ ਧੰਨਵਾਦ ਕਰਦੇ ਹੋਏ ਹੋਏ ਕਿਹਾ ਕਿ ਹਿਸਾਰ ਏਅਰਪੋਰਟ ਦੀ ਪਰਿਯੋਜਨਾ ਨੂੰ ਹੁਣ ਸਫਲਤਾਪੂਰਵਕ ਪੂਰਾ ਕਰ ਦਿੱਤਾ ਗਿਆ ਹੈ। ਜਲਦੀ ਹੀ ਹਿਸਾਰ ਤੋਂ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ।

ਪਹਿਲੇ ਪੜਾਅ ਵਿਚ 5 ਸ਼ਹਿਰਾਂ ਨਾਲ ਜੁੜੇਗਾ ਹਿਸਾਰ

ਸ੍ਰੀ ਵਿਪੁਲ ਗੋਇਲ ਨੇ ਦਸਿਆ ਕਿ ਹਿਸਾਰ ਏਅਰਪੋਰਟ ਤੋਂ ਅਯੋਧਿਆ, ਜੰਮੂ, ਜੈਸਪੁਰ, ਦਿੱਲੀ ਅਤੇ ਅਹਿਮਦਾਬਾਦ ਲਈ ਉੜਾਨ ਸ਼ੁਰੂ ਕੀਤੀ ਜਾਵੇਗੀ। ਇਸ ਏਅਰਪੋਰਟ ਦਾ ਸੰਚਾਲਨ ਅਤੇ ਰੱਖ-ਰਖਾਵ ਏਅਰਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਕੀਤਾ ਜਾਵੇਗਾ।

503 ਕਰੋੜ ਦੀ ਲਾਗਤ ਨਾਲ ਬਣ ਰਿਹਾ ਆਧੁਨਿਕ ਟਰਮੀਨਲ

ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦਸਿਆ ਕਿ ਸੂਬਾ ਸਰਕਾਰ 503 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਪੇਸੈਂਜਰ ਟਰਮੀਨਲ ਦਾ ਨਿਰਮਾਣ ਕਰ ਰਿਹਾ ਹੈ। ਇਸ ਟਰਮੀਨਲ ਵਿਚ ਯਾਤਰੀਆਂ ਦੀ ਸਹੂਲਤ ਲਈ ਸਾਰੇ ਅੱਤਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ।

ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੂੰ ਏਅਰਪੋਰਟ ਦੀ ਸੁਰੱਖਿਆ ਦੀ ਜਿਮੇਵਾਰੀ ਸੌਂਪੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਸਰਲ ਹਵਾਈ ਯਾਤਰਾ ਦਾ ਤਜਰਬਾ ਮਿਲੇਗਾ।

ਰਾਤ ਵਿਚ ਵੀ ਉੜਾਨ ਸੇਵਾ ਦੀ ਯੋਜਨਾ

ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦਸਿਆ ਕਿ ਸੂਬਾ ਸਰਕਾਰ ਨੇ ਨਾਇਟ ਲੈਂਡਿੰਗ ਦੀ ਮੰਜੂਰੀ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਯਾਤਰੀਆਂ ਨੂੰ ਵੱਧ ਸਹੂਲਤਾਂ ਮਿਲ ਸਕਣ। ਏਏਆਈ ਇੱਥੇ ਆਪਣਾ ਪ੍ਰੋਜੈਕਟ ਆਫਿਸ ਵੀ ਸਥਾਪਿਤ ਕਰ ਰਹੀ ਹੈ, ਜਿਸ ਨਾਲ ਪਰਿਚਾਲਨ ਵਿਚ ਹੋਰ ਤੇਜੀ ਆਵੇਗੀ।

ਹਰਿਆਣਾ ਦੇ ਆਰਥਕ ਵਿਕਾਸ ਨੂੰ ਮਿਲੇਗਾ ਪ੍ਰੋਤਸਾਹਨ

ਹਿਸਾਰ ਏਅਰਪੋਰਟ ਦੀ ਸ਼ੁਰੂਆਤ ਨਾਲ ਨਾ ਸਿਰਫ ਸੂਬੇ ਦੀ ਹਵਾਈ ਕਨੈਕਟੀਵਿਟੀ ਵਿਚ ਸੁਧਾਰ ਹੋਵੇਗਾ, ਸਗੋ ਉਦਯੋਗਿਕ ਅਤੇ ਆਰਥਕ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਨ ਮਿਲੇਗਾ। ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਵਿਚ ਇਹ ਏਅਰਪੋਰਟ ਮਹਤੱਵਪੂਰਣ ਭੁਕਿਮਾ ਨਿਭਾਏਗਾ।

ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਹਿਸਾਰ ਏਅਰਪੋਰਟ ਦੇ ਆਪ੍ਰੇਸ਼ਨਲ ਹੋਣ ਨਾਲ ਹਿਸਾਰ ਇੱਕ ਇੰਡਸਟ੍ਰੀਅਲ ਹੱਬ ਬਣ ਕੇ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਹਰਿਆਣਾ ਦਾ ਇਹ ਨਵਾਂ ਹਵਾਈ ਅੱਡਾ ਸੂਬਾਵਾਸੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਤਿਆਰ ਹੈ। ਇਹ ਵਿਕਾਸ ਦੀ ਨਵੀਂ ਉੜਾਨ ਹੈ, ਜੋ ਹਰਿਆਣਾ ਨੂੰ ਪ੍ਰਗਤੀ ਤੱਕ ਪਹੁੰਚਾਉਣ ਵਿਚ ਅਹਿਮ ਭੁਕਿਮਾ ਨਿਭਾਏਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਟੀ ਕਮਿਸ਼ਨਰ ਯਕੀਨੀ ਕਰਨ ਯਮੁਨਾ ਵਿਚ ਨਾ ਪਾਇਆ ਜਾਵੇ ਸੀਵਰੇਜ ਦਾ ਪਾਣੀ - ਨਾਇਬ ਸਿੰਘ ਸੈਣੀ

ਡਿਪਟੀ ਕਮਿਸ਼ਨਰ ਯਕੀਨੀ ਕਰਨ ਯਮੁਨਾ ਵਿਚ ਨਾ ਪਾਇਆ ਜਾਵੇ ਸੀਵਰੇਜ ਦਾ ਪਾਣੀ - ਨਾਇਬ ਸਿੰਘ ਸੈਣੀ

ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੁੰ ਧਿਆਨ ਵਿਚ ਰੱਖ ਕੇ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ

ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੁੰ ਧਿਆਨ ਵਿਚ ਰੱਖ ਕੇ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ

ਗੁਰੂਗ੍ਰਾਮ ਦੇ Kingdom of Dreams ਵਿੱਚ ਅੱਗ ਲੱਗ ਗਈ

ਗੁਰੂਗ੍ਰਾਮ ਦੇ Kingdom of Dreams ਵਿੱਚ ਅੱਗ ਲੱਗ ਗਈ

ਸੂਬਾ ਸਰਕਾਰ ਵੱਲੋਂ ਬਾਗਬਾਨੀ ਫਸਲਾਂ ਦੀ ਸੁਰੱਖਿਆ ਲਈ ਲਗਾਈ ਜਾਣ ਵਾਲੀ ਸੋਲਰ-ਫੇਂਸਿੰਗ 'ਤੇ 50 ਫੀਸਦੀ ਤੱਕ ਗ੍ਰਾਂਟ ਦਿੱਤਾ ਜਾਂਦਾ ਹੈ

ਸੂਬਾ ਸਰਕਾਰ ਵੱਲੋਂ ਬਾਗਬਾਨੀ ਫਸਲਾਂ ਦੀ ਸੁਰੱਖਿਆ ਲਈ ਲਗਾਈ ਜਾਣ ਵਾਲੀ ਸੋਲਰ-ਫੇਂਸਿੰਗ 'ਤੇ 50 ਫੀਸਦੀ ਤੱਕ ਗ੍ਰਾਂਟ ਦਿੱਤਾ ਜਾਂਦਾ ਹੈ

ਹਰਿਆਣਾ ਵਿਚ ਜੇਕਰ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ 'ਤੇ ਟ੍ਰਾਂਸਫਰ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ

ਹਰਿਆਣਾ ਵਿਚ ਜੇਕਰ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ 'ਤੇ ਟ੍ਰਾਂਸਫਰ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ

ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ: ਹਰਿਆਣਾ ਦੇ ਮੁੱਖ ਮੰਤਰੀ

ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ: ਹਰਿਆਣਾ ਦੇ ਮੁੱਖ ਮੰਤਰੀ

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ- ਸਿੱਖਿਆ ਮੰਤਰੀ

ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ- ਸਿੱਖਿਆ ਮੰਤਰੀ

ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਨੂੰਹ ਵਿੱਚ ਬਿਨਾ ਡਿਗਰੀ ਅਤੇ ਲਾਇਸੈਂਸ ਦੇ ਕੋਈ ਵੀ ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਨਹੀਂ ਚਲਾਇਆ ਜਾ ਰਿਹਾ ਹੈ

ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਨੂੰਹ ਵਿੱਚ ਬਿਨਾ ਡਿਗਰੀ ਅਤੇ ਲਾਇਸੈਂਸ ਦੇ ਕੋਈ ਵੀ ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਨਹੀਂ ਚਲਾਇਆ ਜਾ ਰਿਹਾ ਹੈ