Wednesday, April 02, 2025  

ਪੰਜਾਬ

ਗੁਰਪ੍ਰੀਤ ਸਿੰਘ ਯੂਕੇ, ਯੂਰਪ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹੋਣਗੇ : ਟਿਵਾਣਾ

March 31, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/31ਮਾਰਚ:
(ਰਵਿੰਦਰ ਸਿੰਘ ਢੀਂਡਸਾ)
 
“ਗੁਰਪ੍ਰੀਤ ਸਿੰਘ ਬਰਤਾਨੀਆ ਨਿਵਾਸੀ ਜੋ ਕਿ ਬਹੁਤ ਹੀ ਪੰਥਦਰਦੀ, ਸੁਲਝੇ ਹੋਏ ਸਿੱਖੀ ਸੋਚ ਨੂੰ ਪੂਰਨ ਰੂਪ ਵਿਚ ਪ੍ਰਣਾਏ ਹੋਏ ਖਾਲਸਾ ਪੰਥ ਦੀ ਆਜਾਦੀ ਲਈ ਸੁਹਿਰਦਤਾ ਨਾਲ ਅਮਲ ਕਰਨ ਵਾਲੇ ਗੁਰਸਿੱਖ ਨੌਜਵਾਨ ਹਨ । ਜਿਨ੍ਹਾਂ ਨੂੰ ਗੁਰਦਿਆਲ ਸਿੰਘ ਅਟਵਾਲ ਚੇਅਰਮੈਨ ਯੂਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਚੈਨ ਸਿੰਘ ਫਰਾਂਸ ਪ੍ਰਧਾਨ ਯੂਰਪ ਦੋਵਾਂ ਦੀ ਨੇਕ ਰਾਏ ਅਨੁਸਾਰ ਪਾਰਟੀ ਵੱਲੋ ਯੂਕੇ, ਵੇਲਜ, ਆਈਰਲੈਡ, ਨਾਰਥ ਆਈਰਲੈਡ ਦੇ ਯੂਨਿਟਾਂ ਦੇ ਨਾਲ-ਨਾਲ ਫਰਾਂਸ, ਜਰਮਨ, ਨਿਊਜੀਲੈਡ, ਫਿਨਲੈਡ, ਪੁਰਤਗਾਲ, ਸਪੇਨ ਆਦਿ ਮੁਲਕਾਂ ਵਿਚ ਨੌਜਵਾਨੀ ਨੂੰ ਪਾਰਟੀ ਨਾਲ ਜੋੜਨ ਹਿੱਤ ਬਰਤਾਨੀਆ ਤੇ ਇਨ੍ਹਾਂ ਮੁਲਕਾਂ ਵਿਚ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਨਿਟਾਂ ਨੂੰ ਤਿਆਰ ਕਰਦੇ ਹੋਏ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਵਿਚ ਯੋਗਦਾਨ ਪਾਉਣ ਦੀ ਜਿੰਮੇਵਾਰੀ ਨਿਭਾਉਣਗੇ । ਗੁਰਪ੍ਰੀਤ ਸਿੰਘ ਇਹ ਜਿੰਮੇਵਾਰੀ ਬਰਤਾਨੀਆ ਦੇ ਪਾਰਟੀ ਚੇਅਰਮੈਨ ਗੁਰਦਿਆਲ ਸਿੰਘ ਅਟਵਾਲ ਅਤੇ ਚੈਨ ਸਿੰਘ ਫਰਾਂਸ ਦੀ ਰਾਏ ਮਸਵਰੇ ਨਾਲ ਅਗਲੀਆ ਜਥੇਬੰਦੀਆਂ ਦੀ ਬਣਤਰ ਨੂੰ ਤਹਿ ਕਰਦੇ ਹੋਏ ਪਾਰਟੀ ਸੋਚ ਅਤੇ ਪਾਲਸੀ ਪ੍ਰੋਗਰਾਮ ਦਾ ਇਨ੍ਹਾਂ ਮੁਲਕਾਂ ਵਿਚ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜਿੰਮੇਵਾਰੀ ਵੀ ਪੂਰਨ ਕਰਨਗੇ ।”ਇਹ ਨਿਯੁਕਤੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਅਤੇ ਸੀਨੀਅਰ ਆਗੂਆ ਦੀ ਸਮੁੱਚੀ ਰਾਏ ਅਨੁਸਾਰ ਸਰਬਸੰਮਤੀ ਨਾਲ ਹੋਣ ਉਪਰੰਤ ਪਾਰਟੀ ਦਫਤਰ ਤੋ ਉਨ੍ਹਾਂ ਦੀ ਨਿਯੁਕਤੀ ਹੋਣ ਦੇ ਐਲਾਨ ਨੂੰ ਪ੍ਰੈਸ ਨੂੰ ਜਾਰੀ ਕਰਦੇ ਹੋਏ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਜਿੰਨੀਆ ਵੀ ਨਵੀਆ ਨਿਯੁਕਤੀਆ ਪਾਰਟੀ ਪ੍ਰਧਾਨ ਤੇ ਪੀ.ਏ.ਸੀ ਵੱਲੋ ਸਮੁੱਚੇ ਵਿਚਾਰ ਵਿਟਾਦਰੇ ਬਾਅਦ ਕੀਤੀਆ ਜਾਂਦੀਆ ਹਨ, ਉਹ ਨਿਯੁਕਤੀ ਹੋਣ ਵਾਲੇ ਵਿਅਕਤੀ ਦੀ ਸਿੱਖੀ ਸੋਚ ਤੇ ਪਿਛੋਕੜ, ਪਾਰਟੀ ਪਾਲਸੀ ਤੇ ਪਹਿਰਾ ਦੇਣ ਦੀ ਸਮਰੱਥਾਂ ਅਤੇ ਉਸ ਵਿਅਕਤੀ ਦੀ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਲ-ਨਾਲ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜਬੂਤ ਕਰਨ ਦੀ ਯੋਗਤਾ ਨੂੰ ਮੁੱਖ ਰੱਖਦੇ ਹੋਏ ਕੀਤੀਆ ਜਾਂਦੀਆ ਹਨ ਤਾਂ ਕਿ ਪਾਰਟੀ ਨੂੰ ਹਰ ਖੇਤਰ ਵਿਚ ਅਜਿਹੀਆ ਕੀਤੀਆ ਜਾਣ ਵਾਲੀਆ ਨਿਯੁਕਤੀਆ ਹੋਰ ਬਲ ਦੇ ਸਕਣ । ਪਾਰਟੀ ਨੇ ਸ. ਗੁਰਪ੍ਰੀਤ ਸਿੰਘ ਨੂੰ ਇਸ ਨਵੀ ਹੋਈ ਨਿਯੁਕਤੀ ਉਤੇ ਜਿਥੇ ਮੁਬਾਰਕਬਾਦ ਦਿੱਤੀ ਹੈ, ਉਥੇ ਇਹ ਵੀ ਉਮੀਦ ਪ੍ਰਗਟ ਕੀਤੀ ਜਾਂਦੀ ਹੈ ਕਿ ਉਹ ਪਾਰਟੀ ਪਾਲਸੀ ਤੇ ਸੋਚ ਅਨੁਸਾਰ ਬਰਤਾਨੀਆ ਤੇ ਸਮੁੱਚੇ ਯੂਰਪ ਵਿਚ ਉਪਰੋਕਤ ਬਰਤਾਨੀਆ ਤੇ ਫਰਾਂਸ ਦੇ ਦੋਵੇ ਮੁੱਖ ਆਗੂਆ ਦੇ ਸਲਾਹ ਮਸਵਰੇ ਨਾਲ ਇਨ੍ਹਾਂ ਮੁਲਕਾਂ ਵਿਚ ਨੌਜਵਾਨੀ ਨੂੰ ਮਜਬੂਤ ਕਰਨ ਲਈ ਅਤੇ ਪਾਰਟੀ ਨਾਲ ਜੋੜਨ ਲਈ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕੌਮਾਂਤਰੀ ਪੱਧਰ ਤੇ ਅੱਗੇ ਵਧਾਉਣ ਵਿਚ ਭੂਮਿਕਾ ਨਿਭਾਉਣਗੇ ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੱਤਵਾਦੀ ਹਮਲਾ ਟਾਲਿਆ, ISI ਨਾਲ ਜੁੜਿਆ ਕਾਰਕੁਨ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੱਤਵਾਦੀ ਹਮਲਾ ਟਾਲਿਆ, ISI ਨਾਲ ਜੁੜਿਆ ਕਾਰਕੁਨ ਗ੍ਰਿਫ਼ਤਾਰ

ਪੰਜਾਬ ਵਿੱਚ ਸਰਹੱਦ ਪਾਰ ਤਸਕਰੀ ਰੈਕੇਟ ਦਾ ਪਰਦਾਫਾਸ਼, 3.5 ਕਿਲੋ ਹੈਰੋਇਨ ਜ਼ਬਤ

ਪੰਜਾਬ ਵਿੱਚ ਸਰਹੱਦ ਪਾਰ ਤਸਕਰੀ ਰੈਕੇਟ ਦਾ ਪਰਦਾਫਾਸ਼, 3.5 ਕਿਲੋ ਹੈਰੋਇਨ ਜ਼ਬਤ

ਕੱਲ੍ਹ ਲੁਧਿਆਣਾ ਤੋਂ ਨਸ਼ਿਆਂ ਵਿਰੁੱਧ ਇਕ ਹੋਰ ਮੁਹਿੰਮ ਸ਼ੁਰੂ ਹੋ ਰਹੀ ਹੈ, ਐਨਸੀਸੀ ਅਤੇ ਐਨ.ਐਸ.ਐਸ ਦੇ ਹਜ਼ਾਰਾਂ ਬੱਚੇ ਲੈਣਗੇ ਨਸ਼ਾ ਨਾ ਕਰਨ ਦੀ ਸਹੁੰ

ਕੱਲ੍ਹ ਲੁਧਿਆਣਾ ਤੋਂ ਨਸ਼ਿਆਂ ਵਿਰੁੱਧ ਇਕ ਹੋਰ ਮੁਹਿੰਮ ਸ਼ੁਰੂ ਹੋ ਰਹੀ ਹੈ, ਐਨਸੀਸੀ ਅਤੇ ਐਨ.ਐਸ.ਐਸ ਦੇ ਹਜ਼ਾਰਾਂ ਬੱਚੇ ਲੈਣਗੇ ਨਸ਼ਾ ਨਾ ਕਰਨ ਦੀ ਸਹੁੰ

ਇੰਜ: ਮੁਨੀਸ਼ ਭਾਰਦਵਾਜ ਨੂੰ ਐਸਈ(ਇਲੇਕ੍ਟ੍ਰਿਕਲ)/ਪੀਐਸਪੀਸੀਐਲ ਸੀਐਮਡੀ ਦੇ ਓਐਸਡੀ ਵਜੋਂ ਦਿੱਤੀ ਗਈ ਤਰੱਕੀ

ਇੰਜ: ਮੁਨੀਸ਼ ਭਾਰਦਵਾਜ ਨੂੰ ਐਸਈ(ਇਲੇਕ੍ਟ੍ਰਿਕਲ)/ਪੀਐਸਪੀਸੀਐਲ ਸੀਐਮਡੀ ਦੇ ਓਐਸਡੀ ਵਜੋਂ ਦਿੱਤੀ ਗਈ ਤਰੱਕੀ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਮੋਬਾਇਲ ਸਨੈਚਿੰਗ ਕਰਨ ਵਾਲੇ 2 ਲੁਟੇਰੇ 2 ਮੋਬਾਇਲ ਅਤੇ ਮੋਟਰਸਾਇਕਲ ਸਣੇ ਕਾਬੂ

ਮੋਬਾਇਲ ਸਨੈਚਿੰਗ ਕਰਨ ਵਾਲੇ 2 ਲੁਟੇਰੇ 2 ਮੋਬਾਇਲ ਅਤੇ ਮੋਟਰਸਾਇਕਲ ਸਣੇ ਕਾਬੂ

ਪਿੰਡ ਤਰਖਾਣ ਮਾਜਰਾ ਤੋਂ ਭਮਾਰਸੀ ਤੱਕ ਦੀ ਸੜ੍ਹਕ ਦਾ 9.75 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਨਵੀਨੀਕਰਨ -ਵਿਧਾਇਕ ਰਾਏ

ਪਿੰਡ ਤਰਖਾਣ ਮਾਜਰਾ ਤੋਂ ਭਮਾਰਸੀ ਤੱਕ ਦੀ ਸੜ੍ਹਕ ਦਾ 9.75 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਨਵੀਨੀਕਰਨ -ਵਿਧਾਇਕ ਰਾਏ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ "ਪੰਜਾਬ ਦੀ ਜਲ ਸੰਪਤੀ ਨੂੰ ਅਨਲੌਕ ਕਰਨਾ: ਇੱਕ ਭਾਰਤ-ਕੇਂਦ੍ਰਿਤ ਨੀਲੀ ਅਰਥਵਿਵਸਥਾ" ਵਿਸ਼ੇ 'ਤੇ ਦੋ-ਰੋਜ਼ਾ ਕੌਮੀ ਸੈਮੀਨਾਰ

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ