Thursday, April 03, 2025  

ਪੰਜਾਬ

ਪਿੰਡ ਤਰਖਾਣ ਮਾਜਰਾ ਤੋਂ ਭਮਾਰਸੀ ਤੱਕ ਦੀ ਸੜ੍ਹਕ ਦਾ 9.75 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਨਵੀਨੀਕਰਨ -ਵਿਧਾਇਕ ਰਾਏ

April 01, 2025
ਸ੍ਰੀ ਫ਼ਤਹਿਗੜ੍ਹ ਸਾਹਿਬ/1 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲਿੰਕ ਸੜ੍ਹਕਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਲਈ 2873 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਹਰੇਕ ਪਿੰਡ ਨੂੰ ਜਾਣ ਵਾਲੀ ਸੜ੍ਹਕ ਦੀ ਸ਼ਹਿਰਾਂ ਦੀ ਤਰਜ਼ ਤੇ ਨੁਹਾਰ ਬਦਲੀ ਜਾਵੇਗੀ ਤਾਂ ਜੋ ਲੋਕਾਂ ਨੂੰ ਸੜ੍ਹਕੀ ਆਵਾਜਾਈ ਦੌਰਾਨ ਕੋਈ ਪ੍ਰੇਸ਼ਾਨੀ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ 09.75 ਕਰੋੜ ਦੀ ਲਾਗਤ ਨਾਲ ਪਿੰਡ ਤਰਖਾਣ ਮਾਜਰਾ ਤੋਂ ਭਮਾਰਸੀ ਤੱਕ ਦੀ 10 ਕਿਲੋਮੀਟਰ ਸੜ੍ਹਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੜ੍ਹਕ ਦੇ 5 ਸਾਲ ਤੱਕ ਦੇ ਰੱਖ-ਰਖਾਵ ਲਈ ਵੀ 61 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੜ੍ਹਕ ਦੇ ਮੁਕੰਮਲ ਹੋਣ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਲੋਕਾਂ ਦੀਆਂ ਸੜ੍ਹਕ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਵੀ ਹੋਵੇਗਾ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ 585 ਕਰੋੜ ਰੁਪਏ ਰੱਖੇ ਗਏ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ ਲਈ 5 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬਜਟ ਵਿੱਚ 3500 ਕਰੋੜ ਰੁਪਏ ਰੱਖ ਕੇ ਆਪਣੀ ਵਿਕਾਸ-ਪੱਖੀ ਵਚਨਬੱਧਤਾ ਦਰਸਾਈ ਹੈ ਅਤੇ ਖੇਡਦਾ ਪੰਜਾਬ ਬਦਲਦਾ ਪੰਜਾਬ ਤਹਿਤ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਪਿੰਡਾਂ ਵਿੱਚ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 5-5 ਕਰੋੜ ਰੁਪਏ ਨਾਲ ਹਰੇਕ ਹਲਕੇ ਦੇ ਵਿਕਾਸ ਕਰਵਾਇਆ ਜਾਵੇਗਾ। ਜਿਸ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਆਵੇਗੀ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਹਮੇਸ਼ਾਂ ਤਰਜ਼ੀਹ ਦਿੱਤੀ ਹੈ ਤਾਂ ਜੋ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਕਰਕੇ ਹੱਸਦਾ, ਵੱਸਦਾ ਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕੀਤੀ ਜਾਵੇ ਤਾਂ ਜੋ ਕੰਮ ਦੇ ਮਿਆਰ ਵਿੱਚ ਕੋਈ ਕਮੀਂ ਨਾ ਆਵੇ।ਇਸ ਮੌਕੇ ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਕੁਮਾਰ ਸੋਨੂੰ, ਬਲਵੀਰ ਸਿੰਘ ਸੋਢੀ, ਦੀਪਕ ਬਾਤਿਸ਼, ਸਰਪੰਚ ਪਰਵਿੰਦਰ ਸਿੰਘ ਖੋਜੇ ਮਾਜਰਾ, ਸਰਪੰਚ ਸਤਪਾਲ ਸਿੰਘ ਖਰੇ, ਠੇਕੇਦਾਰ ਅਵਤਾਰ ਸਿੰਘ, ਕਿੰਦਰ ਭੱਲ ਮਾਜਰਾ, ਬਲਜਿੰਦਰ ਸਿੰਘ ਕਾਕਾ ਮਲਕੋ ਮਾਜਰਾ, ਚੂਹੜ ਸਿੰਘ, ਅਸੀਸ ਕੁਮਾਰ ਅਤਰੀ, ਬਿਕਰਮਜੀਤ ਸਿੰਘ ਤਰਖਾਣ ਮਾਜਰਾ, ਰਾਜਪਾਲ ਸਿੰਘ ਸਾਬਕਾ ਸਰਪੰਚ, ਮਨਜਿੰਦਰ ਸਿੰਘ ਸਰਪੰਚ ਤੇ ਕਾਲਾ ਪੰਚ ਗੁਰਮੀਤ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ ਸਰਪੰਚ ਚੋਲਟੀ ਖੇੜੀ, ਗੁਰਵੀਰ ਸਿੰਘ ਜੱਲਾ, ਨੰਬਰਦਾਰ ਸਤਬੀਰ ਸਿੰਘ ਜੱਲਾ, ਰੁਪਿੰਦਰ ਸਿੰਘ, ਚਮਨ ਕੁਰੈਸ਼ੀ, ਮਨਦੀਪ ਪੋਲਾ, ਦਿਲਪ੍ਰੀਤ ਭੱਟੀ, ਪੀਏ ਸਤੀਸ਼ ਕੁਮਾਰ ਅਤੇ ਨਿੱਜੀ ਸਕੱਤਰ ਮਾਨਵ ਟਿਵਾਣਾ ਆਦਿ ਵੀਂ ਹਾਜਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਰੱਗ ਜਾਗਰੂਕਤਾ 'ਤੇ ਸੈਮੀਨਾਰ ਜੀ.ਐੱਨ.ਡੀ.ਯੂ. 'ਚ ਅੱਜ  ਸਿਹਤਮੰਦ ਤੇ ਸਮਰੱਥ ਸਮਾਜ ਦੀ ਸਿਰਜਣਾ ਵੱਲ ਇੱਕ ਕਦਮ

ਡਰੱਗ ਜਾਗਰੂਕਤਾ 'ਤੇ ਸੈਮੀਨਾਰ ਜੀ.ਐੱਨ.ਡੀ.ਯੂ. 'ਚ ਅੱਜ  ਸਿਹਤਮੰਦ ਤੇ ਸਮਰੱਥ ਸਮਾਜ ਦੀ ਸਿਰਜਣਾ ਵੱਲ ਇੱਕ ਕਦਮ

ਸੜਕ ਧੱਸਣ ਨਾਲ ਇੱਟਾਂ ਦਾ ਭਰਿਆ ਟੱਰਕ ਪਲਟਿਆ, 6 ਲੋਕਾਂ ਨੂੰ ਸ਼ੀਸ਼ਾ ਤੋੜ ਕੱਡਿਆ ਗਿਆ ਗੱਡੀ ਤੋਂ ਬਾਹਰ

ਸੜਕ ਧੱਸਣ ਨਾਲ ਇੱਟਾਂ ਦਾ ਭਰਿਆ ਟੱਰਕ ਪਲਟਿਆ, 6 ਲੋਕਾਂ ਨੂੰ ਸ਼ੀਸ਼ਾ ਤੋੜ ਕੱਡਿਆ ਗਿਆ ਗੱਡੀ ਤੋਂ ਬਾਹਰ

ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਸਵੀਰ ਸਿੰਘ ਗੜ੍ਹੀ ਨੇ ਡੀ.ਜੀ.ਪੀ. ਨੂੰ ਡੀ.ਉ.ਲਿਖਿਆ ਡੀ.ਓ.

ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਸਵੀਰ ਸਿੰਘ ਗੜ੍ਹੀ ਨੇ ਡੀ.ਜੀ.ਪੀ. ਨੂੰ ਡੀ.ਉ.ਲਿਖਿਆ ਡੀ.ਓ.

ਨਸ਼ਿਆਂ ਵਿਰੁੱਧ 'ਆਪ' ਦੀ ਜੰਗ ਵਿੱਚ ਪੁਲਿਸ ਦੀ ਸਖ਼ਤੀ, ਨਸ਼ੇੜੀਆਂ ਦਾ ਮੁੜ ਵਸੇਬਾ, ਨਸ਼ਾ ਵੇਚਣ ਵਾਲਿਆਂ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਦੇ ਨਾਲ ਸਮਾਜ ਦੀ ਵੀ ਜ਼ਿੰਮੇਵਾਰੀ ਬੇਹੱਦ ਜ਼ਰੂਰੀ- ਕੇਜਰੀਵਾਲ

ਨਸ਼ਿਆਂ ਵਿਰੁੱਧ 'ਆਪ' ਦੀ ਜੰਗ ਵਿੱਚ ਪੁਲਿਸ ਦੀ ਸਖ਼ਤੀ, ਨਸ਼ੇੜੀਆਂ ਦਾ ਮੁੜ ਵਸੇਬਾ, ਨਸ਼ਾ ਵੇਚਣ ਵਾਲਿਆਂ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਦੇ ਨਾਲ ਸਮਾਜ ਦੀ ਵੀ ਜ਼ਿੰਮੇਵਾਰੀ ਬੇਹੱਦ ਜ਼ਰੂਰੀ- ਕੇਜਰੀਵਾਲ

ਅਸੀਂ ਨਾ ਸਿਰਫ਼ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜ ਰਹੇ ਹਾਂ, ਸਗੋਂ ਮੰਗ ਨੂੰ ਘਟਾਉਣ ਲਈ ਇਲਾਜ ਰਾਹੀਂ ਨੌਜਵਾਨਾਂ ਦਾ ਮੁੜ ਵਸੇਬਾ ਵੀ ਕਰ ਰਹੇ ਹਾਂ: ਸੀਐਮ ਮਾਨ

ਅਸੀਂ ਨਾ ਸਿਰਫ਼ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜ ਰਹੇ ਹਾਂ, ਸਗੋਂ ਮੰਗ ਨੂੰ ਘਟਾਉਣ ਲਈ ਇਲਾਜ ਰਾਹੀਂ ਨੌਜਵਾਨਾਂ ਦਾ ਮੁੜ ਵਸੇਬਾ ਵੀ ਕਰ ਰਹੇ ਹਾਂ: ਸੀਐਮ ਮਾਨ

ਸਿਸੋਦੀਆ ਨੇ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ, ਕਿਹਾ- ਸਖਤ ਕਾਰਵਾਈ ਕਾਰਨ ਹੀ ਤਸਕਰਾਂ ਵਿਚ ਭਾਰੀ ਡਰ ਪੈਦਾ ਹੋਇਆ ਹੈ

ਸਿਸੋਦੀਆ ਨੇ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ, ਕਿਹਾ- ਸਖਤ ਕਾਰਵਾਈ ਕਾਰਨ ਹੀ ਤਸਕਰਾਂ ਵਿਚ ਭਾਰੀ ਡਰ ਪੈਦਾ ਹੋਇਆ ਹੈ

ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕਰਵਾਇਆ ਗੈਸਟ ਲੈਕਚਰ

ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕਰਵਾਇਆ ਗੈਸਟ ਲੈਕਚਰ

ਡਾ. ਦਵਿੰਦਰਜੀਤ ਕੌਰ ਦੀ ਅਗਵਾਈ 'ਚ ਜ਼ਿਲਾ ਹਸਪਤਾਲ 'ਚ ਮਨਾਇਆ ਗਿਆ

ਡਾ. ਦਵਿੰਦਰਜੀਤ ਕੌਰ ਦੀ ਅਗਵਾਈ 'ਚ ਜ਼ਿਲਾ ਹਸਪਤਾਲ 'ਚ ਮਨਾਇਆ ਗਿਆ "ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ"

ਦੇਸ਼ ਭਗਤ ਯੂਨੀਵਰਸਿਟੀ ਅਤੇ ਐੱਚਆਈ ਵਿਚਕਾਰ ਸਮਝੌਤਾ (ਐਮਓਯੂ) 'ਤੇ ਕੀਤੇ ਗਏ ਹਸਤਾਖਰ

ਦੇਸ਼ ਭਗਤ ਯੂਨੀਵਰਸਿਟੀ ਅਤੇ ਐੱਚਆਈ ਵਿਚਕਾਰ ਸਮਝੌਤਾ (ਐਮਓਯੂ) 'ਤੇ ਕੀਤੇ ਗਏ ਹਸਤਾਖਰ

ਪੰਜਾਬ ਪੁਲਿਸ ਨੇ ਅੱਤਵਾਦੀ ਹਮਲਾ ਟਾਲਿਆ, ISI ਨਾਲ ਜੁੜਿਆ ਕਾਰਕੁਨ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੱਤਵਾਦੀ ਹਮਲਾ ਟਾਲਿਆ, ISI ਨਾਲ ਜੁੜਿਆ ਕਾਰਕੁਨ ਗ੍ਰਿਫ਼ਤਾਰ