ਤਪਾ ਮੰਡੀ 1 ਅਪ੍ਰੈਲ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ‘ਚ ਤਪਾ ਪੁਲਸ ਨੂੰ ਮੋਬਾਇਲ ਖੋਹਣ ਵਾਲੇ 2 ਲੁਟੇਰਿਆਂ ਨੂੰ ਮੋਟਰਸਾਇਕਲ ਸਣੇ ਕਾਬੂ ਕਰਕੇ 2 ਮੋਬਾਇਲ ਬਰਾਮਦ ਕਰਨ ‘ਚ ਸਫਲਤਾ ਮਿਲੀ ਹੈ। ਇਸ ਸੰਬੰਧੀ ਚੌਂਕੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਢਿੱਲਵਾ ਰੋਡ ਤਪਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਸੁਰਿੰਦਰ ਸਿੰਘ ਪੁੱਤਰ ਜੀਤ ਸਿੰਘ ਅਤੇ ਅੰਮ੍ਰਿਤ ਸਿੰਘ ਪੁੱਤਰ ਇੰਦਰਪਾਲ ਸਿੰਘ ਉਰਫ ਪਾਲਾ ਵਾਸੀਆਨ ਦਰਾਕਾ ਨੇ ਉਸ ਦਾ ਮੋਬਾਇਲ ਖੋਹਿਆਂ ਹੈ ਤਾਂ ਐਸ.ਐਸ.ਪੀ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ‘ਚ ਅਤੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੇ ਹੁਕਮਾਂ ਤੇ ਇੰਚਾਰਜ ਥਾਣਾ ਮੁੱਖੀ ਰੇਣੂ ਪਰੋਚਾਂ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਉਕਤ ਦੋਵਾਂ ਲੁਟੇਰਿਆਂ ਨੂੰ ਜਾਂਚ ਦੋਰਾਨ ਪਟੜੀ ਪੁਲ ਦਰਾਜ ਰੋਡ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ ਦੋ ਮੋਬਾਇਲ ਅਤੇ ਵਾਰਦਾਤ ਸਮੇਂ ਵਰਤਿਆਂ ਗਿਆ ਮੋਟਰਸਾਇਕਲ ਬਰਾਮਦ ਕੀਤਾ। ਪੁੱਛਗਿੱਛ ‘ਚ ਦੋਸ਼ੀ ਮੰਨੇ ਕਿ 25.03.2025 ਨੂੰ ਹਰਮਨਜੋਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਮਾਤਾ ਦਾਤੀ ਰੋਡ ਤਪਾ ਦਾ ਮੋਬਾਇਲ ਫੋਨ ਵੀ ਝਪਟ ਮਾਰ ਕੇ ਖÇੋਹਆਂ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਬਹੁਤ ਹੀ ਚੁਸਤ, ਚਲਾਕ ਤੇ ਹੁਸ਼ਿਆਰ ਕਿਸਮ ਦੇ ਵਿਆਕਤੀ ਹਨ ਜੋ ਮੋਬਾਇਲ ਫੋਨ ਦੀ ਖੋਹ ਕਰਨ ਦੇ ਆਦੀ ਹਨ, ਇਨ੍ਹਾਂ ਪਾਸੋਂ ਇਸ ਤੋ ਪਹਿਲਾ ਵੀ ਤਪਾ ਸ਼ਹਿਰ ਅੰਦਰ ਹੋਰ ਵੀ ਕਈ ਚੋਰੀ ਅਤੇ ਮੋਬਾਇਲ ਫੌਨ ਖੋਹ ਕਰਨ ਦੀਆ ਵਾਰਦਾਤ ਹੋਈਆ ਹਨ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹਨਾ ਨਾਲ ਹੋਰ ਕੋਣ ਕੋਣ ਵਿਆਕਤੀ ਰਲੇ ਹੋਏ ਹਨ, ਇਹਨਾ ਨੇ ਤਪਾ ਸ਼ਹਿਰ ਅੰਦਰ ਜਾ ਹੋਰ ਕਿਤੇ ਹੋਰ ਕਿਹੜੀਆ ਕਿਹੜੀਆ ਚੋਰੀਆ ਕੀਤੀਆ ਹਨ ਅਤੇ ਇਹ ਮੋਬਾਇਲ ਫੌਨ ਖੋਹ ਕਰਕੇ ਕਿਸ ਪਾਸ ਵੇਚਦੇ ਹਨ ਤੇ ਇਹਨਾ ਨੇ ਹੋਰ ਕਿਹੜੇ-2 ਪਿੰਡਾ, ਸ਼ਹਿਰਾਂ ਤੋ ਮੋਬਾਇਲ ਫੋਨ ਖੋਹ ਕੀਤੇ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਮੌਕੇ ਥਾਣੇਦਾਰ ਬਲਜੀਤ ਸਿੰਘ,ਹਵਾਲਦਾਰ ਗੁਰਪਿਆਰ ਸਿੰਘ,ਮੁਨਸ਼ੀ ਸੰਦੀਪ ਸਿੰਘ ਅਤੇ ਬਾਬੂ ਸਿੰਘ ਆਦਿ ਪੁਲਸ ਮੁਲਾਜਮ ਹਾਜਰ ਸਨ।