ਸ੍ਰੀ ਫ਼ਤਹਿਗੜ੍ਹ ਸਾਹਿਬ/31 ਮਾਰਚ :
(ਰਵਿੰਦਰ ਸਿੰਘ ਢੀਂਡਸਾ)
ਡਾ. ਦੀਪਿਕਾ ਸੂਰੀ ਨੂੰ ਉਨ੍ਹਾਂ ਦੀ ਸ਼ਾਨਦਾਰ ਉਦਯਮਸ਼ੀਲਤਾ ਅਤੇ ਸਫਲਤਾ ਲਈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਇਰਨ ਲੇਡੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਣਾ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਦੀ ਮਿਹਨਤ, ਸੰਘਰਸ਼ ਅਤੇ ਪ੍ਰਾਪਤੀਆਂ ਦੀ ਪਹਿਚਾਣ ਹੈ। ਡਾ. ਦੀਪਿਕਾ ਸੂਰੀ ਨੇ ਡਾ. ਹਿਤਿੰਦਰ ਸੂਰੀ ਦੇ ਨਾਲ ਮਿਲਕੇ ਰਾਣਾ ਹਸਪਤਾਲ ਨੂੰ ਉੱਤਰੀ ਭਾਰਤ ਵਿੱਚ ਪਾਈਲਸ ਇਲਾਜ ਲਈ ਭਰੋਸੇਯੋਗ ਨਾਂ ਬਣਾਇਆ। ਉਨ੍ਹਾਂ ਦੇ ਨੇਤ੍ਰਤਵ ਹੇਠ ਹਸਪਤਾਲ ਨੇ ਪ੍ਰੋਕਟੋਲੋਜੀ ਖੇਤਰ ਵਿੱਚ ਨਵੀਂ ਪਛਾਣ ਬਣਾਈ। ਆਪਣੀ ਉੱਦਮ ਸ਼ੀਲਤਾ ਨੂੰ ਹੋਰ ਵਧਾਉਂਦੇ ਹੋਏ, ਡਾ. ਦੀਪਿਕਾ ਸੂਰੀ ਨੇ ਰਾਣਾ ਹੈਰੀਟੇਜ ਅਤੇ ਰਿਆਸਤ-ਏ-ਰਾਣਾ ਵਜੋਂ ਦੋ ਵਧੀਆ ਹੋਸਪਿਟੈਲਿਟੀ ਵੈਂਚਰ ਸਥਾਪਤ ਕੀਤੇ। ਪੰਜਾਬ ਟੂਰਿਜ਼ਮ ਵਿਭਾਗ ਨੇ ਹਾਲ ਹੀ ਵਿੱਚ ਰਾਣਾ ਹੈਰੀਟੇਜ ਨੂੰ ਪੰਜਾਬ ਦਾ ਸਭ ਤੋਂ ਵਧੀਆ ਬੈਂਕਵਿਟ ਹਾਲ ਐਲਾਨਿਆ ਹੈ।ਆਪਣੀ ਸਫਲਤਾ ਨੂੰ ਮਨਾਉਣ ਅਤੇ ਨਵਰਾਤਰੇ ਦੇ ਸ਼ੁਭ ਮੌਕੇ ‘ਤੇ ਪ੍ਰਭੂ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਲਈ ਡਾ. ਦੀਪਿਕਾ ਸੂਰੀ ਨੇ ਰਾਣਾ ਹਸਪਤਾਲ ਦੀ ਮਹਿਲਾ ਸਟਾਫ ਨਾਲ ਮਿਲਕੇ ਮੰਦਰ ਵਿਖੇ ਪ੍ਰਾਰਥਨਾ ਕੀਤੀ। ਉਨ੍ਹਾਂ ਦੇ ਨਾਲ ਪੂਨਮ, ਦਲਜੀਤ, ਮੰਜੂ, ਅਮਨ, ਰਮਨ, ਸਿਮਰਨ, ਹਰਜੀਤ, ਗੁਰਜੀਤ, ਗੁਰਵਿੰਦਰ, ਜਸਪਾਲ ਅਤੇ ਪੁਸ਼ਪਾ ਸ਼ਾਮਲ ਸਨ।ਇਹ ਸਨਮਾਨ ਡਾ. ਦੀਪਿਕਾ ਸੂਰੀ ਦੀ ਦੂਰਦ੍ਰਿਸ਼ਟਾ ਅਤੇ ਸੰਘਰਸ਼ ਭਰੀ ਉਡਾਣ ਦਾ ਪ੍ਰਤੀਕ ਹੈ, ਜੋ ਖੇਤਰ ਦੀਆਂ ਮਹਿਲਾ ਉੱਦਮੀਆਂ ਲਈ ਪ੍ਰੇਰਣਾਦਾਇਕ ਹੈ।