Wednesday, April 02, 2025  

ਪੰਜਾਬ

ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਬਰਨਾਲਾ ਵਾਸੀ ਦੇਣ ਪੂਰਾ ਸਹਿਯੋਗ: ਮੀਤ ਹੇਅਰ

March 31, 2025

ਬਰਨਾਲਾ, 31 ਮਾਰਚ (ਧਰਮਪਾਲ ਸਿੰਘ, ਬਲਜੀਤ ਕੌਰ):

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਓਪਨ ਏਅਰ ਥੀਏਟਰ ਟਰਾਈਡੈਂਟ ਕੰਪਲੈਕਸ ਸੰਘੇੜਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ, ਜੋ ਕਿ ਸੈਂਕੜੇ ਦਰਸ਼ਕਾਂ ਲਈ ਯਾਦਗਾਰੀ ਹੋ ਨਿੱਬੜਿਆ।ਇਸ ਮੌਕੇ ਜਿੱਥੇ ਇਤਿਹਾਸਿਕ ਨਾਟਕ 'ਸਰਹਿੰਦ ਦੀ ਦੀਵਾਰ' ਦਾ ਮੰਚਨ ਹੋਇਆ, ਓਥੇ ਨਾਟਕ 'ਨਵੀਂ ਜ਼ਿੰਦਗੀ' ਰਾਹੀਂ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਪੁੱਜੇ, ਉਨ੍ਹਾਂ ਨਾਲ ਧਰਮਪਤਨੀ ਗੁਰਵੀਨ ਕੌਰ ਵੀ ਪੁੱਜੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਸਰਸ ਕਲਾਕਾਰ ਗੁਰਦੀਪ ਮਨਾਲੀਆ ਪੁੱਜੇ।ਇਸ ਮੌਕੇ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਗਈ ਹੈ ਜਿਸ ਵਿੱਚ ਹਰ ਵਿਅਕਤੀ ਪੂਰਨ ਸਹਿਯੋਗ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਪਰਿਵਾਰ ਜਾਂ ਆਸ - ਪਾਸ ਕੋਈ ਨਸ਼ਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਵੀਕਾਰ ਕੀਤਾ ਜਾਵੇ ਅਤੇ ਉਸ ਦਾ ਇਲਾਜ ਕਰਵਾਇਆ ਜਾਵੇ ਅਤੇ ਆਸ - ਪਾਸ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਸ ਮੁਹਿੰਮ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਹ ਲੋਕਾਂ ਨੂੰ ਪ੍ਰੇਰਿਤ ਕਰ ਸਕਣ।

ਇਸ ਮਗਰੋਂ ਲੋਕ ਭਲਾਈ ਵੈਲਫ਼ੇਅਰ ਕਲੱਬ ਸੰਸਥਾ ਮਹਿਲ ਕਲਾਂ ਦੀ ਟੀਮ ਵਲੋਂ ਨਾਟਕ 'ਨਵੀਂ ਜ਼ਿੰਦਗੀ' ਖੇਡਿਆ ਗਿਆ ਜੋ ਨਸ਼ਾ ਛੱਡ ਚੁੱਕੇ ਨੌਜਵਾਨ ਅਮਨ ਸੁਨਾਮ ਦੇ ਸਫ਼ਰ 'ਤੇ ਅਧਾਰਿਤ ਸੀ। ਇਸ ਮੌਕੇ ਅਮਨ ਨੇ ਨਸ਼ਿਆਂ ਦੀ ਦਲਦਲ 'ਚੋਂ ਨਿਕਲਣ ਦੀ ਦਾਸਤਾਨ ਵੀ ਬਿਆਨ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਸ ਦਾ ਸਨਮਾਨ ਕੀਤਾ ਗਿਆ।ਇਸ ਮਗਰੋਂ ਉੱਘੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਨਿਰਦੇਸ਼ਕ ਮਨਪਾਲ ਟਿਵਾਣਾ ਵਲੋਂ ਇਤਿਹਾਸਿਕ ਨਾਟਕ 'ਸਰਹਿੰਦ ਦੀ ਦੀਵਾਰ' ਖੇਡਿਆ ਗਿਆ, ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਕਿ ਕਿਵੇਂ ਉਨ੍ਹਾਂ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਈਨ ਨਹੀਂ ਮੰਨੀ ਸਗੋਂ ਹੱਕ, ਸੱਚ ਤੇ ਧਰਮ ਲਈ ਡਟੇ ਰਹੇ। ਇਹ ਨਾਟਕ ਪਿਛਲੇ 59 ਸਾਲਾਂ ਤੋਂ ਪੂਰੇ ਭਾਰਤ ਅਤੇ ਵੱਖ ਵੱਖ ਦੇਸ਼ਾਂ ਵਿੱਚ ਸਫਲਤਾ ਪੂਰਵਕ ਖੇਡਿਆ ਜਾ ਚੁੱਕਾ ਹੈ।ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਉੱਘੇ ਹਾਸਰਸ ਕਲਾਕਾਰ ਗੁਰਦੀਪ ਮਨਾਲੀਆ ਨੇ ਆਪਣੇ ਵੱਖਰੇ ਅੰਦਾਜ਼ ਵਿਚ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ, ਇਸ ਮੌਕੇ ਮੁੱਖ ਮਹਿਮਾਨ ਸ੍ਰੀ ਮੀਤ ਹੇਅਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਸਮੇਤ ਪੂਰੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ.ਡੀ.ਐਮ ਤਪਾ ਰਿਸ਼ਭ ਬਾਂਸਲ, ਐੱਸ.ਡੀ.ਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ, ਵੱਖ ਵੱਖ ਪੁਲੀਸ ਅਧਿਕਾਰੀ ਅਤੇ ਟ੍ਰਾਈਡੈਂਟ ਤੋਂ ਰੁਪਿੰਦਰ ਗੁਪਤਾ ਅਤੇ ਟੀਮ, ਵੱਖ ਵੱਖ ਅਧਿਕਾਰੀ ਅਤੇ ਕਰਮਚਾਰੀ, ਐਨ ਸੀ ਸੀ ਕੈਡਿਟਸ, ਵਿਦਿਆਰਥੀ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੱਤਵਾਦੀ ਹਮਲਾ ਟਾਲਿਆ, ISI ਨਾਲ ਜੁੜਿਆ ਕਾਰਕੁਨ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੱਤਵਾਦੀ ਹਮਲਾ ਟਾਲਿਆ, ISI ਨਾਲ ਜੁੜਿਆ ਕਾਰਕੁਨ ਗ੍ਰਿਫ਼ਤਾਰ

ਪੰਜਾਬ ਵਿੱਚ ਸਰਹੱਦ ਪਾਰ ਤਸਕਰੀ ਰੈਕੇਟ ਦਾ ਪਰਦਾਫਾਸ਼, 3.5 ਕਿਲੋ ਹੈਰੋਇਨ ਜ਼ਬਤ

ਪੰਜਾਬ ਵਿੱਚ ਸਰਹੱਦ ਪਾਰ ਤਸਕਰੀ ਰੈਕੇਟ ਦਾ ਪਰਦਾਫਾਸ਼, 3.5 ਕਿਲੋ ਹੈਰੋਇਨ ਜ਼ਬਤ

ਕੱਲ੍ਹ ਲੁਧਿਆਣਾ ਤੋਂ ਨਸ਼ਿਆਂ ਵਿਰੁੱਧ ਇਕ ਹੋਰ ਮੁਹਿੰਮ ਸ਼ੁਰੂ ਹੋ ਰਹੀ ਹੈ, ਐਨਸੀਸੀ ਅਤੇ ਐਨ.ਐਸ.ਐਸ ਦੇ ਹਜ਼ਾਰਾਂ ਬੱਚੇ ਲੈਣਗੇ ਨਸ਼ਾ ਨਾ ਕਰਨ ਦੀ ਸਹੁੰ

ਕੱਲ੍ਹ ਲੁਧਿਆਣਾ ਤੋਂ ਨਸ਼ਿਆਂ ਵਿਰੁੱਧ ਇਕ ਹੋਰ ਮੁਹਿੰਮ ਸ਼ੁਰੂ ਹੋ ਰਹੀ ਹੈ, ਐਨਸੀਸੀ ਅਤੇ ਐਨ.ਐਸ.ਐਸ ਦੇ ਹਜ਼ਾਰਾਂ ਬੱਚੇ ਲੈਣਗੇ ਨਸ਼ਾ ਨਾ ਕਰਨ ਦੀ ਸਹੁੰ

ਇੰਜ: ਮੁਨੀਸ਼ ਭਾਰਦਵਾਜ ਨੂੰ ਐਸਈ(ਇਲੇਕ੍ਟ੍ਰਿਕਲ)/ਪੀਐਸਪੀਸੀਐਲ ਸੀਐਮਡੀ ਦੇ ਓਐਸਡੀ ਵਜੋਂ ਦਿੱਤੀ ਗਈ ਤਰੱਕੀ

ਇੰਜ: ਮੁਨੀਸ਼ ਭਾਰਦਵਾਜ ਨੂੰ ਐਸਈ(ਇਲੇਕ੍ਟ੍ਰਿਕਲ)/ਪੀਐਸਪੀਸੀਐਲ ਸੀਐਮਡੀ ਦੇ ਓਐਸਡੀ ਵਜੋਂ ਦਿੱਤੀ ਗਈ ਤਰੱਕੀ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਮੋਬਾਇਲ ਸਨੈਚਿੰਗ ਕਰਨ ਵਾਲੇ 2 ਲੁਟੇਰੇ 2 ਮੋਬਾਇਲ ਅਤੇ ਮੋਟਰਸਾਇਕਲ ਸਣੇ ਕਾਬੂ

ਮੋਬਾਇਲ ਸਨੈਚਿੰਗ ਕਰਨ ਵਾਲੇ 2 ਲੁਟੇਰੇ 2 ਮੋਬਾਇਲ ਅਤੇ ਮੋਟਰਸਾਇਕਲ ਸਣੇ ਕਾਬੂ

ਪਿੰਡ ਤਰਖਾਣ ਮਾਜਰਾ ਤੋਂ ਭਮਾਰਸੀ ਤੱਕ ਦੀ ਸੜ੍ਹਕ ਦਾ 9.75 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਨਵੀਨੀਕਰਨ -ਵਿਧਾਇਕ ਰਾਏ

ਪਿੰਡ ਤਰਖਾਣ ਮਾਜਰਾ ਤੋਂ ਭਮਾਰਸੀ ਤੱਕ ਦੀ ਸੜ੍ਹਕ ਦਾ 9.75 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਨਵੀਨੀਕਰਨ -ਵਿਧਾਇਕ ਰਾਏ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ "ਪੰਜਾਬ ਦੀ ਜਲ ਸੰਪਤੀ ਨੂੰ ਅਨਲੌਕ ਕਰਨਾ: ਇੱਕ ਭਾਰਤ-ਕੇਂਦ੍ਰਿਤ ਨੀਲੀ ਅਰਥਵਿਵਸਥਾ" ਵਿਸ਼ੇ 'ਤੇ ਦੋ-ਰੋਜ਼ਾ ਕੌਮੀ ਸੈਮੀਨਾਰ

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ