ਚੰਡੀਗੜ੍ਹ, 4 ਅਪ੍ਰੈਲ -
ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅਗਾਮੀ 13 ਅਪ੍ਰੈਲ ਨੂੰ ਜਿਲ੍ਹਾ ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਹੋਣ ਵਾਲੀ ਸੀਡੀਐਸ ਪ੍ਰੀਖਿਆ - 1, 2025 ਅਤੇ ਐਨਡੀਏ ਅਤੇ ਐਨਏ-ਪ੍ਰੀਖਿਆ-1, 2025 ਦੇ ਪ੍ਰਬੰਧ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ।
ਮੁੱਖ ਸਕੱਤਰ ਨੇ ਕਿਹਾ ਕਿ ਇੰਨ੍ਹਾ ਪ੍ਰੀਖਿਆਵਾਂ ਦੇ ਸੂਬੇ ਦੇ ਜਿਲ੍ਹਾ ਫਰੀਦਾਬਾਦ ਵਿੱਚ 12 ਅਤੇ ਗੁਰੂਗ੍ਰਾਮ ਵਿੱਚ 27 ਸੈਂਟਰ ਬਣਾਏ ਗਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਤੇ ਕਿ ਸਾਰੇ ਪ੍ਰੀਖਿਆ ਸਥਾਨਾਂ, ਖਾਸ ਤੌਰ 'ਤੇ ਐਂਟਰੀ ਗੇਟ, ਪਿਛਲੇ ਗੇਟ ਅਤੇ ਪਾਰਕਿੰਗ ਵਿੱਚ ਕਾਫੀ ਸੁਰੱਖਿਆ ਵਿਵਸਥਾ ਯਕੀਨੀ ਕੀਤੀ ਜਾਵੇ। ਪ੍ਰੀਖਿਆ ਸਥਾਨ ਦੇ ਕੋਲ ਕਿਸੇ ਵੀ ਤਰ੍ਹਾ ਦੇ ਰੁਕਾਵਟ ਜਾਂ ਅੰਦੋਲਨ ਦੀ ਮੰਜੂਰੀ ਨਾ ਦਿੱਤੀ ਜਾਵੇ। ਸੰਵੇਦਨਸ਼ੀਲ ਸਮੱਗਰੀ ਲਿਆਉਣ-ਲੈ ਜਾਣ ਲਈ ਕਾਫੀ ਸੁਰੱਖਿਆ ਵਿਵਸਥਾ ਯਕੀਨੀ ਕੀਤੀ ਜਾਵੇ। ਇਸ ਤੋਂ ਇਲਾਵਾ, ਹਰੇਕ ਪ੍ਰੀਖਿਆ ਸਥਾਨ 'ਤੇ ਮਹਿਲਾ ਪੁਲਿਸ ਕਰਮਚਾਰੀਆਂ ਸਮੇਤ ਘੱਟ ਤੋਂ ਘੱਟ 10 ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾਣੀ ਚਾਹੀਦੀ ਹੈ।
ਸ੍ਰੀ ਅਨੁਰਾਗ ਰਸਤੋਗੀ ਨੇ ਨਿਰਦੇਸ਼ ਦਿੱਤੇ ਕਿ ਪ੍ਰੀਖਿਆਵਾਂ ਲਈ ਉਮੀਦਵਾਰਾਂ ਅਤੇ ਪ੍ਰੀਖਿਆ ਨਾਲ ਜੁੜੇ ਅਧਿਕਾਰੀ-ਕਰਮਚਾਰੀਆਂ ਨੂੰ ਆਉਣ-ਜਾਣ ਵਿੱਚ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਆਉਣ-ਜਾਣ ਲਈ ਕਾਫੀ ਗਿਣਤੀ ਵਿੱਚ ਬੱਸਾਂ ਦੀ ਵਿਵਸਥਾ ਕੀਤੀ ਜਾਵੇ। ਪ੍ਰੀਖਿਆ ਦੇ ਬਿਨ੍ਹਾਂ ਰੁਕਾਵਟ ਸੰਚਾਲਨ ਲਈ ਸਾਰੇ ਕੇਂਦਰਾਂ ਵਿੱਚ ਕਾਫੀ ਬਿਜਲੀ ਸਪਲਾਈ ਵੀ ਯਕੀਨੀ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਸਥਾਨਾਂ 'ਤੇ ਮੋਬਾਇਲ ਫੋਨ, ਬਲੂਟੁੱਥ ਅਤੇ ਹੋਰ ਆਈਟੀ/ਸੰਚਾਰ ਸਮੱਗਰੀਆਂ ਦੀ ਵਰਤੋ ਪੂਰੀ ਤਰ੍ਹਾ ਨਾਲ ਪਾਬੰਦੀਸ਼ੁਦਾ ਹੈ। ਵਿਵਸਥਾ ਨੂੰ ਹੋਰ ਮਜਬੂਤ ਕਰਨ ਲਈ ਹਰੇਕ ਸਥਾਨ 'ਤੇ ਜੈਮਰ ਲਗਾਏ ਜਾ ਰਹੇ ਹਨ। ਪ੍ਰੀਖਿਆਵਾਂ ਵਿੱਚ ਕਦਾਚਾਰ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਬੰਧਿਤ ਪ੍ਰੀਖਿਆ ਅਧਿਕਾਰੀਆਂ ਨੂੰ ਸਹੀ ਰੂਪ ਨਾਲ ਜਾਗਰੁਕ ਕੀਤਾ ਜਾਣਾ ਚਾਹੀਦਾ ਹੈ।
ਮੀਟਿੰਗ ਵਿੱਚ ਪੁਲਿਸ ਮਹਾਨਿਦੇਸ਼ਕ ਸ੍ਰੀ ਸ਼ਤਰੂਜੀਤ ਕਪੂਰ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਏ. ਸ੍ਰੀਨਿਵਾਸ, ਨਿਗਰਾਨੀ ਅਤੇ ਤਾਲਮੇਲ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ, ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਐਸ ਕੇ ਗੁਪਤਾ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਨੇ ਵੀ ਹਿੱਸਾ ਲਿਆ।