ਅੰਮ੍ਰਿਤਸਰ,5 ਅਪਰੈਲ( )-
ਵਿਧਾਨ ਸਭਾ ਹਲਕਾ ਪੂਰਵੀ ਦੇ ਵਾਰਡ ਨੰਬਰ 22 ਦੇ ਅਧੀਨ ਆਉਂਦੇ ਇਲਾਕੇ ਮੋਹਕਮਪੁਰਾ ਵਿੱਚ ਸਥਿਤ ਸ਼ਮਸ਼ਾਨ ਘਾਟ 'ਚ ਰੁਕੇ ਹੋਏ ਵਿਕਾਸ ਕੰਮਾਂ ਨੂੰ ਆਖਿਰਕਾਰ ਰਫ਼ਤਾਰ ਮਿਲ ਗਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਜੈਂਕੀ ਨੇ ਅੱਜ ਇਨ੍ਹਾਂ ਕੰਮਾਂ ਦਾ ਜਾਇਜ਼ਾ ਲਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਇਥੇ ਵੱਖ-ਵੱਖ ਸੁਵਿਧਾਵਾਂ ਵਾਲੇ ਕੰਮ ਕੀਤੇ ਜਾ ਰਹੇ ਹਨ।ਇਹ ਕੰਮ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਸਨ, ਪਰ ਵਾਰਡ ਵਾਸੀਆਂ ਦੀ ਲਗਾਤਾਰ ਮੰਗ ਦੇ ਮੱਦੇਨਜ਼ਰ, ਵਿਧਾਇਕ ਸ੍ਰੀਮਤੀ ਜੀਵਨ ਜੋਤ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਕੀਤੀ ਗਈ।
ਜੈਂਕੀ ਨੇ ਕਿਹਾ ਕਿ ਮੋਹਕਮਪੁਰਾ ਸ਼ਮਸ਼ਾਨ ਘਾਟ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਘਾਟ ਕਾਰਨ ਲੋਕਾਂ ਨੂੰ ਦੁੱਖ ਦੀ ਘੜੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਾਂ ਹੀ ਇੱਥੇ ਢੰਗ ਦੀ ਬੈਠਕ ਸੀ, ਨਾਂ ਹੀ ਮੀਹ ਕਣੀ ਤੋਂ ਬਚਾਅ ਲਈ ਕੋਈ ਪ੍ਰਬੰਧ।ਆਮ ਆਦਮੀ ਪਾਰਟੀ ਨੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਦਿਆਂ ਇਹ ਕੰਮ ਤੁਰੰਤ ਸ਼ੁਰੂ ਕਰਵਾਏ ਹਨ। ਜਗਜੀਤ ਸਿੰਘ ਜੈਂਕੀ ਨੇ ਵਿਧਾਇਕ ਜੀਵਨ ਜੋਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦਾ ਮਕਸਦ ਹਰ ਹਲਕੇ ਅਤੇ ਹਰ ਵਾਰਡ ਵਿੱਚ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾਉਣਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਵਾਰਡ ਵਿੱਚ ਹੋਰ ਵੀ ਕਈ ਕੰਮ ਪਾਈਪਲਾਈਨ ਵਿੱਚ ਹਨ ਜੋ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ।ਵਾਰਡ ਵਾਸੀਆਂ ਨੇ ਵੀ ਸ਼ਮਸ਼ਾਨ ਘਾਟ ਦੀ ਵਿਵਸਥਾ ਵਿੱਚ ਸੁਧਾਰ ਆਉਣ 'ਤੇ ਖੁਸ਼ੀ ਜਤਾਈ ਅਤੇ ਆਮ ਆਦਮੀ ਪਾਰਟੀ ਦੀ ਕੋਸ਼ਿਸ਼ਾਂ ਦੀ ਸਾਰਾਹਣਾ ਕੀਤੀ। ਇਸ ਮੌਕੇ ਤੇ ਜਗਜੀਤ ਸਿੰਘ ਜੈਂਕੀ ਦੇ ਨਾਲ ਹਰਸਿਮਰਨ ਸਿੰਘ ਅਤੇ ਰਜੇਸ਼ ਪ੍ਰਧਾਨ ਮੋਨੀ ਵੀ ਹਾਜ਼ਰ ਸਨ।
ਕੈਪਸ਼ਨ ਵਾਰਡ ਨੰ :22 'ਚ ਮੋਹਕਮਪੁਰਾ ਵਿੱਚ ਸਥਿਤ ਸ਼ਮਸ਼ਾਨ ਘਾਟ ਦੇ ਸ਼ੁਰੂ ਹੋਏ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਜਗਜੀਤ ਸਿੰਘ ਜੈਂਕੀ ਅਤੇ ਹੋਰ।