Wednesday, April 16, 2025  

ਪੰਜਾਬ

17 ਅਪ੍ਰੈਲ ਨੂੰ ਵਾਹਗਾ ਸਰਹੱਦ ਉਤੇ ਹੋ ਰਹੀ ਵੱਡੀ ਕਾਨਫਰੰਸ ਵਿਚ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸਮੂਲੀਅਤ ਕਰਨ : ਮਾਨ

April 14, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/14 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
 
“ਭਾਵੇਂ ਸਰਕਾਰ ਕੇਂਦਰ ਦੀ ਹੋਵੇ ਜਾਂ ਪੰਜਾਬ ਸੂਬੇ ਦੀ । ਦੋਵੇਂ ਸਰਕਾਰਾਂ ਵੱਲੋ ਜਿੰਮੀਦਾਰਾਂ, ਮਜਦੂਰਾਂ, ਟਰਾਸਪੋਰਟਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਤਕਲੀਫਾਂ ਨੂੰ ਦੂਰ ਕਰਨ ਦੀ ਨਾ ਤਾਂ ਸੰਜੀਦਗੀ ਹੁੰਦੀ ਹੈ ਅਤੇ ਨਾ ਹੀ ਸਮਰੱਥਾ । ਕਿਉਂਕਿ ਦੋਵੇ ਸਰਕਾਰਾਂ ਕੇਵਲ ਤੇ ਕੇਵਲ ਆਪਣੇ ਸਿਆਸੀ ਮਕਸਦਾਂ ਨੂੰ ਮੁੱਖ ਰੱਖਕੇ ਇਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਵਿਚ ਹੀ ਮਸ਼ਰੂਫ ਰਹਿੰਦੀਆਂ ਹਨ । ਇਹੀ ਵਜਹ ਹੈ ਕਿ ਪੰਜਾਬ ਸੂਬੇ, ਇਥੋ ਦੇ ਨਿਵਾਸੀਆਂ, ਜਿੰਮੀਦਾਰਾਂ, ਮਜਦੂਰਾਂ ਨੂੰ ਲੰਮੇ ਸਮੇ ਤੋ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਅੱਜ ਤੱਕ ਹੱਲ ਨਹੀ ਹੋ ਸਕਿਆ । ਅਸੀ ਇਨ੍ਹਾਂ ਵੱਡੀਆ ਮੁਸ਼ਕਿਲਾਂ ਨੂੰ ਮੁੱਖ ਰੱਖਕੇ 17 ਅਪ੍ਰੈਲ ਨੂੰ ਵਾਹਗਾ ਸਰਹੱਦ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਾਨਫਰੰਸ ਕਰਨ ਜਾ ਰਹੇ ਹਾਂ ਤਾਂ ਕਿ ਕਿਸਾਨ-ਖੇਤ ਮਜਦੂਰ, ਆੜਤੀਏ, ਟਰਾਸਪੋਰਟਰ ਅਤੇ ਪੰਜਾਬ ਦੀ ਆਰਥਿਕਤਾ ਤੇ ਬੇਰੁਜਗਾਰੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆ ਦੀ ਸਹੀ ਪਹੁੰਚ ਅਪਣਾਕੇ ਇਨ੍ਹਾਂ ਨੂੰ ਹੱਲ ਕਰਵਾਉਣ ਵੱਲ ਵੱਧਣ ਦੇ ਨਾਲ-ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਮਜਬੂਤ ਕਰਨ ਵਿਚ ਯੋਗਦਾਨ ਪਾ ਸਕੀਏ ਅਤੇ ਸਰਹੱਦਾਂ ਖੁੱਲਵਾਕੇ ਪੰਜਾਬ ਦੇ ਜਿੰਮੀਦਾਰ ਅਤੇ ਵਪਾਰੀ ਦੋਵਾਂ ਦੀਆਂ ਉਤਪਾਦ ਵਸਤਾਂ ਨੂੰ ਅਰਬ ਮੁਲਕਾਂ, ਮੱਧ ਏਸੀਆ, ਰੂਸ ਤੱਕ ਭੇਜਕੇ ਉਨ੍ਹਾਂ ਦੀ ਸਹੀ ਕੀਮਤ ਪ੍ਰਾਪਤ ਕਰਨ ਦੇ ਸਮਰੱਥ ਹੋ ਸਕੀਏ । ਇਸ ਲਈ 17 ਅਪ੍ਰੈਲ ਨੂੰ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਵਾਹਗਾ ਸਰਹੱਦ ਤੇ ਸਮੂਲੀਅਤ ਕਰਨ ਦੀ ਆਪਣੀ ਇਨਸਾਨੀ ਜਿੰਮੇਵਾਰੀ ਨਿਭਾਉਣ ।” ਇਹ ਅਪੀਲ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤੀ । 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਸੱਦੋ ਮਾਜਰਾ, ਧੁੱਪਸੇੜੀ, ਅਨਾਇਤਪੁਰਾ ਤੇ ਰੰਧਾਵਾ ਦੇ ਸਕੂਲ

ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਸੱਦੋ ਮਾਜਰਾ, ਧੁੱਪਸੇੜੀ, ਅਨਾਇਤਪੁਰਾ ਤੇ ਰੰਧਾਵਾ ਦੇ ਸਕੂਲ "ਚ ਹੋਏ 18 ਲੱਖ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ: ਪ੍ਰਿੰਸੀਪਲਾਂ ਲਈ ਪ੍ਰਮੋਸ਼ਨ ਕੋਟਾ 75% ਤੱਕ ਵਧਾਇਆ

ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ: ਪ੍ਰਿੰਸੀਪਲਾਂ ਲਈ ਪ੍ਰਮੋਸ਼ਨ ਕੋਟਾ 75% ਤੱਕ ਵਧਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿੱਚ ਰੋਜ਼ਗਾਰ ਮੇਲਾ 2025 ਸਫ਼ਲਤਾ ਪੂਰਵਕ ਸੰਪਨ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿੱਚ ਰੋਜ਼ਗਾਰ ਮੇਲਾ 2025 ਸਫ਼ਲਤਾ ਪੂਰਵਕ ਸੰਪਨ 

ਸਿੱਖਿਆ ਕ੍ਰਾਂਤੀ ਨਾਲ ਬਦਲ ਰਹੀ ਹੈ ਪੰਜਾਬ ਦੀ ਨੁਹਾਰ: ਡਾ. ਬਲਜੀਤ ਕੌਰ

ਸਿੱਖਿਆ ਕ੍ਰਾਂਤੀ ਨਾਲ ਬਦਲ ਰਹੀ ਹੈ ਪੰਜਾਬ ਦੀ ਨੁਹਾਰ: ਡਾ. ਬਲਜੀਤ ਕੌਰ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ 2025 ਦੇ ਦਾਖ਼ਲਾ ਕੇਂਦਰ ਦੀ ਅਰਦਾਸ ਉਪਰੰਤ ਸ਼ੁਰੂਆਤ ਕੀਤੀ ਗਈ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ 2025 ਦੇ ਦਾਖ਼ਲਾ ਕੇਂਦਰ ਦੀ ਅਰਦਾਸ ਉਪਰੰਤ ਸ਼ੁਰੂਆਤ ਕੀਤੀ ਗਈ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨੈਸ਼ਨਲ ਮੂਟ ਕੋਰਟ ਮੁਕਾਬਲੇ ਦਾ ਪੋਸਟਰ ਲਾਂਚ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨੈਸ਼ਨਲ ਮੂਟ ਕੋਰਟ ਮੁਕਾਬਲੇ ਦਾ ਪੋਸਟਰ ਲਾਂਚ 

ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਰਵਾਇਤੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਰਵਾਇਤੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਆਪ'' ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਕਰ ਰਹੀ ਸਾਕਾਰ: ਤਰੁਨਪ੍ਰੀਤ ਸਿੰਘ ਸੌਂਦ 

ਆਪ'' ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਕਰ ਰਹੀ ਸਾਕਾਰ: ਤਰੁਨਪ੍ਰੀਤ ਸਿੰਘ ਸੌਂਦ 

ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਬਾਬਾ ਭੀਮ ਰਾਓ ਅੰਬੇਡਕਰ ਦੀ 134ਵੀਂ ਜਯੰਤੀ ਮਨਾਈ 

ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਬਾਬਾ ਭੀਮ ਰਾਓ ਅੰਬੇਡਕਰ ਦੀ 134ਵੀਂ ਜਯੰਤੀ ਮਨਾਈ