ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ 15 ਅਪ੍ਰੈਲ 2025 ਨੂੰ ਰੋਜ਼ਗਾਰ ਮੇਲਾ 2025 ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਭਰਤੀਕਾਰੀਆਂ ਵਜੋਂ ਐਕਸਿਸ ਬੈਂਕ, ਫਿਟੇਲੋ, ਸਕਿਲਕਾਰਟ, ਪ੍ਰੋਡੈਸਕ, ਅਕਾਲ ਅਕੈਡਮੀ, ਅਰੇਨੈੱਸ ਲਾਅ, ਕੋਡਰੋਇਡਹੱਬ ਅਤੇ ਹੋਰ ਕਈ ਪ੍ਰਮੁੱਖ ਕੰਪਨੀਆਂ ਨੇ ਭਾਗ ਲਿਆ। ਇਹ ਮੌਕਾ ਬੀ.ਟੇਕ., ਬੀ.ਐੱਸ.ਸੀ., ਐੱਮ.ਐੱਸ.ਸੀ, ਐੱਮ.ਸੀ.ਏ, ਬੀ.ਬੀ.ਏ, ਬੀ.ਸੀ.ਏ, ਐੱਮ ਕੌਮ, ਬੀਏ, ਐੱਮ ਏ ਅਤੇ ਡਿਪਲੋਮਾ ਕੋਰਸਜ਼ ਦੇ 2024 ਅਤੇ 2025 ਬੈਚਾਂ ਦੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਾਲਾ ਸਾਬਤ ਹੋਇਆ। ਕੰਪਨੀਆਂ ਵੱਲੋਂ ₹11 ਲੱਖ ਪ੍ਰਤੀ ਸਾਲ ਤੱਕ ਦੇ ਆਕਰਸ਼ਕ ਪੈਕੇਜ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਫਾਇਨੈਂਸ, ਆਈ.ਟੀ., ਹੈਲਥਕੇਅਰ, ਐਜੂਕੇਸ਼ਨ ਅਤੇ ਡਿਜੀਟਲ ਮਾਰਕੀਟਿੰਗ ਵਿੱਚ ਨੌਕਰੀਆਂ ਲਈ ਇੰਟਰਵਿਊਜ਼ ਦਿੱਤੇ। ਇਹ ਰੋਜ਼ਗਾਰ ਮੇਲਾ ਉਦਯੋਗ ਅਤੇ ਅਕਾਦਮਿਕ ਦੁਨੀਆ ਵਿਚਕਾਰ ਇੱਕ ਮਜ਼ਬੂਤ ਪੁਲ ਸਾਬਤ ਹੋਇਆ, ਜਿਸ ਨੇ ਤਕਰੀਬਨ 350 ਵਿਦਿਆਰਥੀਆਂ ਨੂੰ ਉਚੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ। ਇਨ੍ਹਾਂ ਵਿਚੋਂ ਕਈ ਵਿਦਿਆਰਥੀਆਂ ਨੇ ਭਰਤੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਜਿਵੇਂ ਕਿ ਐਪਟੀਟਿਊਡ ਟੈਸਟ, ਕੋਡਿੰਗ ਅਸੈੱਸਮੈਂਟ ਅਤੇ ਪਰਸਨਲ ਇੰਟਰਵਿਊ ਪੂਰੇ ਕੀਤੇ। ਕਈ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ ₹11 ਲੱਖ ਪ੍ਰਤੀ ਸਾਲ ਤੱਕ ਦੇ ਆਕਰਸ਼ਕ ਪੈਕੇਜ ਪੇਸ਼ ਕੀਤੇ ਗਏ, ਜੋ ਕਿ ਆਈ.ਟੀ., ਫਾਇਨੈਂਸ, ਹੈਲਥਕੇਅਰ, ਐਜੂਕੇਸ਼ਨ ਅਤੇ ਡਿਜੀਟਲ ਮਾਰਕੀਟਿੰਗ ਵਰਗੇ ਖੇਤਰਾਂ ਵਿੱਚ ਸਨ।ਉਦਘਾਟਨ ਸਮਾਗਮ ਵਿੱਚ ਯੂਨੀਵਰਸਿਟੀ ਦੇ ਡਾ. ਸੁਖਵਿੰਦਰ ਸਿੰਘ ਬਿਲਿੰਗ (ਡੀਨ ਅਕਾਦਮਿਕ ਮਾਮਲੇ), ਡਾ. ਤੇਜਬੀਰ ਸਿੰਘ (ਰਜਿਸਟਰਾਰ), ਡਾ. ਨਵਦੀਪ ਕੌਰ (ਡੀਨ ਰਿਸਰਚ), ਅਤੇ ਡਾ. ਸਰਪਰੀਤ ਸਿੰਘ (ਡੀਨ ਐਲਮੁਨਾਈ) ਹਾਜਰ ਸਨ।ਡਾ. ਕਮਲਜੀਤ ਕੌਰ, ਇੰਚਾਰਜ, ਟਰੇਨਿੰਗ ਐਂਡ ਪਲੇਸਮੈਂਟ ਸੈਲ ਨੇ ਕਹਾ ਇਸ ਮੇਲੇ ਨੇ ਵਿਦਿਆਰਥੀਆਂ ਨੂੰ ਨਾ ਸਿਰਫ ਉਦਯੋਗਿਕ ਸੰਪਰਕ ਬਣਾਉਣ ਦਾ ਮੌਕਾ ਦਿੱਤਾ, ਬਲਕਿ ਉਨ੍ਹਾਂ ਦੇ ਕਰੀਅਰ ਦੀ ਪੱਕੀ ਸ਼ੁਰੂਆਤ ਵੀ ਕੀਤੀ ਹੈ। ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਦੇ ਸਰਗਰਮ ਭਾਗੀਦਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਵਿਦਿਆਰਥੀਆਂ ਦੇ ਵਿਕਾਸ ਅਤੇ ਉਦਯੋਗਿਕ ਅਨੁਭਵ ਨੂੰ ਮੁੱਖਤਾ ਦਿੰਦੀ ਰਹੀ ਹੈ।