ਨਵਾਂਸ਼ਹਿਰ , 16 ਅਪ੍ਰੈਲ , (ਬਲਕਾਰ ਸਿੰਘ ਬੱਲ)
ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵੱਲੋਂ ਪਿੰਡ ਜੱਬੋਵਾਲ ਦੇ ਦੋ ਪੁਰਾਣੇ ਨਸ਼ਾ ਤਸਕਰਾਂ ਨੂੰ ਨਸ਼ੇ ਦੀਆਂ 60 ਗੋਲੀਆਂ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਏ ਐਸ ਆਈ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਕਰਮਚਾਰੀਆ ਦੇ ਨਾਲ ਗਸ਼ਤ-ਬਾ-ਚੈਕਿੰਗ ਸ਼ੱਕੀ ਭੈੜੇ ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਚੌਕੀ ਜਾਡਲਾ ਤੋਂ ਹੁੰਦੇ ਹੋਏ ਪਿੰਡ ਦੌਲਤਪੁਰ, ਪਿੰਡ ਕਿਸ਼ਨਪੁਰਾ ਤੋਂ ਹੁੰਦੇ ਹੋਏ ਲੰਗੜੋਆ ਸਾਈਡ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਕਿਸ਼ਨਪੁਰਾ ਦੇ ਪੁਲ ਨਹਿਰ ਤੋਂ ਥੋੜਾ ਪਿੱਛੇ ਸੀ ਤਾਂ
ਸਾਹਮਣੇ ਤੋਂ ਇੱਕ ਔਰਤ ਅਤੇ ਇੱਕ ਨੌਜਵਾਨ ਪੈਦਲ ਆਉਦੇ ਦਿਖਾਈ ਦਿੱਤੇ ਜੋ ਪੁਲ ਨਹਿਰ ਕਰਾਸ ਕਰਕੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਕੇ ਆਪਣੇ ਖੱਬੇ ਹੱਥ ਨਹਿਰ ਦੀ ਕੱਚੀ ਪਟੜੀ ਵੱਲ ਨੂੰ ਕਾਹਲੀ ਕਾਹਲੀ ਤੁਰ ਪਏ ਤੇ ਯਕਦਮ ਔਰਤ ਨੇ ਆਪਣੇ ਸੱਜੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਰੰਗ ਕਾਲਾ ਹੇਠਾ ਸੁੱਟ ਦਿੱਤਾ ਅਤੇ ਨੌਜਵਾਨ ਲੜਕੇ ਨੇ ਵੀ ਆਪਣੇ ਸੱਜੇ ਹੱਥ ਵਿੱਚ ਫੜਿ੍ਹਆ ਪਾਰਦਰਸ਼ੀ ਲਿਫਾਫਾ ਹੇਠਾ ਸੁੱਟ ਦਿੱਤਾ ਤੇ ਦੋਨੋ ਘਬਰਾਉਦੇ ਹੋਏ ਅੱਗੇ ਨੂੰ ਕਾਹਲੀ-ਕਾਹਲੀ ਤੁਰ ਪਏ ਜਿਨ੍ਹਾ ਪਰ ਸ਼ੱਕ ਪੈਣ ਤੇ ਕਾਬੂ ਕਰਕੇ ਨਾਮ ਪਤਾ ਪੁੱਛੇ ਜੋ ਕਾਬੂ ਕੀਤੀ ਔਰਤ ਨੇ ਆਪਣਾ ਨਾਮ ਕੁਲਵਿੰਦਰ ਕੌਰ ਉਰਫ ਸੋਨੂੰ ਪਤਨੀ ਮੱਖਣ ਰਾਮ ਵਾਸੀ ਜੱਬੋਵਾਲ ਅਤੇ ਨੌਜਵਾਨ ਲੜਕੇ ਨੇ ਆਪਣਾ ਨਾਮ ਕੰਵਲਜੀਤ ਉਰਫ ਕਮਲ ਪੁੱਤਰ ਪਿਆਰਾ ਰਾਮ ਵਾਸੀ ਜੱਬੋਵਾਲ, ਥਾਣਾ ਸਦਰ ਨਵਾਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ।ਫਿਰ ਕੁਲਵਿੰਦਰ ਕੌਰ ਉਕਤੀ ਵਲੋਂ ਸੁੱਟੇ ਲਿਫਾਫਾ ਰੰਗ ਕਾਲਾ ਅਤੇ ਨੌਜਵਾਨ ਲੜਕੇ ਕੰਵਲਜੀਤ ਉਕਤ ਵਲੋਂ ਸੁੱਟੇ ਹੋਏ ਪਾਰਦਰਸ਼ੀ ਲਿਫਾਫਾ ਨੂੰ ਸਾਥੀ ਕਰਮਚਾਰੀਆ ਦੀ ਹਾਜਰੀ ਵਿਚ ਚੈੱਕ ਕਰਨ ਤੇ ਦੋਨਾ ਲਿਫਾਫਿਆ ਵਿੱਚੋ 2/2 ਪੱਤੇ ਜਿੰਨਾ ਵਿੱਚ 15/15 ਗੋਲੀਆ ਕੁੱਲ 30/30 ਨਸ਼ੀਲੀਆ ਗੋਲੀਆ ਰੰਗ ਹਲਕਾ ਸੰਤਰੀ ਮਾਰਕਾ ਅਲਪਰਾਜ਼ੋਲਮ 0.5 ਐਮ ਜੀ ਬ੍ਰਾਮਦ ਹੋਈਆ।ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਇੱਥੇ ਦੱਸਣ ਯੋਗ ਹੈ ਕਿ ਫੜੇ ਗਏ ਦੋਨੇ ਦੋਸ਼ੀ ਪਿੰਡ ਜੱਬੋਵਾਲ ਦੇ ਪੁਰਾਣੇ ਨਸ਼ਾ ਤਸਕਰ ਹਨ ਜਿਨਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਪਰਚੇ ਦਰਜ਼ ਹਨ ।