ਗੜ੍ਹਦੀਵਾਲਾ 17 ਅਪ੍ਰੈਲ ਮਲਕੀਤ ਸਿੰਘ
ਗੜਦੀਵਾਲਾ ਦੇ ਇਲਾਕੇ ਦੇ ਪਿੰਡ ਸਕਰਾਲਾ ਵਿੱਚ ਚੋਰਾਂ ਵੱਲੋਂ ਇੱਕ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਚੋਰਾਂ ਦੀ ਪਛਾਣ ਬੱਬਲੂ ਪੁੱਤਰ ਪ੍ਰੇਮ ਵਾਸੀ ਛੱਜੂ ਕਲੋਨੀ ਫਗਵਾੜਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਤੇ ਰਾਮ ਉਰਫ ਟੀਟਾ ਪੁੱਤਰ ਗੈਬੀ ਵਾਸੀ ਛੱਜੂ ਕਲੋਨੀ ਫਗਵਾੜਾ ਸਿਟੀ ਫਗਵਾੜਾ ਜਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਇਸ ਸਬੰਧੀ ਐਸ.ਆਈ ਸਤਪਾਲ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਗੜਦੀਵਾਲਾ ਦੇ ਇਲਾਕੇ ਦੇ ਪਿੰਡ ਸਕਰਾਲਾ ਵਿੱਚ ਪਿਛਲੇ ਦਿਨੀਂ ਚੋਰਾਂ ਵੱਲੋ ਇੱਕ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸਤੇ ਥਾਣਾ ਗੜਦੀਵਾਲਾ ਵਿੱਚ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਨੰਬਰ 21 ਮਿਤੀ 15.03.2025 ਅ:ਧ 331(3),305 2NS ਦਰਜ ਕੀਤਾ ਸੀ ਜੋ ਦੌਰਾਨੇ ਤਫਦੀਸ਼ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਜਿੰਦਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਉਕਤ ਮੁਕੱਦਮਾ ਦੇ ਦੋਸ਼ੀਆਨ ਬੱਬਲੂ ਪੁੱਤਰ ਪ੍ਰੇਮ ਅਤੇ ਰਾਮ ਉਰਫ ਟੀਟਾ ਪੁੱਤਰ ਗੈਬੀ ਵਾਸੀਆਨ ਛੱਜੂ ਕਲੋਨੀ ਫਗਵਾੜਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਗਿ੍ਰਫਤਾਰ ਕਰਕੇ ਚੋਰੀ ਦੀ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਚੋਰੀ ਸ਼ੁਦਾ ਸਮਾਨ ਬ੍ਰਾਮਦ ਕੀਤਾ ਗਿਆ। ਜਿਹਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।