Wednesday, April 23, 2025  

ਹਰਿਆਣਾ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕੀਤਾ ਕਰਨਾਲ ਵਿੱਚ ਆਂਗਨਵਾੜੀ ਕੇਂਦਰ ਦਾ ਅਚਾਨਕ ਨਿਰੀਖਣ

April 22, 2025

ਚੰਡੀਗੜ੍ਹ, 22 ਅਪ੍ਰੈਲ -

ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਅੱਜ ਕਰਨਾਲ ਜਿਲ੍ਹੇ ਦੇ ਝੰਝਾੜੀ ਪਿੰਡ ਸਥਿਤ ਆਂਗਨਵਾੜੀ ਕੇਂਦਰ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਵਿਵਸਥਾਵਾਂ ਦਾ ਜਾਇਜਾ ਲਿਆ ਅਤੇ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਨਿਰੀਖਣ ਦੌਰਾਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਆਂਗਨਵਾੜੀ ਕੇਂਦਰ ਦੇ ਵੱਖ-ਵੱਖ ਰਜਿਸਟਰਾਂ ਦੀ ਜਾਂਚ ਕੀਤੀ। ਬੱਚਿਆਂ ਦੀ ਮੌਜੂਦਗੀ, ਪੋਸ਼ਣ ਅਤੇ ਸਿਹਤ ਸਬੰਧੀ ਰਿਕਾਰਡ ਦਾ ਨਿਰੀਖਣ ਕੀਤਾ।

ਉਨ੍ਹਾਂ ਨੇ ਕੇਂਦਰ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨੂੰ ਵੀ ਜਾਂਚਿਆ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਵਿੱਚ ਮੌਜੂਦ ਬੱਚਿਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਖਿਆ ਅਤੇ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਮਿਲਣ ਵਾਲੀ ਸਹੂਲਤਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਲਈ। ਮੰਤਰੀ ਨੇ ਆਂਗਨਵਾੜੀ ਕੇਂਦਰ ਵਿੱਚ ਸਾਫ-ਸਫਾਈ ਵਿਵਸਥਾ, ਕਾਫੀ ਰੋਸ਼ਨੀ ਅਤੇ ਬੱਚਿਆਂ ਦੀ ਗਿਣਤੀ ਅਨੁਰੂਪ ਸਹੀ ਸਥਾਨ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕੇਂਦਰ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਲਈ ਮਹਤੱਵਪੂਰਣ ਭੁਕਿਮਾ ਨਿਭਾਉਂਦੇ ਹਨ। ਇੱਥੇ ਸੁਰੱਖਿਅਤ ਮਾਹੌਲ ਬਣਾਏ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਆਂਗਨਵਾੜੀ ਕਾਰਜਕਰਤਾਵਾਂ ਨਾਲ ਬੱਚਿਆਂ ਦੀ ਦੇਖਭਾਲ ਅਤੇ ਪੋਸ਼ਨ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰ ਆਂਗਨਵਾੜੀ ਕੇਂਦਰਾਂ ਨੁੰ ਬਿਹਤਰ ਬਨਾਉਣ ਅਤੇ ਉਨ੍ਹਾਂ ਨੁੰ ਸਾਰੀ ਜਰੂਰੀ ਸਰੋਤ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ। ਨਿਰੀਖਣ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜਿਲ੍ਹਾ ਅਧਿਕਾਰੀ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਰਹੇ।

ਸਿੰਚਾਈ ਅਤੇ ਜਲ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਰਨਾਲ ਵਿੱਚ ਪੱਛਮੀ ਯਮੁਨਾ ਨਹਿਰ 'ਤੇ ਮਿੱਟੀ ਕਟਾਵ ਨੂੰ ਰੋਕਨ ਲਈ ਚੱਲ ਰਹੇ ਨਿਰਮਾਣ ਕੰਮਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕੰਮ ਦੀ ਪ੍ਰਗਤੀ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਨੂੰ ਸਮੇਂ 'ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਅਤੇ ਨਾਗਰਿਕਾਂ ਦੇ ਹਿੱਤਾ ਦੀ ਰੱਖਿਆ ਦੇ ਲਈ ਪ੍ਰਤੀਬੱਧ ਹੈ। ਨਹਿਰਾਂ ਵਿੱਚ ਮਿੱਟੀ ਕਟਾਅ ਦੀ ਸਮਸਿਆ ਨਾਲ ਨੇੜੇ ਦੇ ਖੇਤਰਾਂ ਵਿੱਚ ਹੜ੍ਹ ਦਾ ਖਤਰਾ ਵੱਧ ਜਾਂਦਾ ਹੈ। ਸਰਕਾਰ ਇਸ ਸਮਸਿਆ ਨੁੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਦੇ ਸਥਾਈ ਹੱਲ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦੇਣ ਅਤੇ ਕਾਰਜ ਨੁੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਗੁਰੂਗ੍ਰਾਮ ਵਿੱਚ 115 ਕਰੋੜ ਰੁਪਏ ਦੀ ਲਾਗਤ ਵਾਲੇ 18 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ ਗੁਰੂਗ੍ਰਾਮ ਵਿੱਚ 115 ਕਰੋੜ ਰੁਪਏ ਦੀ ਲਾਗਤ ਵਾਲੇ 18 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਿਸਾਨ ਹਿਤੇਸ਼ੀ ਫੈਸਲਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਿਸਾਨ ਹਿਤੇਸ਼ੀ ਫੈਸਲਾ

ਸੂਬਾ ਸਰਕਾਰ ਖਿਡਾਰੀਆਂ ਨੂੰ ਬੇਹਤਰ ਸਹੁਲਤਾਂ ਦੇਣ ਲਈ ਤਿਆਰ- ਮੁੱਖ ਮੰਤਰੀ

ਸੂਬਾ ਸਰਕਾਰ ਖਿਡਾਰੀਆਂ ਨੂੰ ਬੇਹਤਰ ਸਹੁਲਤਾਂ ਦੇਣ ਲਈ ਤਿਆਰ- ਮੁੱਖ ਮੰਤਰੀ

ਨਵੇਂ ਪ੍ਰੋਜੈਕਟਸ ਨਾਲ ਜੁੜੇ ਪੈਮਾਨੇ 'ਤੇ ਨਿਵੇਸ਼ ਨੂੰ ਮਿਲੇਗਾ ਪ੍ਰੋਤਸਾਹਨ, ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਹੋਣ ਸ੍ਰਿਜਤ - ਮੁੱਖ ਮੰਤਰੀ

ਨਵੇਂ ਪ੍ਰੋਜੈਕਟਸ ਨਾਲ ਜੁੜੇ ਪੈਮਾਨੇ 'ਤੇ ਨਿਵੇਸ਼ ਨੂੰ ਮਿਲੇਗਾ ਪ੍ਰੋਤਸਾਹਨ, ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਹੋਣ ਸ੍ਰਿਜਤ - ਮੁੱਖ ਮੰਤਰੀ

ਗੁਰੂਗ੍ਰਾਮ ਵਿੱਚ ਔਰਤ ਦੀ ਲਾਸ਼ ਮਿਲੀ, ਚਿਹਰੇ ਦੇ ਕੱਟੇ ਹੋਏ ਹਿੱਸੇ ਨਾਲ...

ਗੁਰੂਗ੍ਰਾਮ ਵਿੱਚ ਔਰਤ ਦੀ ਲਾਸ਼ ਮਿਲੀ, ਚਿਹਰੇ ਦੇ ਕੱਟੇ ਹੋਏ ਹਿੱਸੇ ਨਾਲ...

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 55.38 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 55.38 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਜੰਮੂ-ਕਸ਼ਮੀਰ: ਸਾਂਬਾ ਵਿੱਚ ਸੱਤ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁਲਿਸ ਦਾ ਕਹਿਣਾ ਹੈ

ਜੰਮੂ-ਕਸ਼ਮੀਰ: ਸਾਂਬਾ ਵਿੱਚ ਸੱਤ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁਲਿਸ ਦਾ ਕਹਿਣਾ ਹੈ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ