Wednesday, April 23, 2025  

ਹਰਿਆਣਾ

ਸੂਬਾ ਸਰਕਾਰ ਖਿਡਾਰੀਆਂ ਨੂੰ ਬੇਹਤਰ ਸਹੁਲਤਾਂ ਦੇਣ ਲਈ ਤਿਆਰ- ਮੁੱਖ ਮੰਤਰੀ

April 22, 2025

ਚੰਡੀਗੜ੍ਹ, 22 ਅਪ੍ਰੈਲ-

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਬੇਹਤਰ ਸਹੁਲਤਾਂ ਦੇਣ ਲਈ ਤਿਆਰ ਹੈ। ਸੂਬੇ ਦੇ ਖਡ ਸਟੇਡਿਯਮ ਅਤ ਖੇਡ ਨਰਸਰਿਆਂ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਬੇਹਤਰ ਸਹੁਲਤਾਂ ਮਿਲਣ, ਇਸ ਦੇ ਲਈ ਵਿਭਾਗ ਵਿਸ਼ੇਸ ਯੋਜਨਾ ਬਨਾਉਣ। ਇਸ ਦੇ ਇਲਾਵਾ ਸੂਬੇ ਵਿੱਚ ਵਿਸ਼ੇਸ ਸ਼ਾਨਦਾਰ ਖੇਡਾਂ 'ਤੇ ਫੋਕਸ ਕਰਦੇ ਹੋਏ ਐਕਸੀਲੈਂਸ ਸੈਂਟਰ ਵੀ ਬਣਾਏ ਜਾਣ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਸਕੱਤਰ ਵਿੱਚ ਸੋਮਵਾਰ ਦੇਰ ਰਾਤ ਖੇਡ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੇ। ਮੀਟਿੰਗ ਦੌਰਾਨ ਸੂਬੇ ਦੇ ਖੇਡ, ਨੌਜੁਆਨ ਅਧਿਕਾਰੀਤਾ ਅਤੇ ਕੀਰਤ, ਕਾਨੂੰਨ ਵਿਧਾਈ ਰਾਜ ਮੰਤਰੀ ਸ੍ਰੀ ਗੋਰਵ ਗੋਤਮ ਵੀ ਮੌਜੂਦ ਸਨ।

ਇਸ ਦੌਰਾਨ ਸੂਬੇ ਦੇ ਖਿਡਾਰੀਆਂ ਲਈ ਕੈਸ਼ ਅਵਾਰਡਸ ਅਤੇ ਸਕਾਲਰਸ਼ਿਪ ਪ੍ਰਬੰਧਨ ਪ੍ਰਣਾਲੀ ਲਈ ਪੋਰਟਲ ਲਾਂਚ ਕੀਤਾ ਗਿਆ। ਜਿਸ ਦੇ ਜਰਇਏ ਖੇਡ ਵਿਭਾਗ ਵੱਲੋਂ ਮਿਲਣ ਵਾਲੀ ਸਕਾਲਰਸ਼ਿਪ ਅਤੇ ਕੈਸ਼ ਅਵਾਰਡਸ ਲਈ ਰਜਿਸ਼ਟੇਸਨ ਕੀਤਾ ਜਾ ਸਕੇਗਾ। ਇਸ ਦਾ ਲਾਭ ਇਹ ਹੋਵੇਗਾ ਕਿ ਪਾਰਦਰਸ਼ੀ ਢੰਗ ਨਾਲ ਇੱਕ ਖਿਡਾਰੀ ਨੂੰ ਸਹੁਲਿਅਤ ਦੇ ਨਾਲ ਇਸ ਦਾ ਲਾਭ ਮਿਲ ਪਾਵੇਗਾ। ਨਕਦ ਇਨਾਮ ਯੋਜਨਾ ਤਹਿਤ ਸਾਲ 2014 ਤੋਂ ਹੁਣ ਤੱਕ 16305 ਖਿਡਾਰੀਆਂ ਨੂੰ ਵਿਭਾਗ ਵੱਲੋਂ 599.43 ਕਰੋੜ ਰੁਪਏ ਵੰਡੇ ਗਏ ਹਨ।

ਮੀਟਿੰਗ ਵਿੱਚ ਮੌਜੂਦ ਖੇਡ ਅਧਿਕਾਰੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਹਮਣੇ ਹੁਣ ਤੱਕ ਉਪਲਬਧਿਆਂ ਦਾ ਬਿਯੋਰਾ ਪੇਸ਼ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਖੇਡ ਵਿਭਾਗ ਸਾਰੇ ਨਾਗਰੀਕਾਂ ਨੂੰ ਖੇਡਾਂ ਵਿੱਚ ਭਾਗ ਲੈਣ, ਗਰੂਪ ਭਾਗੀਦਾਰੀ ਨੂੰ ਪੋ੍ਰਤਸਾਹਿਤ ਕਰਨ ਅਤੇ ਖੇਡਾਂ ਵਿੱਚ ਉਤਕ੍ਰਿਸ਼ਟਤਾ ਨੂੰ ਵਧਾਉਣ ਲਈ ਸਮਾਨ ਮੌਕੇ ਪ੍ਰਦਾਨ ਕਰ ਰਿਹਾ ਹੈ। ਰਾਜ ਵਿੱਚ ਖੇਡ ਸਰੰਚਨਾਵਾਂ ਦਾ ਜਿਕਰ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 3 ਰਾਜ ਪੱਧਰੀ, 21 ਜ਼ਿਲ੍ਹਾ ਪੱਧਰੀ, 25 ਖੰਡ ਪੱਧਰੀ, 163 ਰਾਜੀਵ ਗਾਂਧੀ ਖੇਡ ਕਾਂਪਲੈਕਸ, 245 ਮਿਨੀ ਪੇਂਡੂ ਸਟੇਡਿਯਮ ਹਨ। ਜਿਨ੍ਹਾਂ ਵਿੱਚ ਖਿਡਾਰੀਆਂ ਨੂੰ ਸਹੁਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਰੀਬਨ 1500 ਨਰਸਰੀਆਂ ਹਨ, ਜਿਨ੍ਹਾਂ ਦੀ ਗਿਣਤੀ 2025-26 ਵਿਤ ਸਾਲ ਵਿੱਚ ਵੱਧ ਕੇ 2000 ਕਰਨ ਦਾ ਟਾਰਗੇਟ ਲਿਆ ਹੈ।

ਕ੍ਰਿਕੇਟ ਸਟੇਡਿਯਮ ਦੀ ਬਦਲੇਗੀ ਸੂਰਤ, ਪਲਵਲ ਲਈ ਖਾਸ ਯੋਜਨਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਸੂਬੇ ਦੇ ਕ੍ਰਿਕੇਟ ਸਟੇਡਿਯਮ ਨੂੰ ਲੈ ਕੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਚਕੂਲਾ ਦੇ ਕ੍ਰਿਕੇਟ ਸਟੇਡਿਯਮ ਦੇ ਗ੍ਰਾਂਉਡ ਅਤੇ ਸਿਟਿੰਗ ਏਰੀਆ ਨੂੰ ਠੀਕ ਕਰਨ, ਹਾਈ ਮਾਸਕ ਲਾਇਟ ਲਗਾਉਣ ਅਤੇ ਬੇਹਤਰ ਸਹੁਲਤਾਂ ਮੁਹਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਫਰੀਦਾਬਾਦ ਸਥਿਤ ਰਾਜਾ ਨਾਹਰ ਸਿੰਘ ਸਟੇਡਿਯਮ ਵਿੱਚ ਵੀ ਇਸ ਦਿਸ਼ਾ ਵਿੱਚ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਮੀਟਿੰਗ ਵਿੱਚ ਪਲਵਲ ਵਿੱਚ ਵੀ 100 ਏਕੜ ਭੂਮਿ 'ਤੇ ਇੱਕ ਕੌਮਾਂਤਰੀ ਪੱਧਰ ਦੇ ਖੇਡ ਕਾਂਪਲੈਕਸ ਦੇ ਨਿਰਮਾਣ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਇਸ ਦੇ ਲਈ ਖਾਸ ਪਰਿਯੋਜਨਾ ਬਣਾਈ ਗਈ, ਜਿਸ ਵਿੱਚ ਕ੍ਰਿਕੇਟ ਸਟੇਡਿਯਮ, ਬਹੁਉਦੇਸ਼ੀਅ ਹਾਲ, ਬੈਡਮਿੰਟਨ ਹਾਲ, ਬਾਕਸਿੰਗ ਹਾਲ, ਐਥਲੈਟਸ ਮੈਦਾਨ, ਫਿਟਨੈਸ ਅਤੇ ਰਹਿਬ ਸੈਂਟਰ, ਹੋਟਲ ਅਤੇ ਰੈਸਟੋਰੈਂਟ ਆਦਿ ਦੀ ਸਹੁਲਤਾਂ ਨਾਲ 35 ਤੋਂ 50 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਹੁਲਤ ਹੋਵੇਗੀ। ਇਸ ਬਾਰੇ ਵਿੱਚ ਵਿਕਲਪ ਲੱਭਣ ਬਾਰੇ ਵੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।

ਜੀਓ ਬੈਸਟ ਹੋਵੇਗੀ ਹਾਜ਼ਰੀ, ਮੁਕਾਬਲੇ ਵੀ ਹੋਣਗੇ

ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਵਿੱਚ ਚਲ ਰਹੀ ਖੇਡ ਨਰਸਰੀਆਂ ਵਿੱਚ ਇੰਟਰ ਖੇਡ ਨਰਸਰੀ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰੀ ਮੁਕਾਬਲੇ ਕਰਾਏ ਜਾਣ। ਇਨ੍ਹਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਦੇ ਗਰੁਪ ਬਣਾਏ ਜਾਣ, ਤਾਂ ਜੋ ਉਨ੍ਹਾਂ ਦੇ ਹੁਨਰ ਦਾ ਪਤਾ ਲਗਾਇਆ ਜਾ ਸਕੇ। ਬਾਅਦ ਵਿੱਚ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਨਾ ਸਿਰਫ ਪੋਤਸਾਹਿਤ ਕੀਤਾ ਜਾਵੇ, ਨਾਲ ਹੀ ਉਨ੍ਹਾਂ ਨੂੰ ਉਸ ਹਿਸਾਬ ਨਾਲ ਭਵਿੱਖ ਲਈ ਤਰਾਸ਼ਿਆ ਜਾਵੇ। ਮੀਟਿੰਗ ਵਿੱਚ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਇਟ ਮਨੀ ਵਧਾਉਣ ਬਾਰੇ, ਕੋਚ ਦੀ ਸੈਲਰੀ ਵਧਾਉਣ ਜਿਹੇ ਵਿਸ਼ਿਆਂ 'ਤੇ ਚਰਚਾ ਹੋਈ। ਇਸ ਦੇ ਨਾਲ ਹੀ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸਮੇਂ ਸਮੇਂ 'ਤੇ ਖਿਡਾਰੀਆਂ ਦੀ ਸਹੁਲਿਅਤ ਲਈ ਯੋਜਨਾਵਾਂ ਬਣਾ ਰਿਹਾ ਹੈ। ਆਉਣ ਵਾਲੇ ਦਿਨ੍ਹਾਂ ਵਿੱਚ ਖੇਡ ਨਰਸਰੀ ਵਿੱਚ ਖਿਡਾਰੀਆਂ ਦੀ ਜੀਓ ਬੈਸਟ ਹਾਜ਼ਰੀ ਲਗੇਗੀ, ਇਸ ਦੇ ਲਈ ਪਰਿਯੋਜਨਾ ਤਿਆਰ ਕੀਤੀ ਗਈ ਹੈ।

ਕੋਚ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਵਿੱਚਕਾਰ ਹੋਵੇ ਤਾਲਮੇਲ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਵੀ ਕਾਰਗਰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਸ 'ਤੇ ਸੁਝਾਓ ਦਿੰਦੇ ਹੋਏ ਕਿਹਾ ਕਿ ਅਜਿਹੀ ਯੋਜਨਾ ਬਣਾਈ ਜਾਣ, ਜਿਸ ਦੇ ਤਹਿਤ ਕੋਚ ਅਤੇ ਜ਼ਿਲ੍ਹਾ ਦੇ ਖੇਡ ਅਧਿਕਾਰੀਆਂ ਵਿੱਚਕਾਰ ਤਾਲਮੇਲ ਚੰਗਾ ਹੋਵੇ। ਕੋਚ ਨੂੰ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਬਾਰੇ ਵਿੱਚ ਜ਼ਿਲ੍ਹਾ ਖੇਡ ਅਧਿਕਾਰੀਆਂ ਨਾਲ ਚਰਚਾ ਕਰਣ ਅਤੇ ਉੱਥੋਂ ਫੀਡਬੈਕ ਵਿਭਾਗ ਦੇ ਸੀਨੀਅਰ ਅਫਸਰਾਂ ਕੋਲ ਜਾਣ।

ਉਚੀਤ ਨਿਰੀਖਣ ਕਰਣ, ਮਹਿਲਾ ਖਿਡਾਰੀਆਂ ਲਈ ਸਹੁਲਤਾਂ ਹੋਣ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਪੋ੍ਰਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਬੇਹਤਰ ਸਹੁਲਤਾਂ ਮੁਹਈਆ ਕਰਾਉਣ ਲਈ ਲਗਾਤਾਰ ਤਿਆਰ ਹੈ। ਹਾਲ ਹੀ ਦੇ ਬਜਟ ਵਿੱਚ ਵੀ ਇਸ ਨੂੰ ਲੈ ਕੇ ਖਾਸ ਪ੍ਰਾਵਧਾਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਬਹੁਤ ਜਰੂਰੀ ਹਨ। ਖਿਡਾਰੀਆਂ ਲਈ ਬੀਮਾ ਯੋਜਨਾ, ਬੇਹਤਰ ਇੰਫ੍ਰਾਸਟ੍ਰਕਚਰ ਮੁਹਈਆ ਕਰਾਉਣ, ਸਪੋਰਟਸ ਦੇ ਸਾਰੇ ਸਰੋਤ ਅਤੇ ਕੋਚ ਦੀ ਵਿਵਸਥਾ ਕਰਨਾ ਯਕੀਨੀ ਕੀਤੀ ਜਾਵੇ। ਮੁੱਖ ਮੰਤਰੀ ਨੇ ਇਸ ਵਿੱਚਕਾਰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਮਹਿਲਾ ਖਿਡਾਰੀਆਂ ਲਈ ਵੀ ਖਾਸ ਸਹੁਲਤਾਂ ਸਟੇਡਿਯਮ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਲਈ ਚੇਂਜਿੰਗ ਰੂਮ ਤੋਂ ਇਲਾਵਾ ਪਖਾਨੇ ਦੀ ਵੱਖ ਵੱਖ ਵਿਵਸਥਾ ਹੋਵੇ, ਇਹ ਯਕੀਨੀ ਕੀਤੀ ਜਾਵੇ। ਨਾਲ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮੇਂ ਸਮੇਂ 'ਤੇ ਸਟੇਡਿਯਮ, ਨਰਸਰੀਆਂ ਆਦਿ ਦਾ ਉਚੀਤ ਨਿਰੀਖਣ ਵੀ ਕੀਤਾ ਜਾਵੇ।

ਮੀਟਿੰਗ ਦੌਰਾਨ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਆਈਪੀਐਸ ਸ੍ਰੀ ਨਵਦੀਪ ਸਿੰਘ ਵਿਰਕ, ਜਨਰਲ ਡਾਇਰੈਕਟਰ ਆਈਏਐਸ ਸ੍ਰੀ ਸੰਜੀਵ ਵਰਮਾ, ਵਧੀਕ ਡਾਈਰੈਕਟਰ ਸ੍ਰੀ ਵਿਵੇਕ ਪਦਮ ਸਿੰਘ ਵੀ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਗੁਰੂਗ੍ਰਾਮ ਵਿੱਚ 115 ਕਰੋੜ ਰੁਪਏ ਦੀ ਲਾਗਤ ਵਾਲੇ 18 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ ਗੁਰੂਗ੍ਰਾਮ ਵਿੱਚ 115 ਕਰੋੜ ਰੁਪਏ ਦੀ ਲਾਗਤ ਵਾਲੇ 18 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਿਸਾਨ ਹਿਤੇਸ਼ੀ ਫੈਸਲਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਿਸਾਨ ਹਿਤੇਸ਼ੀ ਫੈਸਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕੀਤਾ ਕਰਨਾਲ ਵਿੱਚ ਆਂਗਨਵਾੜੀ ਕੇਂਦਰ ਦਾ ਅਚਾਨਕ ਨਿਰੀਖਣ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕੀਤਾ ਕਰਨਾਲ ਵਿੱਚ ਆਂਗਨਵਾੜੀ ਕੇਂਦਰ ਦਾ ਅਚਾਨਕ ਨਿਰੀਖਣ

ਨਵੇਂ ਪ੍ਰੋਜੈਕਟਸ ਨਾਲ ਜੁੜੇ ਪੈਮਾਨੇ 'ਤੇ ਨਿਵੇਸ਼ ਨੂੰ ਮਿਲੇਗਾ ਪ੍ਰੋਤਸਾਹਨ, ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਹੋਣ ਸ੍ਰਿਜਤ - ਮੁੱਖ ਮੰਤਰੀ

ਨਵੇਂ ਪ੍ਰੋਜੈਕਟਸ ਨਾਲ ਜੁੜੇ ਪੈਮਾਨੇ 'ਤੇ ਨਿਵੇਸ਼ ਨੂੰ ਮਿਲੇਗਾ ਪ੍ਰੋਤਸਾਹਨ, ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਹੋਣ ਸ੍ਰਿਜਤ - ਮੁੱਖ ਮੰਤਰੀ

ਗੁਰੂਗ੍ਰਾਮ ਵਿੱਚ ਔਰਤ ਦੀ ਲਾਸ਼ ਮਿਲੀ, ਚਿਹਰੇ ਦੇ ਕੱਟੇ ਹੋਏ ਹਿੱਸੇ ਨਾਲ...

ਗੁਰੂਗ੍ਰਾਮ ਵਿੱਚ ਔਰਤ ਦੀ ਲਾਸ਼ ਮਿਲੀ, ਚਿਹਰੇ ਦੇ ਕੱਟੇ ਹੋਏ ਹਿੱਸੇ ਨਾਲ...

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 55.38 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 55.38 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਜੰਮੂ-ਕਸ਼ਮੀਰ: ਸਾਂਬਾ ਵਿੱਚ ਸੱਤ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁਲਿਸ ਦਾ ਕਹਿਣਾ ਹੈ

ਜੰਮੂ-ਕਸ਼ਮੀਰ: ਸਾਂਬਾ ਵਿੱਚ ਸੱਤ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁਲਿਸ ਦਾ ਕਹਿਣਾ ਹੈ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਹਰਿਆਣਾ ਵਿੱਚ 31.52 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ

ਗੁਰੂਗ੍ਰਾਮ: MCG ਮੁੱਖ ਸੜਕਾਂ ਨੂੰ ਕਬਜ਼ੇ ਮੁਕਤ ਬਣਾਏਗਾ, ਅਧਿਕਾਰੀ ਦਾ ਦਾਅਵਾ