ਜੈਤੋ ਰੇਸ਼ਮ ਵੜਤੀਆ::
ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੈਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਵਿਸ਼ਵਦੀਪ ਗੋਇਲ , ਦੀ ਰਹਿਨੁਮਾਈ ਹੇਠਐਸਐਮਓ ਡਾਕਟਰ ਵਰਿੰਦਰ ਕੁਮਾਰ ਜੈਤੋ, ਮੈਡੀਕਲ ਅਫਸਰ ਡਾਕਟਰ ਰਾਜਵੀਰ ਕੌਰ ,ਦੀ ਅਗਵਾਈ ਹੇਠ ਓਟ ਸੈਂਟਰ ਕੌਂਸਲਰ ਅਮਨਦੀਪ ਕੌਰ ਵੱਲੋ ਸਿਵਲ ਹਸਪਤਾਲ ਜੈਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ ਦਬੜੀਖਾਨਾ ਖਾਨਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਇੱਥੇ ਇਹ ਵੀ ਦੱਸਿਆ ਗਿਆ ਕਿ ਨਸ਼ਾ ਕਿਸ ਤਰ੍ਹਾਂ ਜਾਨਲੇਵਾ ਹੋ ਸਕਦਾ ਹੈ । ਇਸ ਦੇ ਨਾਲ ਹੀ ਨਸ਼ਾ ਗ੍ਰਸਤ ਮਰੀਜ਼ਾਂ ਦੇ ਹੋਣ ਵਾਲੇ ਮੁਫਤ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਜ਼ਿਲ?ਚੇ ਵਿੱਚ ਚੱਲ ਰਹੇ ਡੀ ਅਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰ ਅਤੇ ਓਟਸ ਸੈਂਟਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ।ਇਸ ਦੇ ਨਾਲ ਹੀ ਸਰਕਾਰ ਦੁਆਰਾ ਸਮੇਂ ਸਮੇਂ ਤੇ ਸ਼ੁਰੂ ਕਰਵਾਏ ਜਾਣ ਵਾਲੇ ਨਸ਼ਾ ਗ੍ਰਸਤ ਮਰੀਜ਼ਾਂ ਵਾਸਤੇ ਲਈ ਕਿੱਤਾ ਮੁਖੀ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਤਰਾਂ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ । ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਪੁਸ਼ਪਿੰਦਰ ਕੌਰ ,ਸ:ਹਰਪ੍ਰੀਤ ਸਿੰਘ (ਸ.ਸ.ਮਾਸਟਰ),ਸ੍ਰੀ ਗੌਤਮ ਰਾਮ (ਹਿੰਦੀ ਮਾਸਟਰ),ਸ: ਜਸਵੀਰ ਸਿੰਘ (4 .P.5) ਅਤੇ ਬੱਚੇ ਹਾਜਰ ਰਹੇ।