ਖਰੜ,25 ਅਪ੍ਰੈਲ (ਕੁਲਦੀਪ ਸਿੰਘ ਢਿਲੋਂ)-
ਪੀ.ਐਚ.ਸੀ.ਘੜੂੰਆਂ ਵਿਖੇ ਐਸ.ਐਮ.ਓ. ਡਾ.ਪ੍ਰੀਤਮੋਹਨ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਮਲੇਰੀਆ ਦਿਵਸ ਨੂੰ ਲੈ ਕੇ ਸਰਸਵਤੀ ਗਰੁੱਪ ਆਫ ਕਾਲਿਜ਼ ਘੜੂੰਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿਚ ਪੀ.ਐਚ.ਸੀ. ਘੜੂੰਆਂ ਦੇ ਸਟਾਫ ਮੈਂਬਰ ਅਤੇ ਕਾਲਜ਼ ਦੇ ਵਿਦਿਆਰਥੀਆਂ ਨੇ ਜਾਗਰੂਕ ਰੈਲੀ ਵਿਚ ਭਾਗ ਲਿਆ। ਇਸ ਰੈਲੀ ਵਿਚ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਵਤਾਰ ਸਿੰਘ, ਬਲਜਿੰਦਰ ਸਿੰਘ, ਕੁਲਜੀਤ ਸਿੰਘ, ਮੈਡਮ ਇੰਦਰਜੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਨਾਲ ਲੈ ਕੇ ਪਿੰਡ ਘੜੂੰਆਂ ਦੇ ਵਸਨੀਕਾਂ ਨੂੰ ਮਲੇਰੀਆਂ ਬਾਰੇ ਜਾਗਰੂਕ ਕੀਤਾ ਅਤੇ ਮਲੇਰੀਆਂ ਦੇ ਬਚਾਓ ਤੇ ਲੱਛਣਾਂ ਬਾਰੇ ਦਸਿਆ । ਇਸ ਬੁਖਾਰ ਦੇ ਮੁੱਢਲੇ ਲੱਛਣ ਕਾਂਬੇ ਨਾਲ ਬੁਖਾਰ ਹੋਣਾ, ਸਿਰ ਦਰਦ, ਬੁਖਾਰ ਉਰਤਨ ਤੇ ਬਹੁਤ ਕਮਜ਼ੋਰੀ ਤੇ ਪਸੀਨਾ ਆਉਣਾ ਹੈ। ਮਲੇਰੀਆਂ ਦੇ ਬਚਾਓ ਹਿੱਤ ਰਾਤ ਵੇਲੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਕੀਤਾ ਜਾਵੇ। ਬੁਖਾਰ ਹੋਣ ਦੀ ਸੂਰਤ ਵਿਚ ਆਪਣੇ ਨੇੜਲੇ ਸਿਹਤ ਕੇਦਰ ਵਿਚ ਜਾ ਕੇ ਜਾਂਚ ਕਰਵਾਈ ਜਾਵੇ।