ਚੰਡੀਗੜ੍ਹ, 26 ਅਪ੍ਰੈਲ
ਲੈਫਟੀਨੇਂਟ ਕਰਨਲ ਐਚ ਐਸ ਸਰਾਉ ਜੀ ਦੇ 100 ਵਰੇ੍ਹ ਪੂਰੇ ਕਰਨ ਦੇ ੳਪਰੰਤ ਬ੍ਰਦਰਹੁਡ ਵੈਲਫੇਅਰ ਸੋਸਾਇਟੀ (ਰਜਿਸਟਡ) ਸੈਕਟਰ 18 ਚੰਡੀਗੜ੍ਹ ਅਤੇ ਤਿੰਨ ਹੋਰ ਐਸੋਈਸ਼ਨਾਂ ਵੱਲੋ ਉਹਨਾਂ ਦਾ ਜਨਮ ਦਿਨ ਕਮਿਊਨਟਰੀ ਸੈੈਟਰ ਸੈਕਟਰ 18 ਵਿੱਚ ਮਨਾਇਆ ਗਿਆ। ਕੇਕ ਕੱਟਣ ਤੋਂ ਬਾਅਦ ਉਹਨਾਂ ਨੂੰ ਇੱਕ ਯਾਦਗਾਰ ਨਿਸ਼ਾਨੀ ਵੀ ਭੇਂਟ ਕੀਤੀ ਗਈ।
ਸ. ਬਲਜ਼ਿੰਦਰ ਸਿੰਘ ਧਾਲੀਵਾਲ ਆਈ .ਪੀ ਪ੍ਰਧਾਨ ਬ੍ਰਦਰਹੁਡ ਵੈਲਫੇਅਰ ਸੁਸਾਇਟੀ ਸੈਕਟਰ 18 ਨੇ ਉਹਨਾਂ ਦੇ ਜੀਵਨ ਤੇ ਬੋਲਦੇ ਹੋਏ ਦੱਸਿਆ ਕਿ ਕਰਨਲ ਸਾਹਿਬ ਦਾ ਜਨਮ 24-04-1925 ਵਿੱਚ ਹੋਇਆ ਸੀ। ਜਨਮ ਤੋਂ ਉਪਰੰਤ ਉਹਨਾਂ ਦੀ ਪਿਆਰੀ ਦਾਦੀ ਜੀ ਦੇ ਕਜਨ ਭੈਣ ਜਿਹੜੀ ਕਿ ਫਰੀਦਕੋਟ ਦੀ ਮਰਾਰਾਣੀ ਸੀ ਹੱਥੌਂ ਸੁਚੱਜੇ ਢੰਗ ਨਾਲ ਉਹਨਾਂ ਦਾ ਪਾਲਣ-ਪੌਸ਼ਣ ਹੋਇਆ।ਕਰਨਲ ਸਾਹਿਬ ਨੇ ਆਪਣਾ ਜੀਵਨ ਨਵਾਬੀ ਖਾਨਦਾਨ ਦੀ ਹਵੇਲੀ ਫਰੀਦਕੋਟ ਅਤੇ ਮਨੀਮਾਜਰਾ ਦੇ ਕਿਲ੍ਹੇ ਵਿੱਚ 1932 ਤੱਕ ਗੁਜ਼ਾਰਿਆ।
ਕਰਨਲ ਸਾਹਿਬ 1940 ਵਿੱਚ ਮਹਿੰਦਰਾ ਕਾਲਜ ਪਟਿਆਲਾ ਤੋਂ ਪੜ੍ਹਾਈ ਕੀਤੀ ਫਿਰ ਸਰਕਾਰੀ ਕਾਲਜ ਲੁਧਿਆਣੇ ਕੀਤੀ। ਉਸ ਤੋਂ ਬਾਅਦ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਪੜ੍ਹਾਈ ਕੀਤੀ ਅਤੇ ਅੰਤ ਵਿੱਚ ਉਸਦੇ ਬਾਅਦ ਸੇਂਟ ਸਟੀਫਨ ਕਾਲਜ ਲਾਹੌਰ ਤੋਂ ਪੜਾਈ ਕੀਤੀ ਉਸ ਤੋਂ ਬਾਅਦ ਇਹ ਓ.ਟੀ.ਐਸ ਪੂੰਨੇ ਚੁਣੇ ਗਏ। ਫਿਰ 1950 ਵਿੱਚ ਇਹਨਾਂ ਨੂੰ ਕਮਿਸ਼ਨ ਮਿਲ ਗਿਆ ਅਤੇ ਇਹਨਾਂ ਦੀ 24 ਮੀਡੀਅਮ ਰਜਮੈਂਟ ਵਿਚ ਨਿਯੁਕਤੀ ਹੋ ਗਈ। ਇਹਨਾਂ ਦੀ ਦੇਸ਼ ਦੇ ਵੱਖ-ਵੱਖ ਜਗ੍ਹਾਂ ਤੇ ਅਫਸਰ ਦੇ ਤੌਰ ਤੇ ਨਿਯੁਕਤੀ ਹੁੰਦੀ ਗਈ।
ਇਹਨਾਂ ਨੇ 1961 ਵਿੱਚ ਗੋਆ ਆਪਰੇਸ਼ਨ ਵਿੱਚ ਵੀ ਭਾਗ ਲਿਆ, 1962 ਵਿੱਚ ਇਂਡੋ ਚਾਇਨਾ ਲੜਾਈ ਵਿੱਚ ਵੀ ਭਾਂਗ ਲਿਆ, 1965 ਵਿੱਚ ਭਾਰਤ- ਪਾਕਿਸਤਾਨ ਲੜਾਈ ਵਿੱਚ ਬੈਟਰੀ ਕਮਾਂਡਰ ਦੇ ਤੌਰ ਤੇ ਭਾਗ ਲਿਆ ਇਹਨਾਂ ਨੂੰ ਬਹਾਦਰੀ ਕਰਨ ਤੇ ਨਿਵਾਜ਼ਿਆ ਗਿਆ ਇਸ ਕਰਕੇ ਇਹਨਾਂ ਨੁੰ ਸੈਨਾ ਮੈਡਲ ਵੀ ਪ੍ਰਦਾਨ ਕੀਤਾ ਗਿਆ ਅਤੇ ਆਖਰ 1971 ਵਿੱਚ ਇਹਨਾਂ ਨੇ ਚਿਕਨ ਨੈਕ ਇਲਾਕੇ ਵਿੱਚ ਕਮਾਂਡਿੰਗ ਅਫਸਰ ਦੇ ਤੌਰ ਤੇ 176 ਐਫ.ਡੀ ਰੈਜਮੈਂਟ ਵਿੱਚ ਨਿਯੁਕਤ ਕੀਤਾ ਗਿਆ।
ਇਹ 1975 ਵਿੱਚ ਰਿਟਾਇਡ ਹੋ ਗਏ ਅਤੇ ਪੱਕੇ ਤੌਰ ਤੇ ਚੰਡੀਗੜ੍ਹ ਸੈਕਟਰ 18 ਵਿੱਚ ਵੱਸ ਗਏ। ਇਹਨਾਂ ਨੂੰ ਸਮਾਜਿਕ ਸੇਵਾ ਦਾ ਵੀ ਬਹੁਤ ਸ਼ੌਕ ਹੈ ਜਿਸ ਕਰਕੇ ਇਹ 8 ਸਾਲ ਚੰਡੀਗੜ੍ਹ ਕਲੱਬ ਦੇ ਪ੍ਰਧਾਨ ਬਣੇ ਰਹੇ, 12 ਸਾਲ ਬ੍ਰਦਰ ਹੱੁਡ ਵੈਲਫੇਅਰ ਸੋਸਾਇਟੀ (ਰਜਿਸਟਡ) ਸੈਕਟਰ 18 ਚੰਡੀਗੜ੍ਹ ਦੇ ਪ੍ਰਧਾਨ ਰਹੇ।ਹੁਣ ਵੀ ਇਸ ਬ੍ਰਦਰ ਹੱੁਡ ਵੈਲਫੇਅਰ ਸੁਸਾਇਟੀ (ਰਜਿਸਟਡ) ਸੈਕਟਰ 18 ਚੰਡੀਗੜ੍ਹ ਦੇ ਬਤੌਰ ਚੈਅਰਮੇਨ ਸੇਵਾ ਨਿਭਾਅ ਰਹੇ ਹਨ।ਇਹਨਾਂ ਨੇ ਚੰਡੀਗੜ੍ਹ ਦਾ ਪਹਿਲਾਂ ਕਮਿਊਨਟਰੀ ਸੈਂਟਰ ਸੈਕਟਰ 18 ਚੰਡੀਗੜ੍ਹ ਵਿੱਚ ਬਣਾਉਣ ਲਈ ਪੂਰਾ ਯੋਗਦਾਨ ਪਾਇਆ। ਇਹਨਾਂ ਨੂੰ ਉਰਦੂ ਕਵਿਤਾ, ਬਗੀਚਾ ਬਣਾਉਣ ਦਾ ਬੜਾ ਸ਼ੌਕ ਹੈ। ਇਹ ਪਹਿਲਾਂ ਤੋਂ ਹੀ ਯੋਗਾ ਕਰਦੇ ਰਹੇ ਹਨ ਅਤੇ ਹੁਣ ਵੀ ਯੋਗਾ ਕਰਦੇ ਹਨ।ਹੁਣ ਇਹ ਅਪਣੇ ਬੱਚਿਆਂ, ਪੋਤੇ ਪੋਤੀਆਂ ਅਤੇ ਪੜਪੋਤਿਆਂ ਨਾਲ ਰਹਿ ਰਹੇ ਹਨ।
ਉਹਨਾਂ ਦੀ ਜ਼ਿੰਦਗੀ ਦਾ ਅਸਲੀ ਮਤਲਬ ਹੀ ਹੈ “ ਸਰਬੱਤ ਦਾ ਭਲਾ “