ਨਵੀਂ ਦਿੱਲੀ, 28 ਮਾਰਚ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਈਡੀ ਨੇ ਆਮ ਆਦਮੀ ਪਾਰਟੀ ਦੇ ਗੋਆ ਮੁਖੀ ਅਮਿਤ ਪਾਲੇਕਰ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਮਨੀ ਲਾਂਡਰਿੰਗ ਮਾਮਲੇ 'ਚ ਅੱਜ ਤੋਂ ਪਾਲੇਕਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਈਡੀ ਨੇ ਅੱਜ ਪਾਲੇਕਰ, ਰਾਮਾ ਰਾਓ, ਦੱਤਾ ਪ੍ਰਸਾਦ ਨਾਇਕ ਅਤੇ ਭੰਡਾਰੀ ਸਮਾਜ ਦੇ ਪ੍ਰਧਾਨ ਅਸ਼ੋਕ ਨਾਇਕ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ 'ਆਪ' ਨੇ ਦੋਸ਼ ਲਗਾਇਆ ਹੈ ਕਿ ਈਡੀ ਝੂਠ ਫੈਲਾ ਰਹੀ ਹੈ ਅਤੇ ਝੂਠੇ ਦੋਸ਼ਾਂ 'ਚ ਸਾਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।