ਹਰਿਆਣਾ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

April 27, 2024

ਖਾਟੂ ਸ਼ਿਆਮ ਦੇ ਦਰਸ਼ਨ ਕਰ ਪਰਤ ਰਿਹਾ ਸੀ ਪਰਿਵਾਰ

ਏਜੰਸੀਆਂ
ਪੁੰਡਰੀ/ 27 ਅਪ੍ਰੈਲ : ਹਰਿਆਣਾ ਦੇ ਪੁੰਡਰੀ ਦੇ ਪਿੰਡ ਮੋਹਨਾ ਕੋਲ ਕੌਮੀ ਹਾਈਵੇਅ-152 ਡੀ ’ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਹਾਦਸੇ ਵਿਚ ਪੰਚਕੂਲਾ ਦੇ ਜੋੜੇ ਅਤੇ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਇਹ ਲੋਕ ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ ਤਾਂ ਮੋਹਨਾ ਕੋਲ ਕੌਮੀ ਹਾਈਵੇਅ ’ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਪੁਲਿਸ ਨੇ ਮਾਮਲੇ ਵਿਚ ਤੁਰੰਤ ਡਰਾਈਵਰ ਖਿਲਾਫ਼ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਹਰਿਆਣਾ ਪੁਲਿਸ ਵਿਚ ਸੇਵਾਮੁਕਤ ਐਸਆਈ ਮਨੋਜ ਕੁਮਾਰ ਉਨ੍ਹਾਂ ਦੀ ਪਤਨੀ ਉਰਮਿਲਾ ਦੱਤ ਅਤੇ ਧੀ ਚੇਤਨਾ ਦੇ ਰੂਪ ਵਿਚ ਹੋਈ ਹੈ। ਮਹਿਲਾ ਉਰਮਿਲਾ ਦੱਤ ਸਬ-ਇੰਸਪੈਕਟਰ ਵਜੋਂ ਪੰਚਕੂਲਾ ਸਥਿਤ ਹਰਿਆਣਾ ਪੁਲਿਸ ਦੇ ਟੈਲੀਕਾਮ ਵਾਇਰਲੈੱਸ ਦਫ਼ਤਰ ਵਿਚ ਤਾਇਨਾਤ ਸੀ। ਪੁੰਡਰੀ ਥਾਣੇ ਦੇ ਐਸਐਚਓ ਰਾਜਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਦੇ ਸਮੇਂ ਅਚਾਨਕ ਮੌਸਮ ਖਰਾਬ ਹੋ ਗਿਆ ਸੀ। ਇਸ ਤੋਂ ਬਾਅਦ ਕਰੀਬ 6.30 ਵਜੇ ਸੜਕ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਣ ਮਗਰੋਂ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ, ਇੱਥੇ ਇਕ ਕਾਰ ਹਾਈਵੇਅ ’ਤੇ ਖੜ੍ਹੇ ਟਰੱਕ ਹੇਠਾਂ ਜਾ ਵੜੀ, ਵੇਖਿਆ ਤਾਂ ਇਸ ’ਚ 3 ਲੋਕ ਸਵਾਰ ਸਨ, ਜੋ ਗੰਭੀਰ ਰੂਪ ਨਾਲ ਜ਼ਖ਼ਮੀ ਸਨ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤਾਂ ਤਿੰਨੋਂ ਦਮ ਤੋੜ ਚੁੱਕੇ ਸਨ। ਐਂਬੂਲੈਂਸ ਦੀ ਮਦਦ ਨਾਲ ਪੁੰਡਰੀ ਦੇ ਸਰਕਾਰੀ ਹਸਪਤਾਲ ਵਿਚ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ ਭੇਜਿਆ ਗਿਆ।
ਉਧਰ ਮਾਮਲੇ ਵਿਚ ਟਰੱਕ ਡਰਾਈਵਰ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਹਰਿਆਣਾ ਪÇੁਲਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ (61), ਪੁਲਿਸ ਦੇ ਵਾਇਰਲੈਸ ਵਿਭਾਗ ਦੀ ਸਬ-ਇੰਸਪੈਕਟਰ ਉਰਮਿਲ ਦੱਤਾ (57) ਅਤੇ ਚੇਤਨਾ (28) ਵਜੋਂ ਹੋਈ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

ਲੋਕ ਸਭਾ ਚੋਣਾਂ: ਗੁਰੂਗ੍ਰਾਮ ਵਿੱਚ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹਰਿਆਣਵੀ ਗਾਇਕ ਐਮਡੀ ਰੌਕਸਟਾਰ

ਲੋਕ ਸਭਾ ਚੋਣਾਂ: ਗੁਰੂਗ੍ਰਾਮ ਵਿੱਚ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹਰਿਆਣਵੀ ਗਾਇਕ ਐਮਡੀ ਰੌਕਸਟਾਰ

ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ