Tuesday, April 08, 2025  

ਹਰਿਆਣਾ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

April 11, 2024

ਏਜੰਸੀਆਂ
ਕਨੀਨਾ/11 ਅਪ੍ਰੈਲ : ਹਰਿਆਣਾ ਦੇ ਮਹਿੰਦਰਗੜ੍ਹ ਦੇ ਪਿੰਡ ਉਨਹਾਨੀ ਵਿੱਚ ਵੀਰਵਾਰ ਸਵੇਰੇ 9 ਵਜੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਪਲਟ ਗਈ।
ਇਸ ਹਾਦਸੇ ਵਿੱਚ ਛੇ ਬੱਚਿਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ। ਕਥਿਤ ਸ਼ਰਾਬੀ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਬੱਸ ਵਿੱਚ 50 ਦੇ ਕਰੀਬ ਬੱਚੇ ਸਵਾਰ ਸਨ। 3 ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 3 ਬੱਚਿਆਂ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਬੱਸ ਡਰਾਈਵਰ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਪਿੰਡ ਖੇੜੀ ਦੇ ਲੋਕਾਂ ਨੇ ਡਰਾਈਵਰ ਨੂੰ ਝਾੜਿਆ ਸੀ।
ਇਸ ਦੌਰਾਨ ਬੱਸ ਉੱਥੇ ਕਰੀਬ 10 ਮਿੰਟ ਪਛੜ ਗਈ। ਸਮੇਂ ਦੀ ਦੇਰੀ ਨੂੰ ਪੂਰਾ ਕਰਨ ਲਈ ਡਰਾਈਵਰ ਨੇ ਬੱਸ ਨੂੰ ਤੇਜ਼ ਰਫਤਾਰ ਨਾਲ ਭਜਾਇਆ। ਇਸ ਦੌਰਾਨ ਓਵਰਟੇਕ ਕਰਦਿਆਂ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਪੁਲਿਸ ਨੇ ਕਿਹਾ ਕਿ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੀ ਉਸ ਦੇ ਸ਼ਰਾਬ ਪੀਤੀ ਹੋਣ ਦਾ ਪਤਾ ਲੱਗੇਗਾ।
ਹਾਦਸੇ ਸਬੰਧੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਲ ਦੱਤ ਨੂੰ ਮੁਅੱਤਲ ਕਰ ਦਿੱਤਾ ਹੈ। ਖੇਤਰੀ ਟਰਾਂਸਪੋਰਟ ਦਫ਼ਤਰ ਮਹਿੰਦਰਗੜ੍ਹ ਦੇ ਸਹਾਇਕ ਸਕੱਤਰ ਪ੍ਰਦੀਪ ਕੁਮਾਰ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। ਪੁਲਿਸ ਨੇ ਬੱਸ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਇਸ ਮਾਮਲੇ ਵਿਚ ਸਕੂਲ ਦੇ ਡਾਇਰੈਕਟਰ ਹੁਸ਼ਿਆਰਪੁਰ ਅਤੇ ਪ੍ਰਿੰਸੀਪਲ ਦੀਪਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਬਾਰੇ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜ਼ਿੰਮੇਵਾਰ ਬੱਸ ਡਰਾਇਵਰ, ਸਕੂਲ ਸੰਚਾਲਕ ਅਤੇ ਪ੍ਰਿੰਸੀਪਲ ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਗਈ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ: ਰਿਸ਼ਤਿਆਂ ਦੇ ਝਗੜੇ ਕਾਰਨ ਔਰਤ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ: ਰਿਸ਼ਤਿਆਂ ਦੇ ਝਗੜੇ ਕਾਰਨ ਔਰਤ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ: 1.20 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਗੁਰੂਗ੍ਰਾਮ: 1.20 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਕਲਾ ਦੇ ਖੇਤਰ ਵਿੱਚ ਵੀ ਹਰਿਆਣਾ ਸਥਾਪਿਤ ਕਰੇਗਾ ਨਵੇਂ ਰਿਕਾਰਡ - ਖੇਡ ਮੰਤਰੀ ਗੌਰਵ ਗੌਤਮ

ਕਲਾ ਦੇ ਖੇਤਰ ਵਿੱਚ ਵੀ ਹਰਿਆਣਾ ਸਥਾਪਿਤ ਕਰੇਗਾ ਨਵੇਂ ਰਿਕਾਰਡ - ਖੇਡ ਮੰਤਰੀ ਗੌਰਵ ਗੌਤਮ

ਮੁੱਖ ਮੰਤਰੀ ਨਾਇਬ ਸਿੰਘ ਸੇਣੀ ਕੱਲ ਕਰਣਗੇ ਸੂਬਾ ਪੱਧਰੀ ਸਾਈਕਲੋਥਾਨ ਦੀ ਸ਼ੁਰੂਆਤ

ਮੁੱਖ ਮੰਤਰੀ ਨਾਇਬ ਸਿੰਘ ਸੇਣੀ ਕੱਲ ਕਰਣਗੇ ਸੂਬਾ ਪੱਧਰੀ ਸਾਈਕਲੋਥਾਨ ਦੀ ਸ਼ੁਰੂਆਤ

ਝੋਨੇ ਦੀ ਸੀਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਸ਼ ਵਿੱਚ ਸਬ ਤੋਂ ਜਿਆਦਾ ਦਿੱਤੀ ਜਾ ਰਹੀ ਸਬਸਿਡੀ-ਸ਼ਿਆਮ ਸਿੰਘ ਰਾਣਾ

ਝੋਨੇ ਦੀ ਸੀਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਸ਼ ਵਿੱਚ ਸਬ ਤੋਂ ਜਿਆਦਾ ਦਿੱਤੀ ਜਾ ਰਹੀ ਸਬਸਿਡੀ-ਸ਼ਿਆਮ ਸਿੰਘ ਰਾਣਾ

ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਲਈ 15 ਅਪ੍ਰੈਲ ਤੱਕ ਕਰਣ ਕਮੇਟੀ ਦਾ ਗਠਨ-ਵਿਪੁਲ ਗੋਇਲ

ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਲਈ 15 ਅਪ੍ਰੈਲ ਤੱਕ ਕਰਣ ਕਮੇਟੀ ਦਾ ਗਠਨ-ਵਿਪੁਲ ਗੋਇਲ

ਮੁੱਖ ਸਕੱਤਰ ਰਸਤੋਗੀ ਨੈ ਕੀਤੀ ਸੀਡੀਐਸ ਅਤੇ ਐਨਡੀਏ ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ

ਮੁੱਖ ਸਕੱਤਰ ਰਸਤੋਗੀ ਨੈ ਕੀਤੀ ਸੀਡੀਐਸ ਅਤੇ ਐਨਡੀਏ ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪੂਰਾ ਕਰ ਲਿਆ ਆਸ਼ੀਰਵਾਦ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪੂਰਾ ਕਰ ਲਿਆ ਆਸ਼ੀਰਵਾਦ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

ਗੁਰੂਗ੍ਰਾਮ: ਐਮਸੀਜੀ ਅਤੇ ਜੀਐਮਡੀਏ ਨੇ ਸਾਂਝੀ ਢਾਹੁਣ ਦੀ ਮੁਹਿੰਮ ਚਲਾਈ

ਗੁਰੂਗ੍ਰਾਮ: ਐਮਸੀਜੀ ਅਤੇ ਜੀਐਮਡੀਏ ਨੇ ਸਾਂਝੀ ਢਾਹੁਣ ਦੀ ਮੁਹਿੰਮ ਚਲਾਈ