ਸ੍ਰੀ ਫਤਿਹਗੜ੍ਹ ਸਾਹਿਬ/ 22 ਜੂਨ :
(ਰਵਿੰਦਰ ਸਿੰਘ ਢੀਂਡਸਾ)
ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਫਤਿਹਗੜ੍ਹ ਸਾਹਿਬ ਵਿਖੇ ਅੱਜ ਪ੍ਰਬੰਧਕੀ ਬਲਾਕ ਦੀ ਕਾਰ ਸੇਵਾ ਦੀ ਅਰਦਾਸ ਹੈਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਵੱਲੋ ਕਰਨ ਉਪਰੰਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ ਐਸ ਵੱਲੋਂ ਸੁਰੂ ਕਰਵਾਈ ਗਈ। ਇਸ ਮੌਕੇ ਚੇਅਰਮੈਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧਕੀ ਬਲਾਕ ਕਾਫੀ ਪੁਰਾਣਾ ਹੋ ਗਿਆ ਸੀ ਜਿਸ ਦੀ ਖਸਤਾ ਹਾਲਤ ਨੂੰ ਵੇਖਦਿਆ ਸਾਰੇ ਟਰੱਸਟੀਆਂ ਨੇ ਇਸ ਬਿਲਡਿੰਗ ਦੀ ਰਿਪੇਅਰ, ਨਵੀਨੀਕਰਨ ਅਤੇ ਉੱਚਾ ਚੁੱਕਣ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਤੇ ਟਰੱਸਟ ਨੇ ਇਕ ਮਤੇ ਰਾਹੀ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਸਿਰਤੋੜ ਯਤਨ ਕਰਕੇ ਅੱਜ ਇਸ ਬਿਲਡਿੰਗ ਦੀ ਕਾਰ ਸੇਵਾ ਸੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਰਿਹਾਇਸ ਅਤੇ ਇਸ ਨਾਲ ਲੰਗਰ ਦੀ ਬਿਲਡਿੰਗ ਲਗਾਤਾਰ ਸੰਗਤਾਂ ਦੀਆਂ ਸੇਵਾ ਵਿੱਚ ਹਨ। ਚੇਅਰਮੈਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਲੰਗਰ ਤਿਆਰ ਕਰਨ ਲਈ ਸਟੀਮ ਪਲਾਂਟ ਵੀ ਲਾਇਆ ਜਾ ਰਿਹਾ ਹੈ।ਇਸ ਮੌਕੇ ਚੇਅਰਮੈਨ ਤੋਂ ਇਲਾਵਾ ਸੀਨੀਅਰ ਮੀਤ ਚੇਅਰਮੈਨ ਸੁਖਦੇਵ ਸਿੰਘ ਰਾਜ, ਮੀਤ ਚੇਅਰਮੈਨ ਜੈਕ੍ਰਿਸ਼ਨ ਸਾਬਕਾ ਡੀ ਪੀ ਆਰ ਓ, ਬਲਦੇਵ ਸਿੰਘ ਦਸਾਂਝ, ਗੁਰਮੀਤ ਸਿੰਘ ਸੈਕਟਰੀ, ਜਸਪਾਲ ਸਿੰਘ ਖਜਾਨਚੀ, ਬਲਦੇਵ ਸਿੰਘ ਲੁਹਾਰਾ, ਮੈਨੇਜਰ ਨਵਜੋਤ ਸਿੰਘ, ਜੋਗਿੰਦਰਪਾਲ ਸਿੰਘ, ਕੁਲਦੀਪ ਸਿੰਘ ਜੇ ਈ, ਬਨਾਰਸੀ ਦਾਸ ਸਾਬਕਾ ਐਸ ਡੀ ਓ, ਮਹਿੰਦਰ ਸਿੰਘ ਮੋਰਿੰਡਾ, ਨਾਹਰ ਸਿੰਘ, ਸਾਧਾ ਸਿੰਘ, ਪਰਮਜੀਤ ਸਿੰਘ ਟਿੰਕੂ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ। ਨਿਰਮਲ ਸਿੰਘ ਐਸ ਐਸ ਤੇ ਸਮੂਹ ਟਰੱਸਟੀਆਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਅਮਰ ਸ਼ਹੀਦੀ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੀ ਕਾਰਸੇਵਾ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ।