Wednesday, January 15, 2025  

ਹਰਿਆਣਾ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ

September 11, 2024

ਉਚਾਨਾ/ਜੀਂਦ, 11 ਸਤੰਬਰ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਵਿਧਾਨ ਸਭਾ ਤੋਂ ਉਮੀਦਵਾਰ ਪਵਨ ਫ਼ੌਜੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ।  ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।  ਲੋਕ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਜੇਪੀ ਪਾਰਟੀ ਜ਼ਮਾਨਤ ਜ਼ਬਤ ਪਾਰਟੀ ਵਜੋਂ ਜਾਣੀ ਜਾਵੇਗੀ। ਇੱਕ ਪਾਸੇ ਭਾਜਪਾ ਹੈ, ਜੇਜੇਪੀ ਹੈ ਅਤੇ ਦੂਜੇ ਪਾਸੇ ਕਾਂਗਰਸ ਹੈ। ਤੁਸੀਂ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖੀਆਂ ਹਨ। ਕਦੇ ਭਾਜਪਾ ਨੂੰ ਵੋਟ ਪਾਈ, ਕਦੇ ਜੇਜੇਪੀ ਨੂੰ ਵੋਟ ਪਾਈ। ਕਦੇ ਕਾਂਗਰਸ ਨੂੰ ਵੋਟ ਪਾਉਣ ਦਾ ਕੰਮ ਕੀਤਾ। ਇਸ ਵਾਰ ਤੁਹਾਡੇ ਆਪਣੇ ਪਵਨ ਫ਼ੌਜੀ ਤੁਹਾਡੀ ਸੇਵਾ ਲਈ ਕੰਮ ਕਰਨਗੇ। ਹਰਿਆਣਾ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ। 

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਚੋਣ ਵਿੱਚ 20 ਸੀਟਾਂ ਵੀ ਨਹੀਂ ਮਿਲ ਰਹੀਆਂ ਹਨ। ਇਸ ਵਾਰ ਹਰਿਆਣਾ ਵਿੱਚ ਜੋ ਵੀ ਸਰਕਾਰ ਬਣੇਗੀ, ਉਹ ਤੁਹਾਡੀਆਂ ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ।  ਸਰਕਾਰ ਵਿੱਚ ਆ ਕੇ ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਦੀ ਤਰਜ਼ 'ਤੇ ਹਰਿਆਣਾ ਵਿੱਚ ਬਦਲਾਅ ਲਿਆਉਣ ਲਈ ਕੰਮ ਕਰੇਗੀ ਅਤੇ ਲੋਕਾਂ ਦੀ ਸੇਵਾ ਲਈ ਕੰਮ ਕਰੇਗੀ। ਪਿਛਲੀ ਵਾਰ ਉਚਾਨਾ ਦੇ ਲੋਕਾਂ ਵੱਲੋਂ ਚੁਣੇ ਗਏ ਜੇਜੇਪੀ ਦੇ ਵੀਆਈਪੀ ਉਮੀਦਵਾਰ ਨੇ ਲੋਕਾਂ ਨਾਲ ਧੋਖਾ ਕੀਤਾ। ਇਸ ਵਾਰ ਜੇਜੇਪੀ ਨੇ ਆਪਣੀ ਜ਼ਮਾਨਤ ਜ਼ਬਤ ਕਰਨ ਵਾਲੀ ਪਾਰਟੀ ਬਣਨਾ ਹੈ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹਰਿਆਣਾ ਦਾ ਪੁੱਤ ਹੈ ਅਤੇ ਇਸ ਵਾਰ ਆਪਣੀ ਵੋਟ ਦੀ ਤਾਕਤ ਨਾਲ ਇਹ ਦਿਖਾਉਣਾ ਹੈ ਕਿ ਹਰਿਆਣਾ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਕਿੰਨਾ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਵੋਟ ਬਰਬਾਦ ਨਾ ਕਰਿਓ। ਉਚਾਨਾ ਤੋਂ ਪਵਨ ਫ਼ੌਜੀ ਜਿੱਤਣ ਜਾ ਰਹੇ ਹਨ। ਸੋਚ ਸਮਝ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ, ਚੰਗੇ ਸਕੂਲਾਂ ਅਤੇ ਹਸਪਤਾਲਾਂ ਲਈ, ਬਜ਼ੁਰਗਾਂ ਦੀ ਸੇਵਾ ਲਈ, ਮੁਫ਼ਤ ਬਿਜਲੀ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਜਪਾ ਆਗੂਆਂ ਨੇ ਹਰਿਆਣਾ ਦੇ ਲੋਕਾਂ ਨਾਲ ਉਨ੍ਹਾਂ ਦੀਆਂ ਵੋਟਾਂ ਲੈ ਕੇ ਧੋਖਾ ਕੀਤਾ ਹੈ। ਪਰ, ਇਸ ਵਾਰ ਬਦਲਾਅ ਦਾ ਸਮਾਂ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਫ਼ੌਜੀ ਜੋ ਕਿ ਇੱਕ ਆਮ ਪਰਿਵਾਰ ਤੋਂ ਆਉਂਦੇ ਹਨ, ਉਨ੍ਹਾਂ ਨੇ ਸਰਹੱਦ 'ਤੇ ਦੇਸ਼ ਦੀ ਰੱਖਿਆ ਵੀ ਕੀਤੀ ਹੈ। ਇਸ ਵਾਰ ਪਵਨ ਫ਼ੌਜੀ ਵਿਧਾਇਕ ਬਣ ਕੇ ਜਨਤਾ ਦੀ ਸੇਵਾ ਕਰਨ ਦਾ ਕੰਮ ਕਰਨਗੇ। 

ਇਸ ਵਾਰ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ। ਪੰਜਾਬ ਅਤੇ ਦਿੱਲੀ ਦੇ ਲੋਕ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਵੋਟ ਦਿੰਦੇ ਸਨ, ਪਰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ, ਉਸ ਤੋਂ ਬਾਅਦ ਜਨਤਾ ਕਾਂਗਰਸ ਅਤੇ ਭਾਜਪਾ ਦਾ ਬਟਨ ਦਬਾਉਣਾ ਭੁੱਲ ਗਈ।  ਇਹ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਦਾ ਅਸਰ ਹੈ। ਜੇਕਰ ਤੁਸੀਂ ਇਸ ਵਾਰ ਝਾੜੂ ਦਾ ਬਟਨ ਦਬਾਉਂਦੇ ਹੋ ਤਾਂ ਆਉਣ ਵਾਲੇ ਕਈ ਸਾਲਾਂ ਤੱਕ ਤੁਸੀਂ ਝਾੜੂ ਦਾ ਬਟਨ ਦਬਾਉਂਦੇ ਰਹੋਗੇ। ਇਸ ਵਾਰ ਸ਼ਾਹੀ ਘਰਾਣਿਆਂ, ਵੱਡੇ ਘਰਾਣਿਆਂ ਅਤੇ ਵੱਡੇ ਨੇਤਾਵਾਂ ਦੇ ਜਾਲ ਵਿੱਚ ਨਾ ਫਸਿਓ। ਇਸ ਵਾਰ ਭਾਜਪਾ ਅਤੇ ਜੇਜੇਪੀ ਨੂੰ ਜ਼ਮਾਨਤ ਜ਼ਬਤ  ਪਾਰਟੀ ਬਣਾਉਣ ਦਾ ਕੰਮ ਕਰਨਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ ਵਿੱਚ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਟੈਲੀਕਾਮ ਕੰਪਨੀ ਦੇ ਦੋ ਕਰਮਚਾਰੀ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਟੈਲੀਕਾਮ ਕੰਪਨੀ ਦੇ ਦੋ ਕਰਮਚਾਰੀ ਗ੍ਰਿਫ਼ਤਾਰ

ਹਰਿਆਣਾ ਦੇ ਮੁੱਖ ਮੰਤਰੀ ਨੇ ਰਾਸ਼ਟਰੀ ਯੁਵਾ ਉਤਸਵ ਦੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਹਰਿਆਣਾ ਦੇ ਮੁੱਖ ਮੰਤਰੀ ਨੇ ਰਾਸ਼ਟਰੀ ਯੁਵਾ ਉਤਸਵ ਦੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਗੁਰੂਗ੍ਰਾਮ: ਸਾਈਬਰ ਧੋਖਾਧੜੀ ਦੇ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਵਿੱਚ ਹੋਟਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਮੌਤ ਹੋ ਗਈ

ਗੁਰੂਗ੍ਰਾਮ: ਸਾਈਬਰ ਧੋਖਾਧੜੀ ਦੇ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਵਿੱਚ ਹੋਟਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਮੌਤ ਹੋ ਗਈ

ਗੁਰੂਗ੍ਰਾਮ 'ਚ ਵਿਅਕਤੀ ਨੇ ਦੋਸਤ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ

ਗੁਰੂਗ੍ਰਾਮ 'ਚ ਵਿਅਕਤੀ ਨੇ ਦੋਸਤ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਡੀਸੀ ਅਤੇ ਐਸਪੀਜ਼ ਨੂੰ ਸ਼ਿਕਾਇਤਾਂ ਸੁਣਨ ਲਈ ਰਾਤ ਨੂੰ ਪਿੰਡਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਡੀਸੀ ਅਤੇ ਐਸਪੀਜ਼ ਨੂੰ ਸ਼ਿਕਾਇਤਾਂ ਸੁਣਨ ਲਈ ਰਾਤ ਨੂੰ ਪਿੰਡਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ

ਗੁਰੂਗ੍ਰਾਮ-ਫਰੀਦਾਬਾਦ ਵਿਚਕਾਰ ਬਣਨਗੇ ਤਿੰਨ ਫਲਾਈਓਵਰ

ਗੁਰੂਗ੍ਰਾਮ-ਫਰੀਦਾਬਾਦ ਵਿਚਕਾਰ ਬਣਨਗੇ ਤਿੰਨ ਫਲਾਈਓਵਰ

ਗੁਰੂਗ੍ਰਾਮ 'ਚ 26 ਲੱਖ ਦੀ ਧੋਖਾਧੜੀ ਕਰਨ ਵਾਲੇ ਦੋ ਕਾਬੂ

ਗੁਰੂਗ੍ਰਾਮ 'ਚ 26 ਲੱਖ ਦੀ ਧੋਖਾਧੜੀ ਕਰਨ ਵਾਲੇ ਦੋ ਕਾਬੂ

ਗੁਰੂਗ੍ਰਾਮ: ਗੋਲੀਬਾਰੀ ਤੋਂ ਬਾਅਦ ਤਿੰਨ ਅਪਰਾਧੀ ਕਾਬੂ

ਗੁਰੂਗ੍ਰਾਮ: ਗੋਲੀਬਾਰੀ ਤੋਂ ਬਾਅਦ ਤਿੰਨ ਅਪਰਾਧੀ ਕਾਬੂ

ਹਰਿਆਣਾ 'ਚ ਇਕ ਵਾਰ ਫਿਰ ਤੋਂ ਭਾਰੀ ਬਾਰਿਸ਼ ਹੋਵੇਗੀ

ਹਰਿਆਣਾ 'ਚ ਇਕ ਵਾਰ ਫਿਰ ਤੋਂ ਭਾਰੀ ਬਾਰਿਸ਼ ਹੋਵੇਗੀ

ਹਰਿਆਣਾ ਦੇ ਸਕੂਲਾਂ ਵਿੱਚ 1 ਤੋਂ 15 ਜਨਵਰੀ ਤੱਕ ਛੁੱਟੀਆਂ

ਹਰਿਆਣਾ ਦੇ ਸਕੂਲਾਂ ਵਿੱਚ 1 ਤੋਂ 15 ਜਨਵਰੀ ਤੱਕ ਛੁੱਟੀਆਂ