ਪੀ.ਪੀ. ਵਰਮਾ
ਪੰਚਕੂਲਾ, 19 ਸਤੰਬਰ
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਡਾ: ਯਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜ਼ਿਲ੍ਹੇ ਦੀਆਂ ਦੋਵਾਂ ਵਿਧਾਨ ਸਭਾਵਾਂ ਦੀ ਵੋਟਰ ਸੂਚੀ ਤਿਆਰ ਕਰ ਲਈ ਗਈ ਹੈ। ਹੁਣ ਜ਼ਿਲ੍ਹੇ ਦੀਆਂ ਦੋਵਾਂ ਵਿਧਾਨ ਸਭਾਵਾਂ ਵਿੱਚ ਕੁੱਲ 4,38,245 ਵੋਟਰ ਹਨ, ਜਿਨ੍ਹਾਂ ਵਿੱਚ 2,29,642 ਪੁਰਸ਼ ਵੋਟਰ, 2,08,760 ਮਹਿਲਾ ਵੋਟਰ ਅਤੇ 23 ਕਿੰਨਰ ਵੋਟਰ ਹਨ। ਡਾ: ਯਸ਼ ਗਰਗ ਨੇ ਦੱਸਿਆ ਕਿ ਕਾਲਕਾ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ 2,02,052 ਵੋਟਰ ਸ਼ਾਮਲ ਹਨ, ਜਿਨ੍ਹਾਂ ਵਿੱਚ 1,05,281 ਪੁਰਸ਼ ਵੋਟਰ, 96,756 ਮਹਿਲਾ ਵੋਟਰ ਅਤੇ 15 ਕਿੰਨਰ ਵੋਟਰ ਸ਼ਾਮਲ ਹਨ। ਪੰਚਕੂਲਾ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ 2,36,193 ਵੋਟਰ ਸ਼ਾਮਲ ਹਨ, ਜਿਨ੍ਹਾਂ ਵਿੱਚ 1,24,181 ਪੁਰਸ਼ ਵੋਟਰ, 1,12,004 ਮਹਿਲਾ ਵੋਟਰ ਅਤੇ ਅੱਠ ਕਿੰਨਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਦਫ਼ਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।