ਪੰਚਕੂਲਾ, 12 ਅਕਤੂਬਰ
ਹਰਿਆਣਾ 'ਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਦੀ ਤਰੀਕ ਫਿਰ ਬਦਲ ਗਈ ਹੈ। ਨਵੇਂ ਮੰਤਰਾਲੇ ਦਾ ਸਹੁੰ ਚੁੱਕ ਸਮਾਗਮ ਹੁਣ 15 ਅਕਤੂਬਰ ਦੀ ਬਜਾਏ 17 ਅਕਤੂਬਰ ਨੂੰ ਹੋਵੇਗਾ।ਇਹ ਪੰਚਕੂਲਾ ਦੇ ਸੈਕਟਰ 5 ਦੇ ਪਰੇਡ ਗਰਾਊਂਡ ਵਿੱਚ ਹੋਵੇਗਾ।
ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਮੌਕੇ 50 ਹਜ਼ਾਰ ਦੇ ਇਕੱਠ ਦੀ ਉਮੀਦ ਹੈ।