Sunday, March 30, 2025  

ਚੰਡੀਗੜ੍ਹ

ਫਿਨਵੇਸਿਆ  ਨੇ ਭਾਰਤ ਦੇ ਪਹਿਲੇ  ਏਆਈ-ਸੰਚਾਲਿਤ ਵਿੱਤੀ ਸੁਪਰਐਪ 'ਜੰਪ' ਦੇ ਨਾਲ ਪੰਜਾਬ 'ਤੇ ਵੱਡਾ ਦਾਅ ਲਗਾਇਆ

March 26, 2025

ਚੰਡੀਗੜ੍ਹ, 26 ਮਾਰਚ, 2025: ਇੱਕ ਗਲੋਬਲ ਐਂਟਰਪ੍ਰਾਈਜ਼ ਜਿਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ, ਫਿਨਵੇਸਿਆ   ਆਪਣੇ ਨਵੇਂ ਲਾਂਚ ਕੀਤੇ ਪਲੇਟਫਾਰਮ - 'ਜੰਪ' ਦੇ  ਨਾਲ ਪੰਜਾਬ ਵਿੱਚ ਆਪਣੀ ਮੌਜੂਦਗੀ ਦਾ ਵਿਸਤਾਰ ਕਰ ਰਹੀ ਹੈ । ਇਹ  ਭਾਰਤ ਦਾ  ਪਹਿਲਾ ਏਆਈ-ਸੰਚਾਲਿਤ ਵਿੱਤੀ ਸੁਪਰਐਪ ਹੈ । ਯੈੱਸ ਬੈਂਕ ਨਾਲ ਸਾਂਝੇਦਾਰੀ ਵਿੱਚ ਵਿਕਸਤ, ਜੰਪ ਬੈਂਕਿੰਗ, ਬੱਚਤ, ਭੁਗਤਾਨ, ਨਿਵੇਸ਼ ਅਤੇ ਕ੍ਰੈਡਿਟ  ਆਦਿ ਸਾਰੀਆਂ ਸੁਵਿਧਾਵਾਂ ਨੂੰ  ਇੱਕ ਹੀ ਸਹਿਜ  ਪਲੇਟਫਾਰਮ ਵਿੱਚ ਪੈਕ  ਕਰਦਾ ਹੈ ।

ਪੰਜਾਬ ਤੇਜ਼ੀ ਨਾਲ ਡਿਜੀਟਲ ਵਿੱਤ ਨੂੰ ਅਪਣਾ ਰਿਹਾ ਹੈ,  ਚੰਡੀਗੜ੍ਹ ਪ੍ਰਤੀ ਵਿਅਕਤੀ ਡਿਜੀਟਲ ਭੁਗਤਾਨ ਲੈਣ-ਦੇਣ  ਵਿਚ  ਸਭ ਤੋਂ ਅੱਗੇ ਹੈ, ਇਥੇ  ਪ੍ਰਤੀ ਵਿਅਕਤੀ ਔਸਤਨ 38 ਤੋਂ ਵੱਧ ਲੈਣ-ਦੇਣ ਹੁੰਦੇ  ਹਨ। ਯੂਪੀਆਈ -ਐਨੇਬਲਡ ਕ੍ਰੈਡਿਟ ਕਾਰਡ ਦੀ ਵਰਤੋਂ ਵੀ ਵੱਧ ਰਹੀ ਹੈ, ਜਿਸ ਵਿਚ ਉਪਭੋਗਤਾ 40 ਲੈਣ-ਦੇਣ ਕਰਦੇ ਹਨ ਅਤੇ ₹40,000 ਮਹੀਨਾਵਾਰ ਖਰਚ ਕਰਦੇ ਹਨ। ਪੂਰੇ ਰਾਜ ਭਰ ਵਿੱਚ, ਫਿਨਟੈਕ ਨੂੰ ਅਪਣਾਉਣ ਨਾਲ ਐਮਐਸਐਮਈ ਅਤੇ ਸਟਾਰਟਅੱਪਸ ਵਿਚ ਬਦਲਾਅ ਆ ਰਿਹਾ ਹੈ , ਖਾਸ ਕਰਕੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ।

ਸਰਕਾਰੀ ਪਹਿਲਾਂ ਇਸ ਤਬਦੀਲੀ ਨੂੰ ਹੋਰ ਵਧਾਵਾ ਦੇ  ਰਹੀਆਂ ਹਨ । ਆਰਬੀਆਈ ਵਿੱਤੀ ਸਾਖਰਤਾ ਕੈਂਪ ਆਯੋਜਿਤ ਕਰ  ਰਿਹਾ ਹੈ, ਜਦੋਂ ਕਿ ਡਿਜੀਟਲ ਬੈਂਕਿੰਗ ਯੂਨਿਟ (ਡੀਬੀਯੂ) ਡਿਜੀਟਲ ਬੈਂਕਿੰਗ ਨੂੰ ਵਧੇਰੇ ਪਹੁੰਚਯੋਗ ਬਣਾ ਰਹੇ ਹਨ। 2019 ਅਤੇ 2024 ਦੇ ਵਿਚਕਾਰ ਛੋਟੇ ਸ਼ਹਿਰਾਂ ਵਿੱਚ ਕ੍ਰੈਡਿਟ ਕਾਰਡ ਖਰਚ ਵਿੱਚ 175% ਦਾ ਵਾਧਾ ਹੋਇਆ, ਜੋ ਕਿ ਵਧ ਰਹੀ ਡਿਜੀਟਲ ਵਿੱਤ ਲਹਿਰ ਨੂੰ ਉਜਾਗਰ ਕਰਦਾ ਹੈ।

ਜਿਵੇਂ-ਜਿਵੇਂ ਡਿਜੀਟਲ ਭੁਗਤਾਨ ਵਧ ਰਹੇ  ਹਨ, ਉੱਵੇਂ-ਉਵੇਂ ਬਿਹਤਰ ਵਿੱਤੀ ਪ੍ਰਬੰਧਨ ਦੀ ਜ਼ਰੂਰਤ ਵੀ ਵਧਦੀ ਜਾ ਰਹੀ  ਹੈ। ਜੰਪ ਉਪਭੋਗਤਾਵਾਂ ਨੂੰ ਖਰਚਿਆਂ 'ਤੇ ਨਜ਼ਰ ਰੱਖਣ , ਕ੍ਰੈਡਿਟ ਪ੍ਰਬੰਧਨ ਕਰਨ ਅਤੇ ਡਿਜੀਟਲ ਲੈਣ-ਦੇਣ ਨੂੰ ਅਨੁਕੂਲਿਤ ਬਣਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਇਹ ਪੰਜਾਬ ਦੇ ਵਿਕਸਤ ਹੋ ਰਹੇ ਵਿੱਤੀ ਵਾਤਾਵਰਨ  ਲਈ ਸੰਪੂਰਨ ਹੱਲ ਬਣ ਜਾਂਦਾ  ਹੈ।

ਵੱਧਦੀ ਮੰਗ ਨੂੰ ਸਮਝਦੇ ਹੋਏ, ਜੰਪ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਤੋਂ ਅੱਗੇ ਵਧਦੇ ਹੋਏ  ਬਠਿੰਡਾ, ਮੋਗਾ, ਪਠਾਨਕੋਟ ਅਤੇ ਬਰਨਾਲਾ ਵਰਗੇ ਵੰਚਿਤ ਸੇਵਾਵਾਂ  ਵਾਲੇ ਖੇਤਰਾਂ ਵਿੱਚ ਫੈਲ ਰਿਹਾ ਹੈ - ਜਿਸ ਨਾਲ ਪੰਜਾਬ ਭਰ ਵਿੱਚ ਵਿੱਤੀ ਸਮਾਵੇਸ਼ ਨੂੰ ਮਜ਼ਬੂਤੀ ਮਿਲ ਰਹੀ ਹੈ।

"ਜੰਪ ਸਿਰਫ਼ ਇੱਕ ਐਪ ਹੀ ਨਹੀਂ ਸਗੋਂ ਕੀਤੇ ਜਿਆਦਾ  ਹੈ - ਇਹ ਵਿੱਤੀ ਪਹੁੰਚ ਨੂੰ ਵਧਾਉਣ ਦੀ ਦਿਸ਼ਾ  ਵੱਲ ਇੱਕ ਕਦਮ ਹੈ। ਏਆਈ-ਸੰਚਾਲਿਤ ਵਿਸ਼ੇਸ਼ਤਾਵਾਂ ਅਤੇ ਇੱਕ ਸਰਲ ਇੰਟਰਫੇਸ ਦੇ ਨਾਲ, ਅਸੀਂ ਲੋਕਾਂ ਨੂੰ ਆਪਣੇ ਪੈਸੇ ਨੂੰ ਬਿਹਤਰ ਤਰੀਕੇ ਨਾਲ ਪ੍ਰਬੰਧਿਤ ਕਰਨ ਵਿੱਚ ਮਦਦ ਕਰ ਰਹੇ ਹਾਂ ।  ਜੰਪ ਦੇ ਸਹਿ-ਸੰਸਥਾਪਕ ਅਤੇ ਸੀਈਓ, ਸਰਵਜੀਤ ਸਿੰਘ ਵਿਰਕ ਨੇ  ਕਿਹਾ, "ਪੰਜਾਬ ਵਿਚ  ਤੇਜ਼ੀ ਨਾਲ ਵਧ ਰਹੀ ਡਿਜੀਟਲ ਅਪਣਾਉਣ  ਅਤੇ ਉੱਦਮੀ ਭਾਵਨਾ ਇਸਨੂੰ ਸਾਡੇ ਲਈ ਇੱਕ ਮਹੱਤਵਪੂਰਨ ਬਾਜ਼ਾਰ ਬਣਾਉਂਦੀ ਹੈ। ਯੈੱਸ ਬੈਂਕ ਨਾਲ ਸਾਡੀ ਭਾਈਵਾਲੀ ਰਾਹੀਂ, ਸਾਡਾ ਉਦੇਸ਼ ਵਿੱਤੀ ਅੰਤਰ ਨੂੰ ਪੂਰਾ ਕਰਨਾ ਅਤੇ ਰਾਜ ਭਰ ਦੇ ਉਪਭੋਗਤਾਵਾਂ ਨੂੰ ਆਸਾਨੀ ਨਾਲ ਆਪਣੇ ਵਿੱਤ ਦਾ ਨਿਯੰਤਰਣ ਲੈਣ ਲਈ ਸਮਰੱਥ ਬਣਾਉਣਾ ਹੈ।" 

ਜੰਪ ਦਾ ਏਆਈ-ਸੰਚਾਲਿਤ ਪਲੇਟਫਾਰਮ ਉਪਭੋਗਤਾਵਾਂ ਨੂੰ  ਖਰਚਿਆਂ 'ਤੇ ਨਜ਼ਰ ਰੱਖਣ ,  ਕ੍ਰੈਡਿਟ ਪ੍ਰਬੰਧਨ ਕਰਨ ਅਤੇ ਵਿੱਤੀ ਵਿਵਹਾਰਾਂ ਦਾ ਵਿਸ਼ਲੇਸ਼ਣ ਕਰਕੇ  ਬੱਚਤ ਨੂੰ ਅਨੁਕੂਲਿਤ ਕਰਨ  ਵਿੱਚ ਸਹਾਇਤਾ ਕਰਦਾ ਹੈ। ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਇੱਕ ਸਹਿਜ ਇੰਟਰਫੇਸ ਦੇ ਨਾਲ, ਇਹ ਐਪ ਸ਼ਹਿਰੀ ਅਤੇ ਪੇਂਡੂ ਬਾਜ਼ਾਰਾਂ ਵਿੱਚ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦਾ ਹੈ। ਉਪਭੋਗਤਾ ਆਵਾਜ਼ ਜਾਂ ਟੈਕਸਟ ਰਾਹੀਂ ਗੱਲਬਾਤ ਕਰ ਸਕਦੇ ਹਨ, ਵਿੱਤੀ ਫੈਸਲੇ ਲੈਣ ਨੂੰ ਆਸਾਨ ਅਤੇ ਵਧੇਰੇ ਅਨੁਭਵੀ ਬਣਾ ਸਕਦੇ ਹਨ।

ਜੰਪ ਵਰਤਮਾਨ ਵਿੱਚ ਸਿਰਫ਼ ਇਨਵਾਈਟ  ਰਾਹੀਂ ਉਪਲਬੱਧ ਹੈ, ਜਿਸ ਨਾਲ ਫਿਨਵੇਸਿਆ  ਪੂਰੀ ਤਰ੍ਹਾਂ ਤਾਇਨਾਤੀ ਤੋਂ ਪਹਿਲਾਂ ਆਪਣੀਆਂ ਏਆਈ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ । ਜਨਵਰੀ 2026 ਤੱਕ ਇਕ  ਮਿਲੀਅਨ  ਉਪਭੋਗਤਾਵਾਂ ਨੂੰ ਸ਼ਾਮਲ ਕਰਨ ਦੇ ਟੀਚੇ ਦੇ ਨਾਲ,ਇਹ  ਪਲੇਟਫਾਰਮ ਪੂਰੇ ਪੰਜਾਬ   ਵਿੱਚ ਵਿੱਤੀ ਪ੍ਰਬੰਧਨ ਨੂੰ ਬਦਲਣ ਲਈ ਤਿਆਰ ਹੈ, ਬੈਂਕਿੰਗ, ਨਿਵੇਸ਼ ਅਤੇ ਵਿੱਤੀ ਯੋਜਨਾਬੰਦੀ  ਵਧੇਰੇ ਸਮਾਰਟ , ਵਧੇਰੇ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਹੋ ਜਾਵੇਗੀ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

DAV ਕਾਲਜ ਦਾ ਸੱਭਿਆਚਾਰਕ ਮਹੋਤਸਵ 'ਕਾਰਵਾਂ 2025' ਦੂਜੇ ਦਿਨ ਵਿੱਚ ਦਹਾੜੀ ਮਾਰਦਾ: ਮਾਣਯੋਗ ਕ੍ਰਿਸ਼ਨ ਲਾਲ ਪੰਵਾਰ ਨੇ ਸ਼ਿਖਿਆ ਨੂੰ ਉਚਾਈਆਂ 'ਤੇ ਲੈ ਜਾਣ ਲਈ 11 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ।

DAV ਕਾਲਜ ਦਾ ਸੱਭਿਆਚਾਰਕ ਮਹੋਤਸਵ 'ਕਾਰਵਾਂ 2025' ਦੂਜੇ ਦਿਨ ਵਿੱਚ ਦਹਾੜੀ ਮਾਰਦਾ: ਮਾਣਯੋਗ ਕ੍ਰਿਸ਼ਨ ਲਾਲ ਪੰਵਾਰ ਨੇ ਸ਼ਿਖਿਆ ਨੂੰ ਉਚਾਈਆਂ 'ਤੇ ਲੈ ਜਾਣ ਲਈ 11 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ।

ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਡੀਏਵੀ ਕਾਲਜ, ਚੰਡੀਗੜ੍ਹ ਵਿਖੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਕਾਰਨਵਾਨ 2025 ਵਿੱਚ ₹11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।

ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਡੀਏਵੀ ਕਾਲਜ, ਚੰਡੀਗੜ੍ਹ ਵਿਖੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਕਾਰਨਵਾਨ 2025 ਵਿੱਚ ₹11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।

ਇਹ ਬਜਟ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ, ਸਾਰੇ ਵਰਗਾਂ ਅਤੇ ਸਮਾਜਾਂ ਦਾ ਰੱਖਿਆ ਗਿਆ ਖਿਆਲ - ਪਵਨ ਕੁਮਾਰ ਟੀਨੂੰ

ਇਹ ਬਜਟ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ, ਸਾਰੇ ਵਰਗਾਂ ਅਤੇ ਸਮਾਜਾਂ ਦਾ ਰੱਖਿਆ ਗਿਆ ਖਿਆਲ - ਪਵਨ ਕੁਮਾਰ ਟੀਨੂੰ

ਕਾਂਗਰਸ, ਭਾਜਪਾ-ਅਕਾਲੀ ਸਰਕਾਰਾਂ ਨੇ ਪੰਜਾਬ ਨੂੰ 'ਉੜਦਾ ਪੰਜਾਬ' ਵਿੱਚ ਬਦਲਿਆ; 'ਆਪ' ਸਰਕਾਰ ਬਣਾ ਰਹੀ ਹੈ 'ਬਦਲਦਾ ਪੰਜਾਬ'- ਹਰਪਾਲ ਚੀਮਾ

ਕਾਂਗਰਸ, ਭਾਜਪਾ-ਅਕਾਲੀ ਸਰਕਾਰਾਂ ਨੇ ਪੰਜਾਬ ਨੂੰ 'ਉੜਦਾ ਪੰਜਾਬ' ਵਿੱਚ ਬਦਲਿਆ; 'ਆਪ' ਸਰਕਾਰ ਬਣਾ ਰਹੀ ਹੈ 'ਬਦਲਦਾ ਪੰਜਾਬ'- ਹਰਪਾਲ ਚੀਮਾ

ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਜ਼ ਐਕਟ 2025 ਲਾਗੂ ਕਰਨ ਦੀ ਪ੍ਰਵਾਨਗੀ

ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਜ਼ ਐਕਟ 2025 ਲਾਗੂ ਕਰਨ ਦੀ ਪ੍ਰਵਾਨਗੀ

ਰਣਦੀਪ ਸਿੰਘ ਆਹਲੂਵਾਲੀਆ ਨੇ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਦਾ ਅਹੁਦਾ ਸੰਭਾਲਿਆ

ਰਣਦੀਪ ਸਿੰਘ ਆਹਲੂਵਾਲੀਆ ਨੇ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਦਾ ਅਹੁਦਾ ਸੰਭਾਲਿਆ

ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

 ਤਹਿਸੀਲਦਾਰਾਂ ਤੋਂ ਬਾਅਦ ਹੁਣ 191 ਪੁਲਿਸ ਮੁਨਸ਼ਿਆਂ ਦੇ ਤਬਾਦਲੇ;  ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਯਤਨ ਤੇਜ਼ : ਹਰਪਾਲ ਚੀਮਾ

 ਤਹਿਸੀਲਦਾਰਾਂ ਤੋਂ ਬਾਅਦ ਹੁਣ 191 ਪੁਲਿਸ ਮੁਨਸ਼ਿਆਂ ਦੇ ਤਬਾਦਲੇ;  ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਯਤਨ ਤੇਜ਼ : ਹਰਪਾਲ ਚੀਮਾ

डीएवी कॉलेज, सेक्टर 10: गैर-शिक्षण कर्मचारी संघ ने फिर से चुना अपना नेतृत्व

डीएवी कॉलेज, सेक्टर 10: गैर-शिक्षण कर्मचारी संघ ने फिर से चुना अपना नेतृत्व

ਪੰਜਾਬ ਰਾਜ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਬਿਹਾਰ ਸਥਾਪਨਾ ਦਿਵਸ

ਪੰਜਾਬ ਰਾਜ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਬਿਹਾਰ ਸਥਾਪਨਾ ਦਿਵਸ