ਬੁਢਲਾਡਾ 26 ਦਸੰਬਰ (ਮਹਿਤਾ ਅਮਨ)
ਸਥਾਨਕ ਮਾਨਸਾ ਪੁਲਿਸ ਵੱਲੋ ਪਿਸਤੌਲ ਦੀ ਨੋਕ ਪਰ ਖੋਹ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਹੱਲ ਕਰਦਿਆਂ 3 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ 2 ਦੇਸੀ ਪਿਸਤੌਲ ਕੱਟਾ ਤੇ 5 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਅੱਜ ਇਸ ਸੰਬੰਧੀ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਨਫਰੰਸ਼ ਦੌਰਾਨ ਗਿ੍ਰਫਤਾਰ ਕੀਤੇ ਗਏ ਮੁਲਜਮਾਂ ਅਤੇ ਬਰਾਮਦ ਕੀਤੇ ਹਥਿਆਰਾਂ ਸਮੇਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ.ਐਸ.ਪੀ. ਮਾਨਸਾ ਭਾਗੀਰਥ ਮੀਨਾ ਦੀ ਅਗਵਾਈ ਹੇਠ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 23 ਦਸੰਬਰ ਨੂੰ ਰੇਲਵੇ ਓਵਰ ਬਿ੍ਰਜ਼ ਹੇਠਾ ਕਰਿਆਣੇ ਦੀ ਦੁਕਾਨ ਦੇ ਮਾਲਕ ਜੈਕੀ ਸਿੰਗਲਾ ਪੁੱਤਰ ਸੁਰੇਸ਼ ਕੁਮਾਰ ਵਾਸੀ ਵਾਰਡ ਨੰਬਰ 12 ਬੁਢਲਾਡਾ ਨੇ ਬਿਆਨ ਲਿਖਾਇਆ ਕਿ ਦੋ ਨੌਜਵਾਨਾਂ ਨੇ ਉਸਦੀ ਦੁਕਾਨ ਪਰ ਆ ਕੇ ਪਿਸਤੌਲ ਦੀ ਨੋਕ ਪਰ ਉਸ ਪਾਸੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ, ਮੌਕਾ ਪਰ ਰੋਲਾ ਪਾਉਣ ਤੇ ਉਕਤ ਦੋਨੇ ਵਿਅਕਤੀ ਭੱਜ ਗਏ ਸੀ। ਜਿਸ ਸਬੰਧੀ ਮੁਕੱਦਮਾ ਦਰਜ ਕਰਦਿਆਂ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ ਐਸ ਪੀ ਬੁਢਲਾਡਾ ਗਮਦੂਰ ਸਿੰਘ ਚਹਿਲ ਦੀ ਨਿਗਰਾਨੀ ਹੇਠ ਇੰਚਾਰਜ ਸੀ ਆਈ ਏ ਸਟਾਫ ਮਾਨਸਾ ਅਤੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋ ਤੁਰੰਤ ਕਾਰਵਾਈ ਕਰਦਿਆਂ ਵਿਗਿਆਨਿਕ ਢੰਗ ਨਾਲ ਤਫਤੀਸ਼ ਕਰਕੇ ਜਗਤਾਰ ਸਿੰਘ ਉਰਫ ਕਾਕਾ ਪਟਵਾਰੀ ਪੁੱਤਰ ਹਰਬੰਸ ਸਿੰਘ ਵਾਸੀ ਟਾਹਲੀਆ, ਦਲਜੀਤ ਸਿੰਘ ਉਰਫ ਦੱਲੀ ਪੁੱਤਰ ਗੁਰਦੀਪ ਸਿੰਘ ਵਾਸੀ ਆਲਮਪੁਰ ਮੰਦਰਾਂ ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ। ਜਿਨਾਂ ਪਾਸੋਂ ਦੌਰਾਨੇ ਤਫਤੀਸ ਇੱਕ ਦੇਸੀ ਪਿਸਤੋਲ ਸਮੇਤ ਜਿੰਦਾ ਕਾਰਤੂਸ ਬ੍ਰਾਮਦ ਕੀਤਾ ਗਿਆ ਹੈ। ਜਿੰਨਾਂ ਨੇ ਦੌਰਾਨੇ ਤਫਤੀਸ਼ ਦੱਸਿਆ ਕਿ ਉਕਤ ਅਸਲਾ ਸੁਖਵਿੰਦਰ ਸਿੰਘ ਉਰਫ ਕਾਲੂ ਪੁੱਤਰ ਜਗਦੀਸ ਸਿੰਘ ਵਾਸੀ ਆਲਮਪੁਰ ਮੰਦਰਾਂ ਪਾਸੋ 15000 Wਪੈ ਵਿੱਚ ਖਰੀਦ ਕੀਤਾ ਸੀ। ਜਿਸਤੇ ਸੁਖਵਿੰਦਰ ਸਿੰਘ ਉਰਫ ਕਾਲੂ ਉਕਤ ਨੂੰ ਵੀ ਮੁਕਦਮਾ ਵਿੱਚ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਅਤੇ ਉਸ ਪਾਸੋਂ ਵੀ ਇੱਕ ਦੇਸੀ ਪਿਸਤੌਲ (ਕੱਟਾ) ਸਮੇਤ ਕਾਰਤੂਸ ਜਿੰਦਾ ਬ੍ਰਾਮਦ ਕੀਤਾ ਗਿਆ ਹੈ। ਜਿਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।