Lalru 26 dec
ਲਾਲੜੂ ਡਹਿਰ ਰੋਡ ’ਤੇ ਸਥਿਤ ਕਾਲੋਨੀ ਵਿੱਚ ਰਹਿ ਰਹੇ ਇਕ ਪਰਿਵਾਰ ਦੀਆਂ ਦੋ ਕੁੜੀਆਂ ਦੀ ਬੁੱਧਵਾਰ ਨੂੰ ਨਹਾਉਣ ਸਮੇਂ ਗੈਸ ਵਾਲੇ ਗੀਜ਼ਰ ਤੋਂ ਗੈਸ ਚੜ੍ਹਨ ਕਾਰਨ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਮ੍ਰਿਤਕ ਕੁੜੀਆਂ ਦਾ ਸਸਕਾਰ ਕਰ ਦਿੱਤਾ ਹੈ, ਜੋ ਆਪਸ ਵਿਚ ਭੈਣਾਂ ਸਨ।ਮਾਮਲੇ ਦੀ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਵਾਸੀ ਲਾਲੜੂ ਨੇ ਦੱਸਿਆ ਕਿ ਉਹ ਬੀਤੇ ਦਿਨ ਬਾਅਦ ਦੁਪਹਿਰ 2 ਵਜੇ ਡਿਊਟੀ ’ਤੇ ਚਲਾ ਗਿਆ ਸੀ ਅਤੇ ਉਸ ਦੀ ਘਰਵਾਲੀ ਵੀ ਕੰਮ ’ਤੇ ਗਈ ਹੋਈ ਸੀ। ਪਿੱਛੇ ਉਸ ਦੀਆਂ ਦੋ ਧੀਆਂ ਘਰ ਵਿੱਚ ਇਕੱਲੀਆਂ ਸਨ, ਜੋਂ 3 ਵਜੇ ਟਿਊਸ਼ਨ ਪੜ੍ਹਨ ਜਾਂਦੀਆਂ ਹਨ।
ਦੋਵੇਂ ਭੈਣਾਂ ਟਿਊਸ਼ਨ ’ਤੇ ਜਾਣ ਤੋਂ ਪਹਿਲਾਂ ਬਾਥਰੂਮ ਵਿੱਚ ਨਹਾਉਣ ਚਲੀਆਂ ਗਈਆਂ ਤੇ ਫਿਰ ਉਹ ਬਾਥਰੂਮ ਵਿਚੋਂ ਬਾਹਰ ਨਹੀਂ ਆ ਸਕੀਆਂ। ਇਸ ਮੌਕੇ ਰੌਲਾ ਪਾਉਣ ’ਤੇ ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਦੋਵੇਂ ਕੁੜੀਆਂ ਬੇਹੋਸ਼ੀ ਦੀ ਹਾਲਤ ਵਿੱਚ ਬਾਥਰੂਮ ’ਚ ਡਿੱਗੀਆਂ ਹੋਈਆਂ ਸਨ। ਉਨ੍ਹਾਂ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਐੱਮਐੱਮ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੂੰ ਉਨ੍ਹਾਂ ਨੂੰ ਚੈੱਕ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ।
ਬੱਚੀਆਂ ਦੀ ਪਛਾਣ ਸਪਨਾ (12) ਤੇ ਮਾਹੀ (8) । ਇਸ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰ ਵੱਲੋਂ ਦੋਵੇਂ ਕੁੜੀਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ।