Tuesday, January 14, 2025  

ਪੰਜਾਬ

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ 

January 13, 2025
ਸ੍ਰੀ ਫ਼ਤਹਿਗੜ੍ਹ ਸਾਹਿਬ/13 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
 
ਪੰਜਾਬੀ ਸੱਭਿਆਚਾਰ 'ਚ ਬੇਹੱਦ ਖਾਸ ਸਥਾਨ ਰੱਖਦੇ ਲੋਹੜੀ ਦੇ ਇਤਿਹਾਸਕ ਤਿਉਹਾਰ ਨਾਲ ਧਾਰਮਿਕ ਅਤੇ ਸਮਾਜਿਕ ਲਹਿਰਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਲਕਸ਼ਿਆ ਸਪੈਸ਼ਲ ਸਕੂਲ ਤਲਾਣੀਆਂ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਅਸੀ ਧੀਆਂ ਅਤੇ ਪੁੱਤਰਾਂ ਦੀ ਲੋਹੜੀ ਮਨਾਉਣ ਦਾ ਕਾਰਜ ਕਰਦੇ ਹਾਂ ਉਥੇ ਹੀ ਸਾਨੂੰ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਨਾਲ ਵੀ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਇਹ ਆਪਣੇ ਆਪ ਨੂੰ ਸਮਾਜ ਤੋ ਅਲੱਗ ਨਾ ਮਹਿਸੂਸ ਕਰਨ। ਇਸ ਮੌਕੇ ਪ੍ਰਿੰਸੀਪਲ ਪ੍ਰੀਤੀ ਵਿਸ਼ਾਲ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਵੀ ਸਾਡੇ ਸਮਾਜ ਦਾ ਹਿੱਸਾ ਹਨ।ਤੇ ਅੱਜ ਨਿੱਘੇ ਰਿਸ਼ਤਿਆਂ ਦਾ ਤਿਉਹਾਰ ਲੋਹੜੀ ਲਕਸ਼ਿਆ ਸਪੈਸ਼ਲ ਸਕੂਲ ਤਲਾਣੀਆਂ ਵਿਖੇ ਲੋਹੜੀ ਬਾਲ ਕੇ ਮਨਾਇਆ ਗਿਆ । ਇਸ ਮੌਕੇ ਸਕੂਲ ਵੱਲੋਂ ਸਹਿਯੋਗੀ ਸੱਜਣਾ ਨਾਲ ਮਿਲਕੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬੱਚੀਆਂ ਨੂੰ ਤੋਹਫ਼ੇ ਦਿੱਤੇ ਗਏ ਅਤੇ ਬੱਚਿਆਂ ਵੱਲੋਂ ਵੀ ਇਸ ਮੌਕੇ ਗਿੱਧਾ, ਭੰਗੜਾ ਪਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਨੇ ਆਏ ਮਹਿਮਾਨਾਂ, ਸਹਿਯੋਗੀ ਸੱਜਣਾਂ ਅਤੇ ਸਟਾਫ ਨੂੰ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਅਧਿਆਪਕਾਂ ਰਜਿੰਦਰ ਕੌਰ, ਯੋਗਾ ਅਧਿਆਪਕ ਦੀਪਕ, ਕੋਮਲ ਹੀਆ ਸ਼ਰਮਾ, ਹਨਿਸ਼ ਸ਼ਰਮਾ,ਪਰਮਜੀਤ ਸਿੰਘ,ਵਿਦਿਆਰਥੀ ਮਨਮਿਤਰ ਸਿੰਘ,ਕਵਲਜੀਤ ਸਿੰਘ, ਪ੍ਰਿਤਪਾਲ ਸਿੰਘ, ਰਾਹੁਲ, ਬੇਬੀ, ਪ੍ਰਿੰਸ, ਰਜਨੀ, ਯਸ਼, ਅਸ਼ਮੀਤ ਆਦਿ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ

ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ 

ਮਾਘੀ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸੰਗਤਾਂ ਨੇ ਕੜਾਕੇ ਦੀ ਠੰਡ ਨੂੰ ਝੱਲਿਆ

ਮਾਘੀ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਸੰਗਤਾਂ ਨੇ ਕੜਾਕੇ ਦੀ ਠੰਡ ਨੂੰ ਝੱਲਿਆ

ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਮਨਾਇਆ ਗਿਆ ਲੌਹੜੀ ਅਤੇ ਮਾਘੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਮਨਾਇਆ ਗਿਆ ਲੌਹੜੀ ਅਤੇ ਮਾਘੀ ਦਾ ਤਿਉਹਾਰ

ਸਮਾਜ ਦੀ ਤਰੱਕੀ ਲਈ ਲੜਕੀ ਅਤੇ ਲੜਕੇ ਵਿਚਲੇ ਫਰਕ ਨੂੰ ਖਤਮ ਕਰਨਾ ਅਤੀ ਜਰੂਰੀ : ਐਸਐਮਓ ਡਾ. ਕੇਡੀ ਸਿੰਘ

ਸਮਾਜ ਦੀ ਤਰੱਕੀ ਲਈ ਲੜਕੀ ਅਤੇ ਲੜਕੇ ਵਿਚਲੇ ਫਰਕ ਨੂੰ ਖਤਮ ਕਰਨਾ ਅਤੀ ਜਰੂਰੀ : ਐਸਐਮਓ ਡਾ. ਕੇਡੀ ਸਿੰਘ

ਡੀਬੀਯੂ ਸਕੂਲ ਆਫ਼ ਫਾਰਮੇਸੀ ਨੇ

ਡੀਬੀਯੂ ਸਕੂਲ ਆਫ਼ ਫਾਰਮੇਸੀ ਨੇ "ਲੋਕਤੰਤਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ" ਵਿਸ਼ੇ 'ਤੇ ਕਰਵਾਇਆ ਪ੍ਰੋਗਰਾਮ  

ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਦੌਰਾਨ ਲੋਹੜੀ ਤੇ ਮਾਘੀ ਦੇ ਤਿਉਹਾਰ ਸਬੰਧੀ ਹੋਈਆਂ ਵਿਚਾਰਾਂ

ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਦੌਰਾਨ ਲੋਹੜੀ ਤੇ ਮਾਘੀ ਦੇ ਤਿਉਹਾਰ ਸਬੰਧੀ ਹੋਈਆਂ ਵਿਚਾਰਾਂ