Thursday, February 27, 2025  

ਪੰਜਾਬ

ਰਾਣਾ ਗਰੁੱਪ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

January 13, 2025

ਸ੍ਰੀ ਫ਼ਤਹਿਗੜ੍ਹ ਸਾਹਿਬ/13 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)

ਪੰਜਾਬ ਦੇ ਪ੍ਰਸਿੱਧ ਤਿਉਹਾਰ ਲੋਹੜੀ ਨੂੰ ਰਾਣਾ ਗਰੁੱਪ ਵੱਲੋਂ ਅੱਜ ਸਰਹਿੰਦ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਰਾਣਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਹਿਤੇਂਦਰ ਸੂਰੀ ਅਤੇ ਡਾ. ਦੀਪਿਕਾ ਸੂਰੀ ਨੇ ਇਸ ਖਾਸ ਮੌਕੇ ‘ਤੇ ਪੂਰੇ ਸਟਾਫ ਨੂੰ ਮੁਬਾਰਕਬਾਦ ਦਿੱਤੀ। ਲੋਹੜੀ ਦਾ ਤਿਉਹਾਰ ਜੋ ਠੰਢੇ ਮੌਸਮ ਨੂੰ ਅਲਵਿਦਾ ਕਹਿਣ ਅਤੇ ਨਵੇਂ ਮੌਸਮ ਦਾ ਸਵਾਗਤ ਕਰਨ ਦਾ ਪ੍ਰਤੀਕ ਹੈ ਦੀ ਸ਼ੁਰੂਆਤ ਅੱਗ ਬਾਲ ਕੇ ਕੀਤੀ ਗਈ ਜਿਸ ਉਪਰੰਤ ਪੰਜਾਬੀ ਸੰਗੀਤ ਤੇ ਨੱਚ ਟੱਪ ਕੇ ਲੋਹੜੀ ਦੀ ਖੁਸ਼ੀ ਮਨਾਈ ਗਈ। ਰਾਣਾ ਗਰੁੱਪ ਵਲੋਂ ਇਸ ਮੌਕੇ ਆਪਣੇ ਸਟਾਫ ਨੂੰ ਮਿਠਾਈਆਂ ਅਤੇ ਹੋਰ ਲੋਹੜੀ ਦਾ ਪਾਰੰਪਰਿਕ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।ਸਮਾਗਮ ਦੀ ਸਮਾਪਤੀ ਮੌਕੇ ਡਾ. ਹਿਤੇਂਦਰ ਸੂਰੀ ਨੇ ਰਾਣਾ ਗਰੁੱਪ ਦੀ ਸਫਲਤਾ ਦਾ ਸਿਹਰਾ ਆਪਣੀ ਸਮੁੱਚੀ ਟੀਮ ਦੀ ਮਿਹਨਤ ਅਤੇ ਸਮਰਪਣ ਨੂੰ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਰਾਣਾ ਗਰੁੱਪ ਦੀ ਇਹ ਪਰੰਪਰਾ ਰਹੀ ਹੈ ਕਿ ਰਾਣਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਹਿਤੇਂਦਰ ਸੂਰੀ ਅਤੇ ਡਾ. ਦੀਪਿਕਾ ਸੂਰੀ ਹਰ ਤਿਉਹਾਰ ਆਪਣੇ ਸਾਰੇ ਸਟਾਫ ਦੇ ਨਾਲ ਇੱਕਠੇ ਹੋ ਕੇ ਮਨਾਉਂਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਚੈਕਿੰਗ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਚੈਕਿੰਗ

ਪਿੰਡ ਲਟੌਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ

ਪਿੰਡ ਲਟੌਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ

ਚੋਰੀ ਦੀ ਕਾਰ ਸਮੇਤ ਅਤੇ ਮੋਟਰ ਸਾਈਕਲ ਸਮੇਤ 5 ਕਾਬੂ

ਚੋਰੀ ਦੀ ਕਾਰ ਸਮੇਤ ਅਤੇ ਮੋਟਰ ਸਾਈਕਲ ਸਮੇਤ 5 ਕਾਬੂ

ਸਬਜ਼ੀ ਦੀ ਰੇਹੜੀ ਵਾਲੇ ਤੋਂ ਮੋਬਾਈਲ ਅਤੇ ਪਰਸ ਖੋਹਣ ਦੇ ਦੋਸ਼ ਹੇਠ ਨੌਜਵਾਨ ਗਿ੍ਰਫਤਾਰ

ਸਬਜ਼ੀ ਦੀ ਰੇਹੜੀ ਵਾਲੇ ਤੋਂ ਮੋਬਾਈਲ ਅਤੇ ਪਰਸ ਖੋਹਣ ਦੇ ਦੋਸ਼ ਹੇਠ ਨੌਜਵਾਨ ਗਿ੍ਰਫਤਾਰ

ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮਿਲੀ ਲਾਸ਼, 3 ਦਿਨ ਪਹਿਲਾਂ ਇਹ ਹੋਇਆ ਸੀ ਵਿਆਹ

ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮਿਲੀ ਲਾਸ਼, 3 ਦਿਨ ਪਹਿਲਾਂ ਇਹ ਹੋਇਆ ਸੀ ਵਿਆਹ

ਸਾਢੇ ਸੱਤ ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਥਾਣਾ ਸੰਗਤ ਦੀ ਪੁਲਿਸ ਨੇ ਕੀਤਾ ਕਾਬੂ

ਸਾਢੇ ਸੱਤ ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਥਾਣਾ ਸੰਗਤ ਦੀ ਪੁਲਿਸ ਨੇ ਕੀਤਾ ਕਾਬੂ

ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਸਕੇ ਭਰਾਵਾਂ ਸਮੇਤ 4 ਜ਼ਖ਼ਮੀ

ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਸਕੇ ਭਰਾਵਾਂ ਸਮੇਤ 4 ਜ਼ਖ਼ਮੀ

ਟਰੈਫਿਕ ਪੁਲਿਸ ਗੁਰਦਾਸਪੁਰ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ

ਟਰੈਫਿਕ ਪੁਲਿਸ ਗੁਰਦਾਸਪੁਰ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ

ਪੁਲਿਸ ਵੱਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਇੱਕ ਗਿ੍ਰਫ਼ਤਾਰ

ਪੁਲਿਸ ਵੱਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਇੱਕ ਗਿ੍ਰਫ਼ਤਾਰ

ਆਪ ਨੇ ਲੁਧਿਆਣਾ ਪੱਛਮੀ ਜਿਮਨੀ-ਚੋਣ ਲਈ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

ਆਪ ਨੇ ਲੁਧਿਆਣਾ ਪੱਛਮੀ ਜਿਮਨੀ-ਚੋਣ ਲਈ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ