ਸ੍ਰੀ ਫ਼ਤਹਿਗੜ੍ਹ ਸਾਹਿਬ/11 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਨੰਦਪੁਰ ਕਲੌੜ ਡਾ. ਨਵਦੀਪ ਕੋਰ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈਡ ਕਰਾਸ ਯੂਨਿਟ ਵੱਲੋਂ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਲਈ ਆਈ ਮੈਡੀਕਲ ਟੀਮ ਦੀ ਅਗੁਵਾਈ ਡਾ. ਜਸਮੀਤ ਕੌਰ, ਡੈਟਲ ਮੈਡੀਕਲ ਅਫ਼ਸਰ ਵੱਲੋਂ ਕੀਤੀ ਗਈ ਜਿਹਨਾਂ ਨਾਲ ਉਹਨਾਂ ਦੀ ਸਹਿਯੋਗੀ ਅਨਮੋਲ ਡੋਲ, ਸੀ.ਐਚ.ਓ, ਸੁਖਵਿੰਦਰ ਕੌਰ,ਹੇਮੰਤ ਕੁਮਾਰ, ਬੀ.ਈ.ਈ ਅਤੇ ਬਲਦੇਵ ਸਿੰਘ, ਵਾਰਡ ਅਟੈਂਡਟ ਵੀ ਪਹੁੰਚੇ। ਕੈਂਪ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਵੱਲੋਂ ਆਏ ਹੋਏ ਮਹਿਮਾਨਾਂ ਦੇ ਰਸਮੀ ਸੁਆਗਤ ਨਾਲ ਕੀਤੀ ਗਈ।ਜਿਸ ਤੋਂ ਬਾਅਦ ਡਾ. ਜਸਮੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਦੰਦਾਂ ਦੀ ਸਹੀ ਦੇਖਭਾਲ ਕਰਨ ਦੇ ਗੁਰ ਦੱਸਦੇ ਹੋਏ ਪੌਸ਼ਟਿਕ ਭੋਜਨ ਕਰਨ ਅਤੇ ਦੰਦਾ ਦੀ ਸਹੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਕੈਂਪ ਵਿੱਚ ਸ਼ਿਰਕਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੇ ਦੰਦਾਂ ਦਾ ਚੈੱਕਅੱਪ ਕੀਤਾ ਗਿਆ। ਕੈਂਪ ਦੇ ਦੌਰਾਨ ਕਾਲਜ ਦੀ ਰੈਡ ਕਰਾਸ ਯੂਨਿਟ ਦੇ ਸਾਰੇ ਮੈਂਬਰ ਡਾ. ਰੂਪਕਮਲ ਕੌਰ, ਡਾ. ਦਵਿੰਦਰ ਸਿੰਘ, ਡਾ. ਰਵੀ ਸ਼ੰਕਰ, ਡਾ. ਸੰਗੀਤ ਮਾਰਕੰਡਾ, ਪ੍ਰੋ. ਮਨਦੀਪ ਕੌਰ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।