ਤਪਾ ਮੰਡੀ 11 ਫਰਵਰੀ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਦਿਸ਼ਾਂ-ਨਿਰਦੇਸ਼ਾਂ ਤੇ ਐਸ.ਪੀ(ਡੀ) ਸੰਦੀਪ ਮੰਡ ਅਤੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਚੌਂਕੀ ਤਪਾ ਦੇ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਹੇਠ ਹਵਾਲਦਾਰ ਗੁਰਪਿਆਰ ਸਿੰਘ ਸਮੇਤ ਪੁਲਸ ਪਾਰਟੀ ਨੇ 2 ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 6 ਮੋਟਰਸਾਇਕਲ ਚੋਰੀ ਸੁਦਾ,ਇੱਕ ਮੋਟਰਸਾਇਕਲ ਸਮੇਤ ਰੇਹੜੀ ਅਤੇ 7 ਗੱਟੇ ਜਿਨ੍ਹਾਂ ਵਿੱਚੋਂ ਤਿੰਨ ਮੋਟਰਸਾਇਕਲਾਂ ਦੇ ਟੁਕੜੇ ਲੋਹਾ ਬਰਾਮਦ ਕਰਨ ‘ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਨੇ ਥਾਣਾ ਤਪਾ ਵਿਖੇ ਦੱਸਿਆ ਕਿ ਸਿਟੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਹੇਠ ਹੌਲਦਾਰ ਗੁਰਪਿਆਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਿਤੀ 7 ਫਰਵਰੀ 24 ਨੂੰ ਦੋਸ਼ੀ ਮੰਗਲਦੀਪ ਸਿੰਘ ਉਰਫ ਮੰਗੂ ਪੁੱਤਰ ਬਾਵਾ ਸਿੰਘ ਅਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਮਾੜਾ ਸਿੰਘ ਵਾਸੀਆਨ ਦਰਾਜ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੇ ਕਬਜਾ ਵਿਚੋ 1 ਪਲਟੀਨਾ ਮੋਟਰਸਾਇਕਲ ਤੇ 1 ਸਪਲੈਂਡਰ ਮੋਟਰਸਾਇਕਲ ਬ੍ਰਾਮਦ ਕਰਵਾਇਆ ਤੇ ਦੋਸ਼ੀਆ ਨੂੰ ਮੁਕੱਦਮਾ ਹਜਾ ਵਿਚ ਗ੍ਰਿਫਤਾਰ ਕੀਤਾ। ਉਨ੍ਹਾਂ ਦੀ ਪੁੱਛ-ਗਿੱਛ ਦੇ ਅਧਾਰ ਤੇ ਮਿਤੀ 8 ਫਰਵਰੀ 2025 ਨੂੰ 01 ਹੀਰੋ ਹੌਂਡਾ ਸੀ.ਡੀ ਡਾਉਨ ਮੋਟਰਸਾਇਕਲ ਬ੍ਰਾਮਦ ਕਰਵਾਇਆ ਗਿਆ ਉਪਰੰਤ ਦੋਸ਼ੀਆਨ ਦਾ 04 ਦਿਨ ਦਾ ਪੁਲਿਸ ਰਿਮਾਡ ਹਾਸਲ ਕਰਕੇ ਮਿਤੀ 09 ਫਰਵਰੀ 25 ਨੂੰ ਉਨ੍ਹਾ ਦੇ ਕਬਜਾ ਵਿਚੋ 3 ਚੋਰੀ ਸੁਦਾ ਮੋਟਰਸਾਇਕਲ ਤੇ 1 ਮੋਟਰਸਾਇਕਲ ਸਮੇਤ ਰੇਹੜੀ ਬ੍ਰਾਮਦ ਕਰਵਾਏ ਗਏ। ਡੀ.ਐਸ.ਪੀ ਗੁਰਬਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਮਿਤੀ 10 ਫਰਵਰੀ ਨੂੰ ਦੋਸ਼ੀਆਨ ਪਾਸੋਂ 7 ਗੱਟੇ ਜਿੰਨਾ ਵਿਚੋ 3 ਮੋਟਰਸਾਇਕਲਾਂ ਦੇ ਟੁਕੜੇ ਲੋਹਾ ਬ੍ਰਾਮਦ ਕਰਵਾਏ ਗਏ। ਦੱਸਣਯੋਗ ਹੈ ਕਿ ਦੋਸ਼ੀ ਮੰਗਲਦੀਪ ਸਿੰਘ ਉਰਫ ਮੰਗੂ ਵਾਸੀ ਦਰਾਜ ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਵੱਲੋਂ ਉਕਤ ਦੋਸ਼ੀਆਂਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।