ਸਮਾਣਾ, 15 ਮਾਰਚ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਸੀ.ਆਈ.ਏ. ਸਟਾਫ ਸਮਾਣਾ ਵੱਲੋਂ ਇਕ ਨਸ਼ਾ ਤਸਕਰ ਨੂੰ 1100 ਨਸੀਲੀਆਂ ਗੋਲੀਆਂ ਅਤੇ 5 ਹਜਾਰ ਰੁਪਏ ਡਰੱਗ ਮਨੀ ਸਣੇ ਕਾਬੂ ਕਰਕੇ ਉਸ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਸੀ.ਆਈ.ਏ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਸਮਾਣਾ ਮੁੱਖੀ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਪੁਲਸ ਪਾਰਟੀ ਸਣੇ ਤਹਿਸੀਲ ਰੋਡ ਤੋਂ ਮਾਜਰੀ ਰੋਡ ਸਮਾਣਾ ਵੱਲੋਂ ਗਸ਼ਤ ਦੌਰਾਨ ਗਲੀ ’ਚੋ ਆ ਰਹੇ ਇਕ ਵਿਅਕਤੀ ਨੇ ਪੁਲਸ ਪਾਰਟੀ ਨੂੰ ਵੇਖ ਆਪਣੀ ਕਮੀਜ਼ ਦੀ ਜੇਬ ਵਿਚੋਂ ਇਕ ਲਿਫਾਫਾ ਕੱਢ ਕੇ ਗਲੀ ਕਿਨਾਰੇ ਸੁੱਟ ਕੇ ਬੱਸ ਸਟੈਂਡ ਗਲੀ ’ਚ ਮੁੜਨ ਲੱਗਿਆ ਤਾਂ ਸ਼ੱਕ ਦੇ ਅਧਾਰ ਤੇ ਉਸ ਨੂੰ ਕਾਬੂ ਕਰਕੇ ਲਿਫਾਫਾ ਚੈਕ ਕਰਨ ’ਤੇ ਉਸ ਵਿਚੋਂ 1100 ਖੁਲ੍ਹੀਆਂ ਨਸ਼ੀਲੀਆਂ ਗੋਲੀਆਂ ਅਤੇ ਗੋਲੀਆਂ ਵੇਚ ਕੇ ਡਰੱਗ ਮਨੀ ਵਜੋਂ ਇਕੱਠੇ ਕੀਤੇ ਪੰਜ ਹਜਾਰ ਰੁਪਏ ਬਰਾਮਦ ਹੋਣ ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਅਧਿਕਾਰੀ ਅਨੁਸਾਰ ਮੁਲਜ਼ਮ ਤੇ ਭੂੱਕੀ ਅਤੇ ਨਸ਼ੀਲੀਆਂ ਗੋਲੀਆਂ ਤਸਕਰੀ ਦੇ 8 ਮਾਮਲੇ ਪਹਿਲਾ ਵੀ ਦਰਜ਼ ਹਨ। ਮੁਲਜ਼ਮ ਨੂੰ ਪੁੱਛਗਿਛ ਲਈ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰਕੇ ਸੀ.ਆਈ.ਏ. ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।