ਤਪਾ ਮੰਡੀ 12 ਫਰਵਰੀ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)
ਬੀਤੀ ਰਾਤ ਕੋਈ 9 ਵਜੇ ਦੇ ਕਰੀਬ ਤਪਾ-ਤਾਜੋਕੇ ਰੋਡ ਸਥਿੱਤ ਪੁਲੀ ਕੋਲ ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਹੋਈ ਭਿਅੰਨਕ ਟੱਕਰ ‘ਚ 2 ਜਣੇ ਜਖਮੀ ਹੋ ਗਏ ਅਤੇ ਦੋਵੇਂ ਵਾਹਨ ਹਾਦਸਾਗ੍ਰਸਤ ਹੋਣ ਕਾਰਨ ਨੁਕਸਾਨੇ ਗਏ। ਸਬ-ਡਵੀਜਨਲ ਹਸਪਤਾਲ ਤਪਾ ‘ਚ ਦਾਖਲ ਪਿੱਕਅਪ ਗੱਡੀ ਦੇ ਮਾਲਕ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹ ਅਪਣੇ ਸਾਥੀਆਂ ਜਸਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀਆਨ ਤਪਾ ਮਾਨਸਾ ਤੋਂ ਤਪਾ ਆ ਰਹੇ ਸੀ,ਜਦੋਂ ਤਪਾ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਤੂੜੀ ਦਾ ਭਰਿਆਂ ਭੂੰਗ ਜਿਸ ਨੇ ਕੋਈ ਵੀ ਲਾਈਟ ਨਾ ਹੋਣ ਕਾਰਨ ਜਾ ਤੇਜ ਰਫਤਾਰ ਗੱਡੀ ਭੂੰਗ ਨਾਲ ਟਕਰਾਈ ਤਾਂ ਤੂੜੀ ਦਾ ਭਰਿਆਂ ਭੂੰਗ ਗੱਡੀ ਅਤੇ ਟਰੈਕਟਰ ‘ਤੇ ਡਿੱਗਣ ਕਾਰਨ ਗੱਡੀ ‘ਚ ਸਵਾਰ ਜਸਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀਆਨ ਤਪਾ ਗੰਭੀਰ ਰੂਪ ‘ਚ ਜਖਮੀ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਤੁਰੰਤ ਘਟਨਾ ਥਾਂ ਤੇ ਪਹੁੰਚਕੇ ਜਖਮੀਆਂ ਨੂੰ ਹਸਪਤਾਲ ਤਪਾ ਦਾਖਲ ਕਰਵਾਇਆ ਅਤੇ ਭੂੰਗ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਖਤਾਨਾਂ ‘ਚ ਪਲਟ ਗਿਆ। ਟਰੈਕਟਰ ਚਾਲਕ ਕੁਲਵੀਰ ਸਿੰਘ ਵਾਸੀ ਪੱਖੋ ਕਲਾਂ ਵਾਲ-ਵਾਲ ਬਚ ਗਏ। ਘਟਨਾ ਦਾ ਪਤਾ ਲੱਗਦੈ ਹੀ ਪੁਲਸ ਚੌਂਕੀ ਤਪਾ ਤੋਂ ਥਾਣੇਦਾਰ ਸਤਿਗੁਰ ਸਿੰਘ ਨੇ ਮੋਕੇ ਤੇ ਪਹੁੰਚਕੇ ਜਖਮੀਆਂ ਦੇ ਬਿਆਨ ਕਲਮਬੰਦ ਕਰਕੇ ਦੋਵਾਂ ਪਾਰਟੀਆਂ ਨੂੰ ਪੁਲਸ ਚੌਂਕੀ ਬੁਲਾਇਆ ਗਿਆ ਹੈ। ਜੋ ਵੀ ਕਾਰਵਾਈ ਕੀਤੀ ਜਾਵੇਗੀ ਅਮਲ ‘ਚ ਲਿਆਂਦੀ ਜਾਵੇਗੀ। ਇਸ ਹਾਦਸੇ ‘ਚ ਦੋਵਾਂ ਧਿਰਾਂ ਦਾ ਨੁਕਸਾਨ ਹੋਣ ਦਾ ਅੰਦਾਜਾ ਹੈ।