ਸ੍ਰੀ ਫ਼ਤਹਿਗੜ੍ਹ ਸਾਹਿਬ/14 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
“ਬਹੁਤ ਹੀ ਸੂਝਵਾਨ, ਸਿਆਸੀ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਤੌਰ ਤੇ ਹਰ ਪੱਖੋ ਜਾਣਕਾਰੀ ਰੱਖਣ ਵਾਲੇ ਅਤੇ ਸਮਾਜ ਦੀ ਨਿਰਸਵਾਰਥ ਹੋ ਕੇ ਨਿਰੰਤਰ ਸੇਵਾ ਕਰਦੇ ਰਹਿਣ ਵਾਲੇ ਹਰਵਿੰਦਰ ਸਿੰਘ ਹੀਰਾ ਵੱਲੋ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਕੌਮ, ਸਮਾਜ ਅਤੇ ਮਨੁੱਖਤਾ ਪੱਖੀ ਨੀਤੀਆਂ ਤੇ ਦ੍ਰਿੜਤਾ ਵਾਲੀ ਸੋਚ ਨੂੰ ਸਮਰਪਿਤ ਹੁੰਦੇ ਹੋਏ ਉਨ੍ਹਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵਿਚ ਸਮੂਲੀਅਤ ਕੀਤੀ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੁੱਖ ਦਫਤਰ ਵੱਲੋ ਜਿੱਥੇ ਜੋਰਦਾਰ ਸਵਾਗਤ ਕੀਤਾ ਜਾਂਦਾ ਹੈ, ਉਥੇ ਹੀ ਉਨ੍ਹਾਂ ਨੂੰ ਇਸ ਫੈਸਲੇ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਵੀ ਕਰਦੇ ਹਾਂ ਕਿ ਜਿਵੇ ਉਨ੍ਹਾਂ ਨੇ ਬਹੁਤ ਲੰਮੇ ਸਮੇ ਤੋ ਵਿਸੇਸ ਤੌਰ ਤੇ ਦੁਆਬੇ ਵਿਚ ਆਪਣੀਆ ਸੇਵਾਵਾਂ ਕਰਦੇ ਹੋਏ ਲੋਕਾਂ ਦੇ ਮਨਾਂ ਵਿਚ ਆਪਣਾ ਸਥਾਨ ਬਣਾਇਆ ਹੈ, ਉਸੇ ਤਰ੍ਹਾਂ ਉਹ ਆਉਣ ਵਾਲੇ ਸਮੇ ਵਿੱਚ ਆਪਣੀਆ ਸੇਵਾਵਾਂ ਦਿੰਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਰਹਿਣਗੇ ।”ਇਹ ਜੋਰਦਾਰ ਸਵਾਗਤ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਮੁੱਖ ਦਫਤਰ ਦੇ ਬਿਨ੍ਹਾਂ ਤੇ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਵਿੰਦਰ ਸਿੰਘ ਹੀਰਾ ਨੂੰ ਸਮੁੱਚੀ ਪਾਰਟੀ ਵੱਲੋ ‘ਜੀ ਆਇਆ’ ਕਹਿੰਦੇ ਹੋਏ ਕੀਤਾ।