ਚੰਡੀਗੜ੍ਹ,18 ਫਰਵਰੀ-
ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਗੈਰ-ਕਾਨੂੰਨੀ ਮਾਈਇੰਗ ਨੂੰ ਰੋਕਣ ਲਈ ਲਗਾਤਾਰ ਸਖ਼ਤੀ ਬਰਤੀ ਜਾ ਰਹੀ ਹੈ। ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵੀ ਮਾਇਨਿੰਗ ਵਿਭਾਗ ਵੱਲੋਂ ਜ਼ਿਲਂਾ ਪ੍ਰਸ਼ਾਸਣ ਦੀ ਮਦਦ ਨਾਲ ਪਹਾੜੀ ਅਤੇ ਨਦੀ ਖੇਤਰਾਂ ਦਾ ਲਗਾਤਾਰ ਨਿਰੱਖਣ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਦਸੰਬਰ 2024 ਤੋਂ ਲੈ ਕੇ ਹੁਣ ਤੱਕ 50 ਵਾਹਨਾਂ ਨੂੰ ਫੜਿਆ ਗਿਆ ਹੈ। 10 ਵਾਹਨ ਮਾਲਿਕਾਂ ਤੋਂ 33,52,600 ਰੁਪਏ ਰੋਇਲਟੀ ਅਤੇ ਜੁਰਮਾਨਾ ਰਕਮ ਵਸੂਲ ਕੀਤੀ ਗਈ ਹੈ। ਜੁਰਮਾਨਾ ਨਾ ਭਰਨ ਵਾਲੇ 21 ਵਾਹਨਾਂ ਦੇ ਖ਼ਿਲਾਫ਼ ਮੁਕਦਮੇ ਦਰਜ ਕਰਵਾਏ ਗਏ ਹਨ। ਗੈਰ-ਕਾਨੂੰਨੀ ਮਾਈਇੰਗ ਕਰਵਾਉਣ ਅਤੇ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ 12 ਮੁਕਦਮੇ ਦਰਜ ਕਰਵਾਏ ਗਏ ਹਨ।
ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਰ-ਕਾਨੂੰਨੀ ਮਾਈਇੰਗ 'ਤੇ ਰੋਕ ਲਗਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮਹਿੰਦਰਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਮਾਈਨਿੰਗ ਵਿਭਾਗ ਦੇ ਇਲਾਵਾ ਅੰਤਰ ਵਿਭਾਗੀਅ ਟੀਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ ਪੁਲਿਸ ਸੁਪਰਡੈਂਟ ਰਾਹੀਂ ਸਾਰੇ ਪੁਲਿਸ ਥਾਣੀਆਂ ਦੇ ਥਾਣਾ ਪ੍ਰਬੰਧਕਾਂ ਨੂੰ ਵੀ ਨਿਗਰਾਨੀ ਵੱਧਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦੇ ਸਰਪੰਚਾਂ, ਸਾਰੇ ਉੁਪਮੰਡਲ ਅਧਿਕਾਰੀਆਂ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਤੇ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਨਾਲ ਬੈਠ ਕੇ ਪਿੰਡਾਂ ਦੀ ਸੀਮਾਵਾਂ ਵਿੱਚ ਗੈਰ-ਕਾਨੂੰਨੀ ਮਾਈਇੰਗ ਨੂੰ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਨਾਂਗਲ ਚੌਧਰੀ ਖੇਤਰ ਵਿੱਚ ਗੈਰ-ਕਾਨੂੰਨੀ ਮਾਈਇੰਗ ਦਾ ਨਿਰੀਖਣ ਕਰਨ ਦੌਰਾਨ ਰਾਜਸਥਾਨ ਸੂਬੇ ਤੋਂ ਗੈਰ-ਕਾਨੂੰਨੀ ਮਾਈਇੰਗ ਕਰਕੇ ਪੱਥਰ ਨੂੰ ਭਰ ਕੇ ਲੈਅ ਜਾਂਦੇ ਹੋਏ ਇੱਕ ਟ੍ਰੱਕ ਨੂੰ ਸ਼ੈਹਬਾਜਪੁਰ ਪਿੰਡ ਦੇ ਨੇੜ੍ਹੇ ਫੜ੍ਹਿਆ ਅਤੇ ਅੱਗੇ ਵਿਭਾਗੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਗੈਰ-ਕਾਨੂੰਨੀ ਮਾਈਇੰਗ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਤਿਆਰ ਹੈ, ਜਿਸ ਨਾਲ ਕੁਦਰਤੀ ਸਰੋਤਾਂ ਦੀ ਬਰਾਬਰ ਵਰਤੋਂ ਯਕੀਨੀ ਹੋਣ ਅਤੇ ਸੂਬੇ ਨੂੰ ਮਾਲੀਆ ਨੁਕਸਾਨ ਨਾ ਹੋਵੇੇ