ਚੰਡੀਗੜ੍ਹ, 18 ਫਰਵਰੀ-
ਫਰੀਦਾਬਾਦ ਵਿੱਚ ਚਲ ਰਹੇ 38ਵੇਂ ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲੇ ਵਿੱਚ ਐਫ਼-40 ਸ਼ਾਪ 'ਤੇ ਯੂਗਾਂਡਾ ਦੇਸ਼ ਵਿੱਚ ਬਣੇ ਉਤਪਾਦ ਅਤੇ ਸਜਾਵਟੀ ਸਾਮਾਨ ਨੂੰ ਦੇਖ ਕੇ ਨੌਜੁਆਨ ਇਨ੍ਹਾਂ ਨੂੰ ਖ਼ਰੀਦ ਰਹੇ ਹਨ। ਇਹ ਉਤਪਾਦ ਇਕੋ ਫ੍ਰੈਂਡਲੀ ਹੋਣ ਦੇ ਨਾਲ ਨਾਲ ਰੋਜ਼ ਦੀ ਜਿੰਦਗੀ ਵਿੱਚ ਕੰਮ ਆਉੁਣ ਵਾਲੇ ਹਨ।
ਯੂਗਾਂਡਾ ਦੇਸ਼ ਦੀ ਰਹਿਣ ਵਾਲੀ ਅੰਚਲਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਇਸ ਤਰ੍ਹਾਂ ਦੇ ਕੌਮਾਂਤਰੀ ਪੱਧਰ ਦੇ ਸ਼ਿਲਪ ਮੇਲੇ ਵਿੱਚ ਆਈ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਚੰਗਾ ਲਗ ਰਿਹਾ ਹੈ। ਉਹ ਇੱਥੇ ਬਾਰ ਬਾਰ ਆਉਣਾ ਚਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਯੁਗਾਂਡਾ ਦੇਸ਼ ਨੂੰ ਸਪੋਰਟ ਕੀਤਾ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿੱਚਕਾਰ ਹੋਰ ਜਿਆਦਾ ਭਰੋਸਾ ਵੱਧੇਗਾ ਅਤੇ ਉੱਥੇ ਦੇ ਕਲਾਕਾਰਾਂ ਨੂੰ ਜਿਆਦਾ ਤੋਂ ਜਿਆਦਾ ਇੱਥੇ ਆਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ ਪ੍ਰੋਡਕਟ ਹੱਥਾਂ ਨਾਲ ਬਣੇ ਹੋਏ ਹਨ। ਯੂਗਾਂਡਾ ਵਿੱਚ ਬਹੁਤ ਸਾਰੀ ਜਨਜਾਤੀਆਂ ਰਹਿੰਦੀਆਂ ਹਨ, ਜੋ ਇਸੇ ਤਰ੍ਹਾਂ ਹੱਥਾਂ ਦੇ ਉਤਪਾਦਾਂ ਨੂੰ ਬਣਾ ਕੇ ਆਪਣੀ ਆਮਦਣ ਕਮਾਉਂਦੀਆਂ ਹਨ। ਯੂਗਾਂਡਾ ਵਿੱਚ ਕਰੀਬ 30 ਤੋਂ ਵੱਧ ਭਾਸ਼ਾਵਾਂ ਬੋਲੀ ਜਾਂਦੀਆਂ ਹਨ ਅਤੇ ਉੱਥੇ ਦੇ ਲੋਕ ਭਾਰਤੀਆਂ ਦੇ ਬਰਤਾਓ ਤੋਂ ਕਾਫੀ ਪਸੰਦ ਕਰਦੇ ਹਨ। ਅੰਚਲਾ ਦੇ ਨਾਲ ਨਾਲ ਉਨ੍ਹਾਂ ਦੇ ਸ਼ਾਪ 'ਤੇ ਯੂਗਾਂਡਾ ਵਸਨੀਕ ਹਜ਼ਾਰਾ ਨਾਮ ਦੀ ਮਹਿਲਾ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੂਣੀ ਦੇ ਮਾਰਗ ਦਰਸ਼ਨ ਅਤੇ ਸੈਰ ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੂਰਜਕੁੰਡ ਮੇਲੇ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕੌਮਾਂਤਰੀ ਸ਼ਿਲਪ ਮੇਲਾ ਇੱਕ ਵਿਲੱਖਣ ਪਹਿਚਾਨ ਰੱਖਦਾ ਹੈ। ਯੂਗਾਂਡਾ ਵਿੱਚ ਬਣੀ ਜਵੈਲਰੀ, ਸਜਾਵਟੀ ਸਾਮਾਨ, ਚੂੜੀਆਂ ਅਤੇ ਹੋਰ ਉਤਪਾਦਾਂ ਨੂੰ ਔਰਤਾਂ ਪਸੰਦ ਕਰ ਰਹੀਆਂ ਹਨ। ਕੇਲੇ ਦੇ ਪੱਤਿਆਂ ਨਾਲ ਬਣੇ ਬੈਗ ਵੀ ਸੈਲਾਨੀ ਖ਼ਰੀਦ ਰਹੇ ਹਨ। ਯੂਗਾਂਡਾ ਦੇ ਕਲਾਕਾਰਾਂ ਵੱਲੋਂ ਕੁਦਰਤ ਨਾਲ ਜੁੜੀ ਹੋਈ ਪੇਂਟਿੰਗ ਵੀ ਸੈਲਾਨੀਆਂ ਨੂੰ ਕਾਫ਼ੀ ਪਸੰਦ ਆ ਰਹੀ ਹੈ।