Saturday, February 22, 2025  

ਹਰਿਆਣਾ

ਹਰਿਆਣਾ ਨੇ ਸੂਬੇ ਵਿੱਖ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਬੜਾ ਕਦਮ

February 20, 2025


ਚੰਡੀਗੜ੍ਹ, 20 ਫਰਵਰੀ-

ਹਰਿਆਣਾ ਨੇ ਸੂਬੇ ਵਿੱਖ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਚੁੱਕਦੇ ਹੋਏ ਸੂਬੇ ਵਿੱਚ ਗਵਾਹਾਂ ਦੀ ਸੁਰਖਿਆ ਕਰਨ ਲਈ ਇੱਕ ਨਵੀਂ ਯੋਜਨਾ ''ਹਰਿਆਣਾ ਗਵਾਹ ਸੁਰਖਿਆ ਯੋਜਨਾ,2025 ਸ਼ੁਰੂ ਕੀਤੀ ਹੈ। ਗ੍ਰੀਹ ਵਿਭਾਗ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

ਇਹ ਯੋਜਨਾ ਉਨ੍ਹਾਂ ਅਪਰਾਧਾਂ ਦੇ ਗਵਾਹਾਂ 'ਤੇ ਲਾਗੂ ਹੋਵੇਗੀ, ਜੋ ਮਰਣ ਜਾਂ ਆਜੀਵਨ ਕਾਰਾਵਾਸ ਜਾਂ ਸਤ ਸਾਲ ਜਾਂ ਉਸ ਤੋਂ ਵੱਧ ਦੇ ਕਾਰਾਵਾਸ ਨਾਲ ਅਤੇ ਭਾਰਤੀ ਨਿਆਂਇਕ ਕੋਡ, 2023 ਦੀ ਧਾਰਾ 74,75,76,77,78 ਅਤੇ 79 ਦੇ ਨਾਲ ਨਾਲ ਲੈਂਗਿਕ ਅਪਰਾਧਾਂ ਨਾਲ ਬੱਚਿਆਂ ਦਾ ਸੁਰੱਖਿਆ ਐਕਟ, 2012 ਦੀ ਧਾਰਾ 8,10,12,14 ਅਤੇ 15 ਦੇ ਅਧੀਨ ਸਜਾਯੋਗ ਹਨ।

ਧਮਕੀ ਦੀ ਆਸ਼ੰਕਾ ਦੇ ਆਧਾਰ 'ਤੇ ਗਵਾਹਾਂ ਦੀ ਤਿੰਨ ਸ਼੍ਰੇਣਿਆਂ

ਯੋਜਨਾ ਦੇ ਤਹਿਤ, ਧਮਕੀ ਦੀ ਆਸ਼ੰਕਾ ਦੇ ਆਧਾਰ 'ਤੇ ਗਵਾਹਾਂ ਦੀ ਤਿੰਨ ਸ਼੍ਰੇਣਿਆਂ ਹੋਣਗਿਆਂ। ਸ਼੍ਰਣੀ ਏ ਵਿੱਚ ਉਹ ਸਥਿਤੀਆਂ ਸ਼ਾਮਲ ਹਨ, ਜਿੱਥੇ ਜਾਂਚ ਜਾਂ ਪਰੀਖਣ ਦੇ ਦੌਰਾਨ ਜਾਂ ਉਸ ਤੋਂ ਬਾਅਦ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਖਤਰਾ ਹੋਵੇ। ਸ਼੍ਰਣੀ ਬੀ ਵਿੱਚ ਉਹ ਮਾਮਲੇ ਸ਼ਾਮਲ ਹਨ, ਜਿੱਥੇ ਜਿੱਥੇ ਜਾਂਚ ਜਾਂ ਪਰੀਖਣ ਦੇ ਦੌਰਾਨ ਜਾਂ ਉਸ ਤੋਂ ਬਾਅਦ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਕੋਈ ਹੋਰ ਵਿਅਕਤੀ, ਜਿਸ ਵਿੱਚ ਉਹ ਹਿੱਤਬੱਧ ਹੋਵੇ, ਸਾਖ ਜਾਂ ਜਾਇਦਾਦ ਨੂੰ ਖਤਰਾ ਹੋਵੇ। ਜਦੋਂ ਕਿ ਸ਼੍ਰੇਣੀ ਸੀ ਵਿੱਚ ਉਹ ਮਾਮਲੇ ਆਉਣਗੇ, ਜਿੱਥੇ ਧਮਕੀ ਦਰਮਿਆਨ ਹੈ ਅਤੇ ਜਿੱਥੇ ਜਿੱਥੇ ਜਾਂਚ ਜਾਂ ਪਰੀਖਣ ਦੇ ਦੌਰਾਨ ਜਾਂ ਉਸ ਤੋਂ ਬਾਅਦ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਕੋਈ ਹੋਰ ਵਿਅਕਤੀ, ਜਿਸ ਵਿੱਚ ਉਹ ਹਿੱਤਬੱਧ ਹੋਵੇ, ਦੇ ਸ਼ੋਸ਼ਣ ਜਾਂ ਪਰੇਸ਼ਾਨੀ, ਸਾਖ ਜਾਂ ਜਾਇਦਾਦ ਪ੍ਰਭਾਵਿਤ ਹੋਵੇ।

ਯੋਜਨਾ ਵਿੱਚ ਗਵਾਹ ਸੁਰੱਖਿਆ ਉਪਾਆਂ ਦੀ ਬਣਾਈ ਗਈ ਰੂਪਰੇਖਾ

ਹਰਿਆਣਾ ਗਵਾਹ ਸੁਰੱਖਿਆ ਯੋਜਨਾ,2025 ਤਹਿਤ ਗਵਾਹਾਂ ਦੀ ਸੁਰੱਖਿਆ ਲਈ ਕਈ ਉਪਾਅ ਦੱਸੇ ਗਏ ਹਨ। ਇਨ੍ਹਾਂ ਵਿੱਚ ਇਹ ਯਕੀਨੀ ਕਰਨਾ ਸ਼ਾਮਲ ਹੈ ਕਿ ਜਾਂਚ ਜਾਂ ਸੁਣਵਾਈ ਦੇ ਦੌਰਾਨ ਗਵਾਹ ਅਤੇ ਆਰੋਪੀ ਆਮੋ-ਸਾਹਮਣੇ ਨਾ ਆਉਣ। ਇਸ ਦੇ ਇਲਾਵਾ, ਈਮੇਲ, ਟੇਲੀਫੋਨ ਕਾਲ ਦੀ ਨਿਗਰਾਨੀ, ਗਵਾਹ ਦਾ ਟੇਲੀਫੋਨ ਨੰਬਰ ਬਦਲਣ ਜਾਂ ਕੋਈ ਅਨਲਿਸਟਿਡ ਨੰਬਰ ਦੇਣ ਲਈ ਟੇਲੀਫੋਨ ਕੰਪਨੀ ਨਾਲ ਪ੍ਰਬੰਧ ਕਰਨਾ, ਗਵਾਹ ਜਾਂ ਉਸਦੇ ਪਰਿਵਾਰ ਦੇ ਮੈਂਬਰ ਜਾਂ ਉਹ ਵਿਅਕਤੀ ਵਿੱਚ ਗਵਾਹ ਹਿੱਤਬੱਧ ਹੈ, ਦੇ ਘਰ/ਦਫਤਰ ਦੇ ਨੇੜੇ ਤੇੜੇ ਸਾਵਧਾਨੀਪੂਰਨ ਸੁਰੱਖਿਆ, ਸ਼ਰੀਰਕ ਵਿਅਕਤੀਗਤ ਸੁਰੱਖਿਆ, ਅੰਗਰੱਖਿਅਕ ਆਦਿ ਪੀਸੀਆਰ ਵੈਨ ਦੀ ਰੈਗੁਲਰ ਗਸਤ/ਤੈਨਾਤੀ ਸ਼ਾਮਲ ਹਨ।

ਗਵਾਹ ਸੁਰੱਖਿਆ ਉਪਾਆਂ ਵਿੱਚ ਅਸਥਾਈ ਰੂਪ ਨਾਲ ਆਪਣੇ ਵਸਨਿਕ ਸਥਾਨ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਜਾਂ ਕਿਸੇ ਨਜਦੀਕੀ ਕਸਬੇ/ਨਗਰ ਨੂੰ ਬਦਲਣਾ, ਕੋਰਟ ਵਿੱਚ ਆਉਣ ਜਾਉਣ ਅਤੇ ਸੁਣਵਾਈ ਦੀ ਮਿਤੀ ਲਈ ਸਰਕਾਰੀ ਵਾਹਨ ਜਾਂ ਸੂਬਾ ਸਰਕਾਰ ਵੱਲੋਂ ਵਿੱਤ ਪੋਸ਼ਿਤ ਵਾਹਨ, ਬੰਦ ਕਮਰੇ ਵਿੱਚ ਸੁਣਵਾਈ, ਗਵਾਹ ਦੇ ਵਸਨਿਕ ਸਥਾਨ ਤੋਂ ਆਡੀਓ-ਵੀਡੀਓ ਇਲੈਕਟ੍ਰਾਨਿਕ ਰਾਹੀਂ ਬਿਆਨ ਦੀ ਰਿਕਾਰਡਿੰਗ ਅਤੇ ਗਵਾਹ ਨੂੰ ਬਿਆਨ ਦੀ ਇਜਾਜਤ ਦੇਣਾ, ਬਿਆਨ ਜਾਂ ਬਿਆਨ ਰਿਕਾਰਡ ਕਰਨ ਦੌਰਾਨ ਇੱਕ ਸਹਾਇਕ ਵਿਅਕਤੀ ਨੂੰ ਮੌਜੂਦ ਰਹਿਣ ਦੀ ਇਜਾਜਤ ਦੇਣਾ ਸ਼ਾਮਲ ਹੈ। ਇਸ ਦੇ ਇਲਾਵਾ, ਆਡੀਓ-ਵੀਡੀਓ ਇਲੈਕਟ੍ਰਾਨਿਕ ਰਾਹੀਂ ਗਵਾਹ, ਇੱਕ ਤਰਫਾ ਸ਼ੀਸ਼ਾ, ਸਕ੍ਰੀਨ ਅਤੇ ਗਵਾਹਾਂ ਲਈ ਵੱਖ ਵੱਖ ਰਸਤੇ ਜਿਹੀ ਸਹੂਲਤਾਂ ਨਾਲ ਲੈਸ ਵਿਸ਼ੇਸ ਰੂਪ ਨਾਲ ਡਿਜਾਇਨ ਕੀਤੇ ਗਏ ਸੰਵੇਦਨਸ਼ੀਲ ਗਵਾਹ ਅਦਾਲਤ ਦਾ ਉਪਯੋਗ ਕਰਨਾ, ਜਿਸ ਵਿੱਚ ਪਹਿਚਾਨ ਛੁਪਾਉਣ ਲਈ ਗਵਾਹ ਦੇ ਮੂੰਹ ਦਾ ਚਿੱਤਰ ਅਤੇ ਆਡੀਓ ਫ਼ੀਡ ਨੂੰ ਸ਼ੋਧ ਕਰਨ ਦਾ ਓਪਸ਼ਨ ਵੀ ਹੋਵੇਗਾ। ਯੋਜਨਾ ਤਹਿਤ ਗਵਾਹ ਸੁਰੱਖਿਆ ਨਿਧੀ ਨਾਲ ਗਵਾਹ ਨੂੰ ਭੇਜਣ, ਭਰਣ ਪੋਸ਼ਣ ਜਾਂ ਨਵਾਂ ਵਪਾਰ ਜਾਂ ਕੰਮ ਸ਼ੁਰੂ ਕਰਨ ਦੇ ਪ੍ਰਯੋਜਨ ਲਈ, ਜਿਹਾ ਜਰੂਰੀ ਸਮੱਝਿਆ ਜਾਵੇ, ਸਮੇਂ ਸਮੇਂ ਤੇ ਵਿੱਤੀ ਮਦਦ ਜਾਂ ਅਨੁਦਾਨ ਪ੍ਰਦਾਨ ਕਰਨਾ ਅਤੇ ਕੋਈ ਹੋਰ ਸੁਰੱਖਿਆ ਉਪਾਅ, ਜੋ ਪ੍ਰਸਾਸ਼ਣਿਕ ਵਿਭਾਗ ਇਸ ਯੋਜਨਾ ਦੇ ਪ੍ਰਯੋਜਨ ਲਈ ਸਹੀ ਸਮਝੇ, ਦਾ ਪ੍ਰਾਵਧਾਨ ਕੀਤਾ ਗਿਆ ਹੈ। ਗਵਾਹਾਂ ਦੀ ਸੁਰੱਖਿਆ ਦੇ ਉਪਾਅ ਖਤਰੇ ਦੇ ਪੱਧਰ ਦੇ ਅਨੁਪਾਤ ਵਿੱਚ ਹੋਣਗੇ ਅਤੇ ਇੱਕ ਖਾਸ ਸਮੇਂ ਲਈ ਮੁਹਈਆ ਕਰਾਏ ਜਾਣਗੇ, ਜੋ ਇੱਕ ਬਾਰ ਵਿੱਚ ਤਿੰਨ ਮਹੀਨੇ ਤੋਂ ਵੱਧ ਨਹੀਂ ਹੋਵੇਗੀ।

੦ਗਵਾਹ ਸਰੰਖਣ ਬਿਨਿਆਂ ਨਾਲ ਸਬੰਧਿਤ ਸਾਰੀ ਸੁਣਵਾਈ ਸਮਰੱਥ ਅਧਿਕਾਰੀ ਵੱਲੋਂ ਕੈਮਰੇ ਵਿਚ ਕੀਤੀ ਜਾਵੇਗੀ, ਜਿਸ ਨਾਲ ਪੂਰੀ ਗੁਪਤਤਾ ਯਕੀਨੀ ਹੋਵਗੇੀ

ਇਸ ਯੋਜਨਾ ਤਹਿਤ ਸਰੰਖਣ ਆਦੇਸ਼ ਦੀ ਮੰਗ ਕਰਨ ਲਈ ਬਿਨੈ, ਸਮਰੱਥ ਅਥਾਰਿਟੀ ਦੇ ਸਾਹਮਣੇ ਸਬੰਧਿਤ ਜਿਲ੍ਹਾ, ਜਿੱਥੇ ਅਪਰਾਧ ਕੀਤਾ ਗਿਆ ਹੈ, ਦੇ ਮੈਂਬਰ ਸਕੱਤਰ ਰਾਹੀਂ ਦਾਇਰ ਕੀਤਾ ਜਾਣਾ ਚਾਹੀਦਾ ਹੈ। ਬਿਨੈ ਦੇ ਨਾਲ ਢੁੱਕਵਾਂ ਪਹਿਚਾਣ ਪੱਤਰ ਪ੍ਰਮਾਣ ਅਤੇ ਅਪੀਲ ਦੇ ਸਮਰਥਨ ਵਿਚ ਕੋਈ ਹੋਰ ਸਹਾਇਕ ਦਸਤਾਵੇਜ ਹੋਣਾ ਚਾਹੀਦਾ ਹੈ। ਬਿਨੈ ਪ੍ਰਾਪਤ ਹੋਣ 'ਤੇ, ਮੈਂਬਰ ਸਕੱਤਰ ਤੁਰੰਤ ਸਬੰਧਿਤ ਪੁਲਿਸ ਡਿਪਟੀ ਕਮਿਸ਼ਨਰ ਜਾਂ ਪੁਲਿਸ ਸੁਪਰਡੈਂਟ ਤੋਂ ਦੋ ਕੰਮ ਦਿਨਾਂ ਦੇ ਅੰਦਰ ਧਮਕੀ ਵਿਸ਼ਲੇਸ਼ਣ ਰਿਪੋਰਟ ਮੰਗਾਏਗਾ। ਬਿਨੈ ਦੇ ਪੈਂਡਿੰਗ ਰਹਿਣ ਦੌਰਾਨ ਅਥਾਰਿਟੀ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਕਿਸੇ ਅਜਿਹੇ ਵਿਅਕਤੀ, ਜਿਸ ਵਿਚ ਗਵਾਹ ਹਿੱਤਬੱਧ ਹੋਵੇ, ਦੇ ਸਰੰਖਣ ਲਈ ਅੰਤਰਿਮ ਸੁਰੱਖਿਆ ਲਈ ਆਦੇਸ਼ ਜਾਰੀ ਕਰ ਸਕਦਾ ਹੈ।

ਧਮਕੀ ਵਿਸ਼ਲੇਸ਼ਣ ਰਿਪੋਰਟ ਪੂਰੀ ਗੁਪਤਤਾ ਬਣਾਏ ਰੱਖਦੇ ਹੋਏ ਜਲਦੀ ਤੋਂ ਜਲਦੀ ਤਿਆਰ ਕੀਤੀ ਜਾਵੇਗੀ ਅਤੇ ਆਦੇਸ਼ ਪ੍ਰਾਪਤ ਹੋਣ ਦੇ ਪੰਜ ਕੰਮ ਦਿਨਾਂ ਦੇ ਅੰਤਰ ਸਮਰੱਥ ਅਧਿਕਾਰੀ ਨੁੰ ਪੇਸ਼ ਕੀਤੀ ਜਾਵੇਗੀ। ਪੂਰੀ ਗੁਪਤਤਾ ਬਣਾਏ ਰੱਖਦੇ ਹੋਏ ਗਵਾਹ ਸਰੰਖਣ ਬਿਨਿਆਂ ਨਾਲ ਸਬੰਧਿਤ ਸਾਰੀ ਸੁਣਵਾਈ ਸਮਰੱਥ ਅਧਿਕਾਰੀ ਵੱਲੋਂ ਕੈਮਰੇ ਵਿਚ ਪ੍ਰਬੰਧਿਤ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਤੋਂ ਧਮਕੀ ਵਿਸ਼ਲੇਸ਼ਣ ਰਿਪੋਰਟ ਪ੍ਰਾਪਤ ਹੋਣ ਦੇ ਪੰਜ ਕੰਮ ਦਿਨਾਂ ਦੇ ਅੰਦਰ ਬਿਨੈ ਦਾ ਨਿਪਟਾਨ ਕੀਤਾ ਜਾਵੇਗਾ।

ਸਮਰੱਥ ਅਧਿਕਾਰੀ ਵੱਲੋਂ ਪਾਸ ਗਵਾਹ ਸਰੰਖਣ ਆਦੇਸ਼ ਨੂੰ ਗਵਾਹ ਸਰੰਖਣ ਸੇਵਾ ੧ਾਂ ਟ੍ਰਾਇਲ ਕੋਰਟ ਵੱਲੋਂ ਲਾਗੂ ਕੀਤਾ ਜਾਵੇਗਾ। ਸਮਰੱਥ ਅਧਿਕਾਰੀ ਵੱਲੋਂ ਪਾਸ ਸਾਰੇ ਗਵਾਹ ਸਰੰਖਣ ਆਦੇਸ਼ਾਂ ਨੂੰ ਲਾਗੂ ਕਰਨ ਦੀ ਸਮੂਚੀ ਜਿਮੇਵਾਰੀ ਪੁਲਿਸ ਡਾਇਰੈਕਟਰ ਜਨਰਲ ਦੀ ਹੋਵੇਵੀ। ਹਾਲਾਂਕਿ, ਯੋਜਨਾ ਦੇ ਬਲਾਕ 12 ਅਤੇ 13 ਵਿਚ ਦਿੱਤੇ ਗਏ ਪਹਿਚਾਣ ਬਦਲਾਅ ਅਤੇ/ਜਾਂ ਟ੍ਰਾਂਸਫਰ ਦੇ ਲਈ ਸਮਰੱਥ ਅਥਾਰਿਟੀ ਵੱਲੋਂ ਪਾਸ ਗਵਾਹ ਸਰੰਖਣ ਆਦੇਸ਼ ਪ੍ਰਸਾਸ਼ਕੀ ਵਿਭਾਗ ਵੱਲੋਂ ਲਾਗੂ ਕੀਤੇ ਜਾਣਗੇ।

ਹਰੇਕ ਜਿਲ੍ਹੇ ਵਿਚ ਇੱਕ ਗਵਾਹ ਸਰੰਖਣ ਸੈਲ ਕੀਤਾ ਜਾਵੇਗਾ ਸਥਾਪਿਤ

ਯੋਜਨਾ ਤਹਿਤ ਹਰਕੇ ਜਿਲ੍ਹੇ ਵਿਚ ਗਵਾਹ ਸਰੰਖਣ ਸੈਲ ਦਾ ਗਠਨ ਕੀਤਾ ਜਾਵੇਗਾ, ਜਿਸ ਦੀ ਅਗਵਾਈ ਸਬੰਧਿਤ ਜਿਲ੍ਹਾ ਦੇ ਪੁਲਿਸ ਡਿਪਟੀ ਕਮਿਸ਼ਨਰ ਜਾਂ ਪੁਲਿਸ ਸੁਪਰਡੈਂਟ ਹੋਵੇਗਾ। ਗਵਾਹ ਸਰੰਖਣ ਸੈਲੀ ਦੀ ਪ੍ਰਾਥਮਿਕ ਜਿਮੇਵਾਰੀ ਸਮਰੱਥ ਅਥਾਰਿਟੀ ਵੱਲੋਂ ਪਾਸ ਗਵਾਹ ਸਰੰਖਣ ਆਦੇਸ਼ਾਂ ਨੂੰ ਲਾਗੂ ਕਰਨ ਦੀ ਹੋਵੇਗੀ।

ਬਿਨੈ ਦੀ ਸੁਣਵਾਈ ਦੌਰਾਨ, ਗਵਾਹ ਦੀ ਪਹਿਚਾਣ ਕਿਸੇ ਹੋਰ ਵਿਅਕਤੀ ਨੂੰ ਨਹੀਂ ਦੱਸੀ ਜਾਵੇਗੀ

ਬਿਨੇ ਦੀ ਸੁਣਵਾਈ ਦੌਰਾਨ, ਗਵਾਹ ਦੀ ਪਹਿਚਾਣ ਕਿਸੇ ਹੋਰ ਵਿਅਕਤੀ ਨੂੰ ਨਹੀਂ ਦੱਸੀ ਜਾਵੇਗੀ, ਜਿਸ ਨਾਲ ਗਵਾਹ ਦੀ ਪਹਿਚਾਣ ਹੋਣ ਦੀ ਸੰਭਾਵਨਾ ਹੋਵੇ। ਸਮਰੱਥ ਅਥਾਰਿਟੀ ਰਿਕਾਰਡ 'ਤੇ ਉਪਲਬਧ ਸਮੱਗਰੀ ਦੇ ਆਧਾਰ 'ਤੇ ਬਿਨੈ ਦਾ ਨਿਪਟਾਨ ਹੋਵੇਗਾ। ਇੱਕ ਵਾਰ ਸਮਰੱਥ ਅਥਾਰਿਟੀ ਵੱਲੋਂ ਗਵਾਹ ਦੀ ਪਹਿਚਾਣ ਦੀ ਸੁਰੱਖਿਆ ਲਈ ਆਦੇਸ਼ ਪਾਸ ਕਰ ਦਿੱਤਾ ਜਾਂਦਾ ਹੈ, ਤਾਂ ਗਵਾਹ ਸਰੰਖਣ ਸੈਲ ਦੀ ਜਿਮੇਵਾਰੀ ਹੋਵੇਗੀ ਕਿ ਉਹ ਗਵਾਹ ਦੀ ਪਹਿਚਾਣ ਦੀ ਪੂਰੀ ਸੁਰੱਖਿਆ ਯਕੀਨੀ ਕਰੇ, ਜਿਸ ਵਿਚ ਗਵਾਹ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਨਾਂਅ, ਕਾਰੋਬਾਰ, ਪਤਾ, ਡਿਜੀਟਲ ਫੁੱਟਪ੍ਰਿੰਟ ਅਤੇ ਹੋਰ ਪਹਿਚਾਣ ਸਬੰਧੀ ਵੰਡ ਸ਼ਾਮਿਲ ਹੈ।

ਅਥਾਰਿਟੀ ਗਵਾਹ ਨੂੰ ਨਵੀਂ ਪਹਿਚਾਣ ਦੇ ਸਕਦਾ ਹੈ ਅਤੇ ਧਮਕੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ 'ਤੇ ਟ੍ਰਾਂਸਫਰ ਦੇ ਲਈ ਆਦੇਸ਼ ਜਾਰੀ ਕਰ ਸਕਦਾ ਹੈ

ਅਜਿਹੇ ਮਾਮਲਿਆਂ ਵਿਚ ਜਿੱਥੇ ਗਵਾਹ ਪਹਿਚਾਣ ਬਦਲਣ ਦੀ ਅਪੀਲ ਕਰਦਾ ਹੈ ਅਤੇ ਧਮਕੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ 'ਤੇ, ਸਮਰੱਥ ਅਧਿਕਾਰੀ ਗਵਾਹ ਨੂੰ ਨਵੀਂ ਪਹਿਚਾਣ ਦੇਣ ਦਾ ਫੈਸਲਾ ਕਰ ਸਕਦਾ ਹੈ। ਇਸ ਵਿਚ ਨਵਾਂ ਨਾਂਅ, ਸੇਵਾ ਜਾਂ ਮਾਤਾ ਪਿਤਾ ਸ਼ਾਮਿਲ ਹੋ ਸਕਦੇ ਹਨ। ਨਾਲ ਹੀ ਸਰਕਾਰੀ ਏਜੰਸੀਆਂ ਨੂੰ ਮੰਜੂਰ ਸਹਾਇਕ ਦਸਤਾਵੇਜ ਪ੍ਰਦਾਨ ਕਰਨਾ ਵੀ ਸ਼ਾਮਿਲ ਹੋ ਸਕਦਾ ਹੈ। ਨਵੀਂ ਪਹਿਚਾਣ ਗਵਾਹ ਨੂੰ ਉਨ੍ਹਾਂ ਦੇ ਮੌ੧ੂਦਾ ਵਿਦਿਅਕ, ਪੇਸ਼ ਜਾਂ ਸੰਪਤੀ ਦੇ ਅਧਿਕਾਰੀ ਤੋਂ ਵਾਂਝਾ ਨਹੀਂ ਕਰੇਗੀ। ਇਸੀ ਤਰ੍ਹਾ, ਅਜਿਹੇ ਮਾਮਲਿਆਂ ਵਿਚ ਜਿੱਥੇ ਕੋਈ ਗਵਾਹ ਟ੍ਰਾਂਸਫਰ ਦੀ ਅਪੀਲ ਕਰਦੀ ਹੈ ਅਤੇ ਧਮਕੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ 'ਤੇ, ਸਮਰੱਥ ਅਥਾਰਿਟੀ ਅਪੀਲ ਨੂੰ ਮੰਜੂਰ ਕਰਨ ਦਾ ਫੈਸਲਾ ਕਰ ਸਕਦਾ ਹੈ। ਸਮਰੱਥ ਅਥਾਰਿਟੀ ਗਵਾਹ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਕਿਸੇ ਹੋਰ ਵਿਅਕਤੀ, ਜਿਸ ਵਿਚ ਉਹ ਹਿੱਤਬੱਧ ਹਨ, ਦੀ ਸੁਰੱਖਿਆ ਅਤੇ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੰਘ ਰਾਜ ਖੇਤਰ ਦੇ ਅੰਦਰ ਇੱਕ ਸੁਰੱਖਿਅਤ ਸਥਾਨ 'ਤੇ ਗਵਾਹ ਦੇ ਟ੍ਰਾਂਸਫਰ ਲਈ ਆਦੇਸ਼ ਪਾਸ ਕਰੇਗਾ। ਖਰਚ ਗਵਾਹ ਸਰੰਖਣ ਨਿਧੀ ਤੋਂ ਜਾਂ ਗਵਾਹ ਵੱਲੋਂ ਭੁਗਤਾਨ ਕੀਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਵੀ ਅਤੇ ਬਿਆਸ ਜਲ੍ਹ ਟ੍ਰਿਬਊਨਲ ਦੇ ਸਾਹਮੇਣ ਚੁਕਿਆ ਹਰਿਆਣਾ ਦੇ ਪਾਣੀ ਦਾ ਮੁੱਦਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਵੀ ਅਤੇ ਬਿਆਸ ਜਲ੍ਹ ਟ੍ਰਿਬਊਨਲ ਦੇ ਸਾਹਮੇਣ ਚੁਕਿਆ ਹਰਿਆਣਾ ਦੇ ਪਾਣੀ ਦਾ ਮੁੱਦਾ

ਹਰਿਆਣਾ ਸੁਪਰ-100 ਪ੍ਰੋਗਰਾਮ ਦੇ 10 ਵਿਦਿਆਰਥੀਆਂ ਨੇ ਜੇਈਈ ਮੇਨਸ ਵਿਚ ਪ੍ਰਾਪਤ ਕੀਤੇ 99 ਫੀਸਦੀ ਤੋਂ ਵੱਧ ਨੰਬਰ

ਹਰਿਆਣਾ ਸੁਪਰ-100 ਪ੍ਰੋਗਰਾਮ ਦੇ 10 ਵਿਦਿਆਰਥੀਆਂ ਨੇ ਜੇਈਈ ਮੇਨਸ ਵਿਚ ਪ੍ਰਾਪਤ ਕੀਤੇ 99 ਫੀਸਦੀ ਤੋਂ ਵੱਧ ਨੰਬਰ

ਹਰਿਆਣਾ ਰਾਜ ਚੋਣ ਕਮਿਸ਼ਨ ਧਨਪਤ ਸਿੰਘ ਨੇ ਹਰਿਆਣਾ ਪੰਚਾਇਤ ਰਾਜ ਐਕਟ 1994 ਦੇ ਪ੍ਰਾਵਧਾਨਾਂ ਦੇ ਅਨੁਰੂਪ ਜਾਰੀ ਕੀਤੀ ਵੱਖ-ਵੱਖ ਸੂਚਨਾਵਾਂ

ਹਰਿਆਣਾ ਰਾਜ ਚੋਣ ਕਮਿਸ਼ਨ ਧਨਪਤ ਸਿੰਘ ਨੇ ਹਰਿਆਣਾ ਪੰਚਾਇਤ ਰਾਜ ਐਕਟ 1994 ਦੇ ਪ੍ਰਾਵਧਾਨਾਂ ਦੇ ਅਨੁਰੂਪ ਜਾਰੀ ਕੀਤੀ ਵੱਖ-ਵੱਖ ਸੂਚਨਾਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੜਕਾਂ ਦੇ ਮਜਬੂਤੀਕਰਣ ਨੂੰ ਦਿੱਤੀ ਮੰਜੂਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੜਕਾਂ ਦੇ ਮਜਬੂਤੀਕਰਣ ਨੂੰ ਦਿੱਤੀ ਮੰਜੂਰੀ

ਭਾਵਾਂਤਰ ਭਰਪਾਈ ਯੋਜਨਾ ਵਿਚ 24,385 ਕਿਸਾਨਾਂ ਨੂੰ ਦਿੱਤੀ ਗਈ 110 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਰਕਮ

ਭਾਵਾਂਤਰ ਭਰਪਾਈ ਯੋਜਨਾ ਵਿਚ 24,385 ਕਿਸਾਨਾਂ ਨੂੰ ਦਿੱਤੀ ਗਈ 110 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਰਕਮ

ਹਰਿਆਣਾ ਦੇ ਮੁੱਖ ਮੰਤਰੀ ਨੇ ਉਦਯੋਗਿਕ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਨੀਤੀਗਤ ਸੁਧਾਰਾਂ ਦੀ ਜਰੂਰਤ 'ਤੇ ਦਿੱਤਾ ਜੋਰ

ਹਰਿਆਣਾ ਦੇ ਮੁੱਖ ਮੰਤਰੀ ਨੇ ਉਦਯੋਗਿਕ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਨੀਤੀਗਤ ਸੁਧਾਰਾਂ ਦੀ ਜਰੂਰਤ 'ਤੇ ਦਿੱਤਾ ਜੋਰ

ਖੇਡ ਨਰਸਰੀਆਂ ਨੂੰ ਹੋਰ ਵੱਧ ਸ਼ਸ਼ਕਤ ਬਣਾਇਆ ਜਾਵੇਗਾ, ਤਾਂ ਜੋ ਸਾਡੇ ਖਿਡਾਰੀ ਵੱਧ ਮੈਡਲ ਜਿੱਤਣ - ਖੇਡ ਮੰਤਰੀ ਗੌਰਵ ਗੌਤਮ

ਖੇਡ ਨਰਸਰੀਆਂ ਨੂੰ ਹੋਰ ਵੱਧ ਸ਼ਸ਼ਕਤ ਬਣਾਇਆ ਜਾਵੇਗਾ, ਤਾਂ ਜੋ ਸਾਡੇ ਖਿਡਾਰੀ ਵੱਧ ਮੈਡਲ ਜਿੱਤਣ - ਖੇਡ ਮੰਤਰੀ ਗੌਰਵ ਗੌਤਮ

ਹਰਿਆਣਾ ਦੇ ਆਲੂ ਉਤਪਾਦਕਾਂ ਨੂੰ ਭਵੰਤਰ ਭਾਰਪਾਈ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ

ਹਰਿਆਣਾ ਦੇ ਆਲੂ ਉਤਪਾਦਕਾਂ ਨੂੰ ਭਵੰਤਰ ਭਾਰਪਾਈ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ

CAG report ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਾਰਨ 5,000 ਕਰੋੜ ਰੁਪਏ ਦੇ ਨੁਕਸਾਨ ਦਾ ਕੋਈ ਜ਼ਿਕਰ ਨਹੀਂ: ਹਰਿਆਣਾ ਸਰਕਾਰ

CAG report ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਾਰਨ 5,000 ਕਰੋੜ ਰੁਪਏ ਦੇ ਨੁਕਸਾਨ ਦਾ ਕੋਈ ਜ਼ਿਕਰ ਨਹੀਂ: ਹਰਿਆਣਾ ਸਰਕਾਰ

ਹਰਿਆਣਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਲਗਾਤਾਰ ਕਸ ਰਹੀ ਸ਼ਿਕੰਜਾ

ਹਰਿਆਣਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਲਗਾਤਾਰ ਕਸ ਰਹੀ ਸ਼ਿਕੰਜਾ