Tuesday, April 01, 2025  

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੜਕਾਂ ਦੇ ਮਜਬੂਤੀਕਰਣ ਨੂੰ ਦਿੱਤੀ ਮੰਜੂਰੀ

February 21, 2025

ਚੰਡੀਗੜ੍ਹ, 21 ਫਰਵਰੀ -

ਹਰਿਆਣਾ ਦੇ 4 ਿਿਜਲ੍ਹਆਂ ਭਿਵਾਨੀ, ਫਤਿਹਾਬਾਦ, ਕਰਨਾਲ ਅਤੇ ਯਮੁਨਾਨਗਰ ਵਿਚ ਲਗਭਗ 54.22 ਕਰੋੜ ਰੁਪਏ ਦੀ ਲਾਗਤ ਨਾਲ 886 ਕਿਲੋਮੀਟਰ ਲੰਬਾਈ ਦੀ 373 ਸੜਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ। ਇਸ ਦੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਸੜਕ ਨੈਟਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਜਨਤਾ ਨੂੰ ਬਹੁਤ ਲਾਭ ਮਿਲੇਗਾ ਤੇ ਆਵਾਜਾਈ ਵਿਚ ਸਹੂਲਤ ਮਿਲੇਗੀ।

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਨੇ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਭਿਵਾਨੀ ਵਿਚ 11 ਸੜਕਾਂ ਦੀ ਸਪੈਸ਼ਲ ਰਿਪੇਅਰ ਕੀਤੀ ਜਾਵੇਗੀ, ਜਿਨ੍ਹਾਂ ਦੀ ਕੁੱਲ ਲੰਬਾਈ 47.7 ਕਿਲੋਮੀਟਰ ਹੈ। ਨਾਲ ਹੀ, 18.6 ਕਿਲੋਮੀਟਰ ਲੰਬਾਈ ਦੀ 4 ਸੜਕਾਂ ਦਾ ਮਜਬੂਤੀਕਰਣ ਕੀਤਾ ਜਾਵੇਗਾ। ਇੰਨ੍ਹਾਂ 'ਤੇ ਕ੍ਰਮਵਾਰ 8.17 ਕਰੋੜ ਰੁਪਏ ਅਤੇ 3.95 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਭਿਵਾਨੀ ਵਿਚ ਸਾਲਾਨਾ ਰਿਪੇਅਰ ਸ਼੍ਰੇਣੀ ਤਹਿਤ 265 ਕਿਲੋਮੀਟਰ ਲੰਬਾਈ ਦੀ 94 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ 'ਤੇ 2.19 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਤਰ੍ਹਾ, ਜਿਲ੍ਹਾ ਫਤਿਹਾਬਾਦ ਵਿਚ ਸਾਲਾਨਾ ਰਿਪੇਅਰ ਸ਼ੇ੍ਰਣੀ ਦੇ ਤਹਿਤ 252 ਕਿਲੋਮੀਟਰ ਲੰਬਾਈ ਦੀ 109 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ 'ਤੇ ਲਗਭਗ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਨਾਲ ਹੀ, ਲਗਭਗ 12.65 ਕਰੋੜ ਰੁਪਏ ਦੀ ਲਾਗਤ ਨਾਲ 24.3 ਕਿਲੋਮੀਟਰ ਲੰਬਾਈ ਦੀ 7 ਸੜਕਾਂ ਦਾ ਸੁਧਾਰੀਕਰਣ ਕੀਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਕਰਨਾਲ ਵਿਚ 14 ਸੜਕਾਂ ਦੀ ਸਪੈ ਸ਼ਲ ਰਿਪੇਅਰ ਕੀਤੀ ਜਾਵੇਗੀ ਜਿਨ੍ਹਾਂ ਦੀ ਕੁੱਲ ਲੰਬਾਈ 31.36 ਕਿਲੋਮੀਟਰ ਹੈ। ਨਾਲ ਹੀ, 21.32 ਕਿਲੋਮੀਟਰ ਲੰਬਾਈ ਨੂੰ 9 ਸੜਕਾਂ ਦਾ ਮਜਬੂਤੀਕਰਣ ਕੀਤਾ ਜਾਵੇਗਾ। ਇੰਨ੍ਹਾਂ 'ਤੇ ਕ੍ਰਮਵਾਰ 6.51 ਕਰੋੜ ਰੁਪਏ ਅਤੇ 6.44 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਤੋਂ ਇਲਾਵਾ, ਜਿਲ੍ਹਾ ਯਮੁਨਾਨਗਰ ਵਿਚ ਸਾਲਾਨਾ ਰਿਪੇਅਰ ਸ਼ੇ੍ਰਣੀ ਦੇ ਤਹਿਤ 185.49 ਕਿਲੋਮੀਟਰ ਲੰਬਾਈ ਦੀ 112 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ 'ਤੇ 1.72 ਕਰੋੜ ਰੁਪਏ ਦੀ ਲਾਗਤ ਆਵੇਗੀ। ਨਾਲ ਹੀ, 4.28 ਕਰੋੜ ਰੁਪਏ ਦੀ ਲਾਗਤ ਨਾਲ 6 ਸੜਕਾਂ ਦੀ ਸਪੈਸ਼ਲ ਰਿਪੇਅਰ ਕੀਤੀ ਜਾਵੇਗੀ, ਜਿਨ੍ਹਾਂ ਦੀ ਕੁੱਲ ਲੰਬਾਈ 12.83 ਕਿਲੋਮੀਟਰ ਹੈ। ਉੱਥੇ ਹੀ ਲਗਭਗ 6.26 ਕਰੋੜ ਰੁਪਏ ਦੀ ਲਾਗਤ ਨਾਲ 14.39 ਕਿਲੋਮੀਟਰ ਲੰਬਾਈ ਦੀ 7 ਸੜਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਗੁਰੂਗ੍ਰਾਮ ਪੁਲਿਸ ਨੇ ਭਾਰਤ ਭਰ ਵਿੱਚ 24 ਵਿਅਕਤੀਆਂ ਦੁਆਰਾ ਕੀਤੀ ਗਈ 33.94 ਕਰੋੜ ਰੁਪਏ ਦੀ ਸਾਈਬਰ ਅਪਰਾਧ ਧੋਖਾਧੜੀ ਦਾ ਪਰਦਾਫਾਸ਼ ਕੀਤਾ

ਗੁਰੂਗ੍ਰਾਮ ਪੁਲਿਸ ਨੇ ਭਾਰਤ ਭਰ ਵਿੱਚ 24 ਵਿਅਕਤੀਆਂ ਦੁਆਰਾ ਕੀਤੀ ਗਈ 33.94 ਕਰੋੜ ਰੁਪਏ ਦੀ ਸਾਈਬਰ ਅਪਰਾਧ ਧੋਖਾਧੜੀ ਦਾ ਪਰਦਾਫਾਸ਼ ਕੀਤਾ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਹਰਿਆਣਾ ਵਿੱਚ ਸੜਕ ਹਾਦਸੇ ਵਿੱਚ ਦੋ ਗੁਜਰਾਤ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਟਾਂਗਰੀ ਨਦੀ ਨੂੰ ਛੇ ਫੁੱਟ ਡੁੰਘਾ ਕਰਨ ਦਾ ਕੰਮ ਸ਼ੁਰੂ - ਅਨਿਲ ਵਿਜ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

ਸਾਰੇ ਲੋਕ ਨੁਮਾਇੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਫਾਈ ਅਤੇ ਨਸ਼ਾ ਮੁਕਤੀ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਲੈਣ ਪ੍ਰਣ- ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ ਫੈਸਲਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ