ਚੰਡੀਗੜ੍ਹ, 21 ਫਰਵਰੀ -
ਹਰਿਆਣਾ ਰਾਜ ਚੋਣ ਕਮਿਸ਼ਨ ਸ੍ਰੀ ਧਨਪਤ ਸਿੰਘ ਨੇ ਜਿਲ੍ਹਾ ਪਰਿਸ਼ਦ, ਪੰਚਾਇਤ ਕਮੇਟੀਆਂ ਦੇ ਚੇਅਰਮੈਨ ਤੇ ਵਾਇਸ ਚੇਅਰਮੈਨਾਂ ਦੇ ਵਿਰੁੱਧ ਅਵਿਸ਼ਵਾਸ ਪ੍ਰਾਪਤ ਪ੍ਰਸਤਾਵ 'ਤੇ ਹੋਏ ਚੋਣ ਦੇ ਨਤੀਜਿਆਂ ਦੇ ਬਾਅਦ ਬਾਕੀ ਕਾਰਜਕਾਲ ਲਈ ਕੰਮ ਕਰਨ ਲਈ ਨਵੇਂ ਮੈਂਬਰਾਂ ਦੇ ਨਾਂਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਪਿੱਲੂ ਖੇੜਾ ਪੰਚਾਇਤ ਕਮੇਟੀ ਦੇ ਵਾਇਸ ਚੇਅਰਮੈਨ ਦੀਪਕ ਕੁੰਡੂ ਦੇ ਖਿਲਾਫ 17 ਫਰਵਰੀ, 2025 ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਹੋਇਆ ਸੀ। ਇਸੀ ਤਰ੍ਹਾ ਪੰਚਾਇਤ ਕਮੇਟੀ ਨੁੰਹ ਦੇ ਵਾਇਸ ਚੇਅਰਮੈਨ ਸ੍ਰੀ ਕੌਸ਼ਲ ਦੇ ਖਿਲਾਫ 14 ਫਰਵਰੀ, 2025 ਨੂੰ ਅਵਿਸ਼ਵਾਸ ਪ੍ਰਸਤਾਵ 'ਤੇ ਚੋਣ ਹੋਇਆ ਸੀ। ਜਿਲ੍ਹਾ ਪਰਿਸ਼ਦ ਪਲਵਲ ਦੀ ਚੇਅਰਮੈਨ ਸ੍ਰੀਮਤੀ ਆਰਤੀ ਤੰਵਰ ਅਤੇ ਵਾਇਸ ਪ੍ਰੈਸੀਡੈਂਟ ਵੀਰੇਂਦਰ ਸਿੰਘ ਦੇ ਵਿਰੁੱਧ 10 ਫਰਵਰੀ ਨੂੰ ਅਤੇ ਪੰਚਾਇਤ ਕਮੇਟੀ ਗਨੌਰ ਦੇ ਚੇਅਰਮੈਨ ਸ੍ਰੀ ਸੋਨੂ ਅਤੇ ਵਾਇਸ ਚੇਅਰਮੈਨ ਸ੍ਰੀਮਤੀ ਕ੍ਰਿਸ਼ਣਾ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ 'ਤੇ 06 ਫਰਵਰੀ, 2025 ਨੂੰ ਚੋਣ ਹੋਇਆ ਸੀ।
ਇਸ ਵਿਚ ਪੰਚਾਇਤ ਕਮੇਟੀ ਪਿੱਲੂ ਖੇੜਾ ਜਿਲ੍ਹਾ ਜੀਂਦ ਲਈ ਸ੍ਰੀ ਰਣਬੀਰ ਸਿੰਘ ਨੂੰ ਵਾਇਸ ਚੇਅਰਮੈਨ, ਪੰਚਾਇਤ ਕਮੇਟੀ, ਨੁੰਹ ਜਿਲ੍ਹਾ ਨੁੰਹ ਲਈ ਜਹੁਰੂਦੀਨ ਨੂੰ ਵਾਇਸ ਚੇਅਰਮੈਨ, ਜਿਲ੍ਹਾ ਪਰਿਸ਼ਦ ਪਲਵਲ ਦੇ ਲਈ ਸ੍ਰੀਮਤੀ ਰੇਖਾ ਨੂੰ ਚੇਅਰਮੈਨ ਅਤੇ ਉਮੇਸ਼ ਕੁਮਾਰ ਨੂੰ ਵਾਇਸ ਚੇਅਰਮੈਨ ਅਤੇ ਪੰਚਾਇਤ ਕਮੇਟੀ ਗਨੌਰ ਜਿਲ੍ਹਾ ਸੋਨੀਪਤ ਲਈ ਕਰਣ ਸਿੰਘ ਨੂੰ ਚੇਅਰਮੈਨ ਤੇ ਅਰੁਣ ਨੂੰ ਵਾਇਸ ਚੇਅਰਮੈਨ ਵਜ ਕਾਰਜ ਕਰਨ ਲਈ ਨੋਟੀਫਾਇਡ ਕੀਤਾ ਹੈ।
ਸ੍ਰੀ ਧਨਪਤ ਸਿੰਘ ਨੇ ਅਵਿਸ਼ਵਾਸ ਪ੍ਰਸਤਾਵ 'ਤੇ ਚੋਣ ਦੇ ਨਤੀਜਿਆਂ ਦੇ ਬਾਅਦ ਹਰਿਆਣਾ ਪੰਚਾਇਤੀ ਰਾਜ ਐਕਟ 1994 ਦੀ ਧਾਰਾ 161 ਦੀ ਉੱਪਧਾਰਾ 4 ਤਹਿਤ ਪ੍ਰਾਵਧਾਨਾਂ ਦੇ ਅਨੁਰੂਪ ਇਸ ਸਬੰਧ ਜਰੂਰੀ ਵੱਖ-ਵੱਖ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਹਨ।